ਨੈਸ਼ਨਲ

ਸੰਤ ਭਿੰਡਰਾਂਵਾਲਿਆਂ ਨੂੰ “ਅਤਿਵਾਦੀ” ਦੱਸ ਕੇ, ਦੇਸ਼ ਅੰਦਰ ਭੜਕਾਹਟ ਪੈਦਾ ਕਰ ਰਹੀ ਹੈ ਕੰਗਨਾ ਰਨੌਤ: ਰਮਨਦੀਪ ਸਿੰਘ ਸੋਨੂੰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 18, 2024 09:54 PM

ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਰਮਨਦੀਪ ਸਿੰਘ ਸੋਨੂੰ ਫੁਲ ਨੇ ਮੀਡੀਆ ਨੂੰ ਜਾਰੀ ਬਿਆਨ ‘ਚ ਦਸਿਆ ਕਿ ਵਿਵਾਦਮਈ ਕਲਾਕਾਰ ਤੇ ਮੰਡੀ, ਹਿਮਾਚਲ ਤੋਂ ਭਾਜਪਾ ਸਾਂਸਦ ਕੰਗਨਾ ਰਨੌਤ ਵਲੋਂ ਫਿਰ ਵਿਵਾਦਤ ਬਿਆਨ ਦੇ ਕੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ “ਅਤਿਵਾਦੀ” ਦਸਿਆ ਗਿਆ ਹੈ । ਅਕਾਲੀ ਦਲ ਇਸ ਬਿਆਨ ਦੀ ਸਖਤ ਨਿੰਦਾ ਕਰਦਾ ਹੈ ।

ਉਹਨਾਂ ਕਿਹਾ ਕਿ “ਐਮਰਜੈਂਸੀ” ਫਿਲਮ ਦੀ ਨਿਰਮਾਤਾ, ਨਿਰਦੇਸ਼ਕ ਕੰਗਨਾ ਦੀ ਫਿਲਮ ਨੂੰ ਸਿੱਖਾਂ ਦੇ ਇਤਰਾਜ਼ ਕਾਰਨ ਸਿਨੇਮਾ ਘਰਾਂ ਵਿਚ ਨਹੀਂ ਲੱਗਣ ਦਿਤਾ ਗਿਆ, ਜਿਸ ਕਾਰਨ ਉਹ ਵਿਵਾਦਤ ਬਿਆਨ ਦੇ ਰਹੀ ਹੈ, ਇਹ ਬਿਆਨ ਭਾਜਪਾ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਹਨ ।
ਸੋਨੂੰ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਨਾਲ ਜੋ ਵਿਵਾਦ ਛਿੜਿਆ, ਉਸ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰਾਨ ਨੇ ਭਾਜਪਾ ਸਿੱਖ ਸੈੱਲ ਦੇ ਮੁਜ਼ਾਹਰੇ ਵਿਚ ਜਾ ਕੇ, ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ, ਪ੍ਰੰਤੂ ਦਿੱਲੀ ਕਮੇਟੀ ਮੈਂਬਰਾਂ ਨੂੰ ਕੰਗਨਾ ਵਲੋਂ ਸੰਤ ਭਿੰਡਰਾਂਵਾਲਿਆਂ ਪ੍ਰਤੀ ਵਰਤੀ ਗਈ ਅਪਮਾਨਜਨਕ ਭਾਸ਼ਾ ਦੇ ਰੋਸ ਕਰ ਕੇ, ਉਸ ਖਿਲਾਫ ਮੁਜ਼ਾਰਹਾ ਕਰਨਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਲੋਂ 20 ਵੀਂ ਸਦੀ ਦੇ ਮਹਾਨ ਸਿੱਖ ਦੇ ਤੌਰ ‘ਤੇ ਸਨਮਾਨੇ ਗਏ ਹੋਏ ਹਨ । ਰਾਹੁਲ ਗਾਂਧੀ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਜਪਾ ਦੀ ਸਾਂਸਦ ਰਨੌਤ ਖਿਲਾਫ ਧਰਨਾ ਪ੍ਰਦਰਸ਼ਨ ਕਦੋਂ ਕਰਨਗੇ ? ਜਾਂ ਭਾਜਪਾ ਤੋਂ ਐਮ ਐਲ ਏ ਦੀਆਂ ਟਿਕਟਾਂ ਲੈਣ ਦੇ ਕਾਰਨ ਡਰ ਤੇ ਸਹਿਮ ਨਾਲ ਚੁਪ ਹਨ ।

Have something to say? Post your comment

 

ਨੈਸ਼ਨਲ

ਆਗਰਾ ਕੋਰਟ 'ਚ ਕੰਗਨਾ ਰਣੌਤ ਖਿਲਾਫ ਦੇਸ਼ ਧ੍ਰੋਹ ਤੇ ਅਪਮਾਨ ਮਾਮਲੇ ਦੀ ਅਗਲੀ ਸੁਣਵਾਈ 25 ਸੰਤਬਰ ਨੂੰ

ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀ ਅਤੇ ਹੋਰ ਬੰਦੀ ਸਿੰਘਾਂ ਨੂੰ ਮੁਕਤਸਰ ਜੇਲ੍ਹ ਪ੍ਰਸ਼ਾਸ਼ਨ ਵਲੋਂ ਕੇਸਾਂ ਦੀਆਂ ਤਰੀਕਾ ਤੇ ਨਹੀਂ ਕੀਤਾ ਜਾ ਰਿਹਾ ਪੇਸ਼

ਈ ਬੇਅ ਕੰਪਨੀ ਵਲੋਂ ਕੈਪ ਉਪਰ ਖੰਡਾ ਛਪਵਾ ਕੇ ਵੇਚਣ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਜਾ ਰਹੀ ਠੇਸ, ਵਕੀਲ ਨੀਨਾ ਸਿੰਘ ਨੇ ਭੇਜਿਆ ਨੌਟਿਸ

ਕੇਜਰੀਵਾਲ ਨੇ ਛਡਿਆ ਦਿੱਲੀ ਦੇ ਮੁੱਖਮੰਤਰੀ ਦਾ ਓਹਦਾ, ਆਤੀਸ਼ੀ ਬਣੀ ਦਿੱਲੀ ਦੀ ਤੀਜੀ ਮਹਿਲਾ ਮੁੱਖਮੰਤਰੀ

ਭਗਵਾਨ ਸਿੰਘ ਦੀ ਜਿੱਤ ਦਾ ਇਕ ਹੋਰ ਖਿਤਾਬ, ਸੀਜੀਪੀਸੀ ਦੱਖਣੀ ਬਿਹਾਰ ਦੀ ਸੀਟ ਬਚਾਉਣ 'ਚ ਕਾਮਯਾਬ

ਹਿਮਾਚਲ ਵਿਚ ਬਹੁਗਿਣਤੀ ਵੱਲੋਂ ‘ਮਸਜਿਦ’ ਦੇ ਮੁੱਦੇ ਉਤੇ ਭੜਕਾਊ ਕਾਰਵਾਈ ਕਰਨ ਵਾਲਿਆ ਨਾਲ ਸਖ਼ਤੀ ਨਾਲ ਨਿਪਟਣਾ ਜਰੂਰੀ : ਮਾਨ

ਤਖਤ ਹਜ਼ੂਰ ਸਾਹਿਬ ਜੀ ਦੇ ਮੀਤ ਜੱਥੇਦਾਰ ਨੇ ਸਿੱਖ ਐਜੂਕੇਸ਼ਨ ਰੋਡਮੈਪ 2030 ਦੇ ਵਿਚਾਰ-ਵਟਾਂਦਰੇ ਦੀ ਮੀਟਿੰਗ ਵਿਚ ਭਰੀ ਹਾਜ਼ਿਰੀ, ਕੀਤੀ ਸ਼ਲਾਘਾ

ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਤਖਤ ਪਟਨਾ ਸਾਹਿਬ ਵਿੱਚ ਸਨਮਾਨ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿੰਨ ਮਹੀਨਿਆਂ ਵਿੱਚ ਕੀਤੀ ਜਾਵੇਗੀ ਤਿਆਰ

ਨਿਰਪੱਖ ਚੋਣ ਅਮਲ ਲਈ ਭਗਵਾਨ ਸਿੰਘ ਦਾ ਸਨਮਾਨ, ਸੀਜੀਪੀਸੀ ਨੇ ਰਿਫਿਊਜੀ ਕਲੋਨੀ ਗੁਰਦੁਆਰਾ ਸੰਗਤ ਦਾ ਕੀਤਾ ਧੰਨਵਾਦ