ਚੰਡੀਗੜ੍ਹ -ਪੇਂਡੂ ਸਭਿਆਚਾਰ ਨੂੰ ਮੁਕੰਮਲ ਰੂਪ ਵਿੱਚ ਪੇਸ਼ ਕਰਨ ਵਾਲੇ ਗੁਰਚੇਤ ਚਿੱਤਰਕਾਰ ਨੇ ਬਿਕਰਮ ਗਿੱਲ ਦੀ ਨਿਰਦੇਸ਼ਨਾ ਹੇਠ, " ਅੜਬ ਪਰੁਹਣਾ " ਭਾਨੀ ਮਾਰ ਭਾਗ 10 ਦਰਸ਼ਕਾਂ ਦੀ ਕਚਹਿਰੀ ਦਿਁਤੀ ਹੈ। ਇਁਕ ਘੰਟੇ ਤੋਂ ਵੱਧ ਦੀ ਇਹ ਲਘੂ ਫਿਲਮ ਪਿੰਡ ਵਿਚ ਖੇਤੀ ਕਰਦਿਆਂ ਨੌਜਵਾਨਾਂ ਦੇ ਰਿਸ਼ਤੇ ਨਾ ਹੋਣ ਤੋਂ ਆਰੰਭ ਹੁੰਦੀ ਆ ਪਰ ਘਰ ਦਾ ਜਵਾਈ ਆਪਣੇ ਸਾਲਿਆਂ ਨੂੰ ਰਿਸ਼ਤੇ ਨਾ ਹੋਣ ਦਾ ਝੋਰਾ ਲੈ ਸੁਹਰੇ ਵੜਦਾ ਆ। ਪਿੰਡ ਵਿਚ ਭੁਁਕੀ ਵੇਚਣ ਵਾਲੇ ਸਮਗਲਰ ਜੋ ਬਾਅਦ ਵਿੱਚ ਭਾਨੀ ਮਾਰ ਬਣਦਾ ਵਿਖਾਇਆ ਗਿਆ ਹੈ।
ਠਾਣੇਦਾਰ ਦਾ ਰਵੱਈਆ, ਜਵਾਕਾਂ ਦੀ ਲੜਾਈ ਦਾ ਸਮਝੋਤਾ, ਜਵਾਈ ਭਾਈ ਦੀ ਸੇਵਾ, ਪਹਿਲਵਾਨ ਦੀ ਖੁਰਾਕ, ਪਿੰਡਾਂ ਵਿੱਚ ਚੱਕ ਥੱਲ, ਪ੍ਰਾਹੁਣੇ ਨੂੰ ਪਸ਼ੂਆਂ ਵਿੱਚ ਬੋਲ ਸੁਨਾਉਣੇ ਆਦਿ ਸ਼ਾਮਲ ਹਨ।ਫਿਲਮ ਵਿਚ ਗੁਰਚੇਤ ਚਿੱਤਰਕਾਰ, ਰਾਜ ਧਾਲੀਵਾਲ, ਕਮਲ ਰਾਜਪਾਲ, ਮਿੰਟੂ, ਕੁਲਦੀਪ ਸਿੱਧੂ, ਕੁਲਬੀਰ ਮੁਸ਼ਕਾਬਾਦ, ਸਤਵੀਰ ਬੈਨੀਪਾਲ, ਗੁਰਸ਼ਾਨ ਗੋਲੂ, ਮੰਜੂ ਮਾਹਿਲ, ਸਰਬੰਸ ਪ੍ਰਤੀਕ ਸਿੰਘ, ਗੁਰਨਾਮ ਗਾਮਾ, ਚਮਕੌਰ ਕਮਲ, ਸ਼ਿਵ ਦੱਤ, ਜਗਰਾਜ, ਦਲਜੀਤ ਸਰਪੰਚ ਅਤੇ ਹੋਰਾਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਸੰਗੀਤ ਬਬਲੂ ਸੰਗਵਾਲ ਨੇ ਪ੍ਰਦਾਨ ਦਿਁਤਾ ਹੈ