ਸਰੀ-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਸਨਿੱਚਰਵਾਰ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਕਰਵਾਏ ਇਕ ਸਮਾਗਮ ਵਿਚ ਨਰਿੰਦਰ ਪੰਨੂ ਦੇ ਦੋ ਨਾਵਲ ‘ਦਸ ਕਿੱਲੇ ਜ਼ਮੀਨ’ ਅਤੇ ‘ਮੇਰਾ ਪੀਟ’ਰਿਲੀਜ਼ ਕੀਤੇ ਗਏ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਨਰਿੰਦਰ ਸਿੰਘ ਪੰਨੂ ਅਤੇ ਕਵਿੰਦਰ ਚਾਂਦ ਨੇ ਕੀਤੀ।
ਸਮਾਗਮ ਦੇ ਆਗਾਜ਼ ਵਿਚ ਇਕ ਸ਼ੋਕ ਮਤੇ ਰਾਹੀਂ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਅਮਰੀਕਾ ਨਿਵਾਸੀ ਪ੍ਰਸਿੱਧ ਲੇਖਿਕਾ ਸਵਰਾਜ ਕੌਰ ਅਤੇ ਸਭਾ ਦੀ ਮੈਂਬਰ ਬਰਿੰਜਦਰ ਕੌਰ ਢਿੱਲੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਲੋਕ ਅਰਪਣ ਕੀਤੀਆਂ ਗਈਆਂ ਪੁਸਤਕਾਂ ਬਾਰੇ ਪ੍ਰਿਤਪਾਲ ਗਿੱਲ, ਡਾ. ਪ੍ਰਿਥੀਪਾਲ ਸੋਹੀ, ਇੰਦਰਜੀਤ ਕੌਰ ਸਿੱਧੂ, ਕਵਿੰਦਰ ਚਾਂਦ ਅਤੇ ਪ੍ਰੋ. ਕਸ਼ਮੀਰਾ ਸਿੰਘ ਗਿੱਲ ਨੇ ਪਰਚੇ ਪੜ੍ਹੇ। ਨਰਿੰਦਰ ਪੰਨੂ ਨੇ ਇਨ੍ਹਾਂ ਪੁਸਤਕਾਂ ਦੀ ਪਿੱਠਭੂਮੀ ਅਤੇ ਆਪਣੇ ਸਾਹਿਤਕ ਸਫ਼ਰ ਬਾਰੇ ਸੰਖੇਪ ਰੂਪ ਵਿੱਚ ਸਾਂਝ ਪਾਈ। ਨਰਿੰਦਰ ਪੰਨੂ ਅਤੇ ਮਹਿਮਾਨ ਗੀਤਕਾਰ ਬਲਦੇਵ ਰਾਹੀ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਦਰਸ਼ਨ ਸੰਘਾ, ਇੰਦਰਪਾਲ ਸਿੰਘ ਸੰਧੂ, ਹਰਸ਼ਰਨ ਕੌਰ, ਮੋਤਾ ਸਿੰਘ ਝੀਤਾ, ਬਿੱਟੂ ਖੰਨੇ ਵਾਲਾ, ਹਰਚੰਦ ਸਿੰਘ ਗਿੱਲ, ਹਰਪਾਲ ਸਿੰਘ ਬਰਾੜ, ਚਰਨ ਸਿੰਘ ਵਿਰਦੀ, ਬਲਦੇਵ ਸਿੰਘ ਰਾਹੀ, ਦਵਿੰਦਰ ਸਿੰਘ ਬੈਨੀਪਾਲ, ਚਮਕੌਰ ਸਿੰਘ ਸੇਖੋਂ, ਗੁਰਮੀਤ ਸਿੰਘ ਸੇਖੋਂ, ਅਮਰਜੀਤ ਸਿੰਘ ਸੰਧੂ, ਜਰਨੈਲ ਸਿੰਘ ਭੰਡਾਲ, ਬੇਅੰਤ ਸਿੰਘ ਢਿੱਲੋਂ, ਚਰਨ ਸਿੰਘ, ਜੋਗਿੰਦਰ ਸਿੰਘ ਸੁਨਰ, ਮਲੂਕ ਚੰਦ ਕਲੇਰ, ਮੇਘ ਨਾਥ ਸ਼ਰਮਾ, ਗੁਰਮੀਤ ਸਿੰਘ, ਡਾ :ਰਣਜੀਤ ਸਿੰਘ ਪੰਨੂ, ਕਸ਼ਮੀਰ ਸਿੰਘ ਧਾਲੀਵਾਲ, ਦਪਨਜੋਤ ਭੱਠਲ, ਦਿਲਬਾਗ ਸਿੰਘ ਭੱਠਲ, ਪਰਮਿੰਦਰ ਸਿੰਘ ਪੰਨੂ, ਬਲਜੀਤ ਸਿੰਘ ਗਿੱਲ, ਦਵਿੰਦਰ ਕੌਰ ਜੌਹਲ, ਦਲਬੀਰ ਸਿੰਘ ਕੰਗ, ਅਜਮੇਰ ਸਿੰਘ ਭਾਗਪੁਰ, ਬਲਬੀਰ ਸਿੰਘ ਸੰਘਾ, ਕ੍ਰਿਸ਼ਨ ਬੈਕਟਰ, ਗੁਰਦਰਸ਼ਨ ਸਿੰਘ ਮਠਾਰੂ, ਰਾਜਿੰਦਰ ਸਿੰਘ ਪੰਧੇਰ, ਮਨਜੀਤ ਸਿੰਘ ਪੰਨੂ, ਬਿਕਰਮ ਸਿੰਘ ਕਾਹਲੋਂ, ਸੁਰਿੰਦਰ ਬੈਂਸ, ਅਜੀਤ ਪਾਲ ਪੰਨੂ, ਚੰਦਨ ਪੰਨੂ, ਗੁਰਦਰਸ਼ਨ ਸਿੰਘ ਤਤਲਾ, ਅਮਰਜੀਤ ਸਿੰਘ ਪੰਨੂ, ਸਵਿੰਦਰ ਸਿੰਘ ਪੰਨੂ, ਹੈਰੀ ਸਿੰਘ ਪੰਨੂ, ਨਿਰਮਲ ਗਿੱਲ, ਹਰਜਿੰਦਰ ਗਿੱਲ, ਸਵਰਨ ਸਿੰਘ ਚਾਹਲ, ਸਰਬਜੀਤ ਸਿੰਘ ਬਾਸੀ, ਮਲਕੀਤ ਸਿੰਘ, ਅਵਤਾਰ ਸਿੰਘ ਢਿੱਲੋਂ, ਗੁਰਬਚਨ ਸਿੰਘ ਬਰਾੜ, ਦਰਸ਼ਨ ਸਿੰਘ ਸਿੱਧੂ, ਸੁਰਿੰਦਰ ਸਿੰਘ ਜੈਸਲ, ਅਵਤਾਰ ਸਿੰਘ ਸ਼ੇਰਗਿੱਲ, ਹਰਜਿੰਦਰ ਸਿੰਘ ਪੰਨੂ, ਕੁਲਜੀਤ ਸੰਧੂ, ਮਨਜੀਤ ਸਿੰਘ ਪੰਨੂ, ਗੁਰਸ਼ਰਨ ਸਿੰਘ, ਗੁਰਮੀਤ ਸਿੰਘ, ਨਛੱਤਰ ਸਿੰਘ ਚੰਦੀਵਾਲ ਅਤੇ ਮਨਜੀਤ ਸਿੰਘ ਮੱਲ੍ਹਾ ਹਾਜ਼ਰ ਸਨ। ਸਟੇਜ ਦਾ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨੇ ਬਾਖ਼ੂਬੀ ਕੀਤਾ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ।