ਖਰੜ : ਲੱਤਾਂ ਖਿੱਚਣ ਵਾਲੇ ਨੂੰ ਕਿਵੇਂ ਦੱਸੀਏ, ਬਾਂਹ ਉਪਰ ਵਾਲੇ ਨੇ ਸਾਡੀ ਫੜੀ ਹੋਈ ਐ ਇਹ ਬੋਲ ਹਨ ਮਿਊਜ਼ਿਕ ਕਮਪੋਜ਼ਰ ਕਰਮਜੀਤ ਭੱਟੀ ਦੁਆਰਾ ਕਮਪੋਜ਼ ਅਤੇ ਨਿਰਦੇਸ਼ਿਤ ਕੀਤੇ ਨਵੇਂ ਗੀਤ ਦੇ, ਜਿਸਨੂੰ ਆਪਣੀ ਬੁਲੰਦ ਆਵਾਜ਼ ਵਿੱਚ ਗਾਇਆ ਹੈ ਨੌਜਵਾਨ ਗਾਇਕ ਮਿਰਜ਼ਾ ਬਿਰਕ ਨੇ। ਇਹ ਜਾਣਕਾਰੀ ਸੰਗੀਤ ਨਿਰਦੇਸ਼ਨ ਅਤੇ ਨਿਰਦੇਸ਼ਕ ਕਰਮਜੀਤ ਭੱਟੀ ਨੇ ਦਿਤੀ। ਉਨ੍ਹਾਂ ਕਿਹਾ ਕਿ ਗਾਇਕ ਮਿਰਜ਼ਾ ਬਿਰਕ ਦਾ ਇਹ ਚੌਥਾ ਗੀਤ ਹੈ, ਇਸ ਗੀਤ ਦੀ ਮਿਕਸਿੰਗ ਤੇ ਮਾਸਟਰਿੰਗ ਸੁਨੀਲ ਵਰਮਾ ਵਲੋਂ ਕੀਤੀ ਗਈ ਹੈ। ਅੱਜ ਦੇ ਸ਼ੋਰ ਸ਼ਰਾਬੇ ਭਰੇ ਸੰਗੀਤਕ ਮਾਹੌਲ ਵਿੱਚ ਲੋਕ ਗਾਇਕੀ ਦੇ ਰੰਗ ਵਿੱਚ ਰੰਗਿਆ ਇਹ ਗੀਤ ਜਿੱਥੇ ਸਰੋਤਿਆਂ ਨੂੰ ਠੰਡੀ ਹਵਾ ਦੇ ਬੁੱਲੇ ਵਰਗਾ ਅਹਿਸਾਸ ਕਰਾਏਗਾ, ਉੱਥੇ ਨੌਜਵਾਨਾਂ ਨੂੰ ਸਬਰ ਸੰਤੋਖ ਦੇ ਨਾਲ਼ ਮੇਹਨਤ ਕਰਕੇ ਤਰੱਕੀ ਕਰਨ ਦਾ ਸੰਦੇਸ਼ ਵੀ ਦੇਵੇਗਾ। ਕਰਮਜੀਤ ਭੱਟੀ ਨੇ ਦੱਸਿਆ ਇਸ ਗੀਤ ਨੂੰ ਜਲਦੀ ਹੀ ਦਰਸ਼ਕ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਛਣਕਾਰ ਵਿੱਚ ਦੇਖ ਸਕਣਗੇ, ਅਤੇ ਨਾਲ਼ ਹੀ ਯੂ ਟਿਊਬ ਚੈਨਲ ਜਸ਼ਨ ਰਿਕਾਰਡਜ਼ ਉੱਪਰ ਵੀ ਇਸ ਗੀਤ ਨੂੰ ਦੇਖਿਆ ਜਾ ਸਕਦਾ ਹੈ। ਓਹਨਾ ਦੀ ਸਮੁੱਚੀ ਟੀਮ ਨੂੰ ਦਰਸ਼ਕਾਂ, ਸਰੋਤਿਆਂ ਤੋਂ ਸਹਿਯੋਗ ਦੀ ਬਹੁਤ ਉਮੀਦ ਹੈ ਤਾਂ ਕਿ ਭਵਿੱਖ ਵਿੱਚ ਇਹ ਟੀਮ ਇਸ ਤਰ੍ਹਾਂ ਦੇ ਮਿਆਰੀ ਗੀਤ ਪੰਜਾਬੀਆਂ ਦੀ ਝੋਲ਼ੀ ਪਾ ਸਕੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਮਾਂ ਬੋਲੀ ਪੰਜਾਬੀ ਸੀ ਸੇਵਾ ਕਰਦੇ ਰਹਿਣਗੇ।