ਗੁਰਦੁਆਰਾ ਸਾਹਿਬ ਪਿੰਡ ਸ਼ਾਮਗੜ ਜ਼ਿਲਾ ਕਰਨਾਲ ਵਿਖੇ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਹੋਏ ਜਗਰਾਤੇ ਸਬੰਧੀ ਨੋਟਿਸ ਲੈਂਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਇਹ ਬਹੁਤ ਮੰਦਭਾਗੀ ਗੁਰਮਰਿਆਦਾ ਦੇ ਵਿਰੁੱਧ ਗੱਲ ਹੈ ਕੇ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਗੁਰਮਰਿਆਦਾ ਤੋਂ ਉਲਟ ਰਾਸਲੀਲਾ ਜਗਰਾਤਾ ਆਦਿਕ ਗਤੀਵਿਧੀਆਂ ਕੀਤੀਆਂ ਗਈਆਂ ਜੋ ਕੇ ਕਿਸੇ ਤਰਾਂ ਵੀ ਬਰਦਾਸ਼ਤ ਦੇ ਕਾਬਿਲ ਨਹੀਂ ਹਨ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਉਨਾਂ ਵਲੋਂ ਸਕੱਤਰ ਧਰਮ ਪ੍ਰਚਾਰ ਦੀ ਡਿਊਟੀ ਤੁਰੰਤ ਲਗਾਈ ਗਈ ਸੀ ਜਿਨਾਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਗੁਰਦੁਆਰਾ ਕਮੇਟੀ ਤੋਂ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਅਤੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੇ ਗੁਰਮਰਿਯਾਦਾ ਦੇ ਵਿਰੁੱਧ ਹੋ ਰਹੀਆਂ ਇਨਾਂ ਗਤੀਵਿਧੀਆਂ ਨੂੰ ਕਿਸੇ ਸਿੱਖ ਨੇ ਜਨਤਕ ਕਰ ਦਿੱਤਾ ਤਾਂ ਉਸਦੇ ਘਰ ਤੇ ਹਮਲਾ ਕਰਨਾ ਅਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਉਸ ਤੋਂ ਵੀ ਮੰਦਭਾਗੀ ਗੱਲ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਅਜਿਹੀਆਂ ਘਟਨਾਵਾਂ ਸਮਾਜ ਵਿੱਚ ਤਨਾਅ ਪੈਦਾ ਕਰਦੀਆਂ ਜਿਸ ਦੇ ਨਾਲ ਮਾਹੌਲ ਖਰਾਬ ਹੁੰਦਾ ਹੈ ਤੇ ਅਮਨ ਸ਼ਾਂਤੀ ਵੀ ਭੰਗ ਹੁੰਦੀ ਹੈ ਕੋਈ ਵੀ ਵਿਅਕਤੀ ਜਦੋਂ ਅਜਿਹੀ ਕਾਰਵਾਈ ਕਰਦਾ ਹੈ ਤਾਂ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਹੈ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਕੇ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਘਟਨਾ ਨੂੰ ਵਾਇਰਲ ਕਰਨ ਵਾਲੇ ਨੌਜਵਾਨ ਲਾਡੀ ਸਿੰਘ ਦੇ ਕਿਸੇ ਵੀ ਤਰਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਲਈ ਧਮਕੀਆਂ ਦੇਣ ਵਾਲੇ ਸ਼ਰਾਰਤੀ ਲੋਕ ਜਿੰਮੇਵਾਰ ਹੋਣਗੇ ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।