ਸੰਸਾਰ

ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਦੋ ਦਿਨਾਂ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | October 03, 2024 11:28 AM

 

ਸਰੀ- ‘ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼’ ਵੱਲੋਂ ਆਪਣੀ ਤੀਜੀ ਸਾਲਾਨਾ ‘ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ-2024 ਧਾਲੀਵਾਲ ਬੈਂਕੁਇਟ ਹਾਲ ਸਰੀ ਵਿਖੇ ਕਰਵਾਈ ਗਈ। ਇਸ ਦੋ ਦਿਨਾਂ ਕਾਨਫਰੰਸ ਵਿੱਚ ਕੈਨੇਡਾ, ਇੰਗਲੈਂਡ, ਅਮਰੀਕਾ, ਪਾਕਿਸਤਾਨ ਤੋਂ ਪਹੁੰਚੇ ਵੱਖ ਵੱਖ ਯੂਨੀਵਰਸਿਟੀਆਂ ਦੇ ਨਾਮਵਰ ਵਿਦਵਾਨਾਂ ਅਤੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਆਪਣੇ ਖੋਜ ਭਰਪੂਰ ਪਰਚੇ ਅਤੇ ਵਿਚਾਰ ਪੇਸ਼ ਕੀਤੇ।

ਕਾਨਫਰੰਸ ਦੀ ਸ਼ੁਰੂਆਤ ਤੰਤੀ ਸਾਜ਼ਾਂ, ਅਰਦਾਸ ਅਤੇ ਆਦਿਵਾਸੀ ਲੋਕਾਂ ਦੀ ਬੰਦਨਾਂ ਨਾਲ ਕੀਤੀ ਗਈ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ (ਜੀ ਐਨ ਆਈ) ਦੀ ਡਾਇਰੈਕਟਰ ਅਤੇ ਕਾਨਫਰੰਸ ਦੀ ਚੇਅਰ ਡਾ. ਕਮਲਜੀਤ ਕੌਰ ਸਿੱਧੂ ਨੇ ਸਭ ਨੂੰ ਜੀ ਆਇਆਂ ਕਿਹਾ ਉਪਰੰਤ ਕਾਨਫਰੰਸ ਦੇ ਕੋ-ਚੇਅਰ ਅਤੇ ਯੂਨੀਵਰਸਿਟੀ ਆਫ਼ ਸਸਕੈਚਵਨ ਦੇ ਡਾ: ਬਲਜੀਤ ਸਿੰਘ ਨੇ ਇਸ ਕਾਨਫਰੰਸ ਦੇ ਉਦੇਸ਼ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਜੀ.ਐਨ.ਆਈ. ਦੇ ਪ੍ਰਧਾਨ ਅਤੇ ਸੀ.ਈ.ਓ. ਗਿਆਨ ਸਿੰਘ ਸੰਧੂ ਨੇ ਸੰਸਥਾ ਵੱਲੋਂ ਤਿੰਨ ਸਾਲਾਂ ਦੇ ਅਰਸੇ ਦੌਰਾਨ ਪੁੱਟੀਆਂ ਵੱਡੀਆਂ ਪੁਲਾਘਾਂ ਦੀ ਗੱਲ ਕੀਤੀ ਅਤੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ਦੇ 200 ਸਕਾਲਰ ਇਸ ਸੰਸਥਾ ਨਾਲ ਜੁੜੇ ਹੋਏ ਹਨ ਅਤੇ 21 ਸਕਾਲਰ ਇਸ ਸੰਸਥਾ ਦੇ 600 ਵਿਦਿਆਰਥੀਆਂ ਨੂੰ ਵਿਦਿਅਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਗੁਰੂ ਨਾਨਕ ਯੂਨੀਵਰਸਿਟੀ ਦੀ ਸਥਾਪਨਾ ਦੇ ਸੰਕਲਪ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇ ਫਲਸਫ਼ੇ ਅਤੇ ਸਿੱਖੀ ਦੀ ਸਹਿ-ਹੋਂਦ ਨੂੰ ਪ੍ਰਫੁੱਲਤ ਕਰਨ ਵਾਲੀ ਇਹ ਵਿਸ਼ਵ ਦੀ ਪ੍ਰਮੁੱਖ ਯੂਨੀਵਰਸਿਟੀ ਹੋਵੇਗੀ।

ਮੈਂਬਰ ਪਾਲੀਮੈਂਟ ਸੁਖ ਧਾਲੀਵਾਲ ਨੇ ਸੰਸਥਾ ਦੇ ਵੱਡਮੁੱਲੇ ਵਿਦਿਅਕ ਕਾਰਜ ਲਈ ਗਿਆਨ ਸਿੰਘ ਸੰਧੂ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਾਨਫਰੰਸ ਲਈ ਕੈਨੇਡਾ ਦੇ ਪ੍ਰਧਾਨ ਮੰਤਰ ਜਸਟਿਨ ਟਰੂਡੋ ਵੱਲੋਂ ਭੇਜੀਆਂ ਸ਼ੁੱਭ ਕਾਮਨਾਵਾਂ ਪੜ੍ਹੀਆਂ। ਬੀ.ਸੀ. ਦੇ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਬੀ.ਸੀ. ਦੇ ਪ੍ਰੀਮਅਰ ਡੇਵਿਡ ਇਬੀ ਵੱਲੋਂ ਭੇਜਿਆ ਸ਼ੁੱਭ ਸੰਦੇਸ਼ ਪੜ੍ਹ ਕੇ ਸੁਣਾਇਆ।

ਡਾ. ਅਲਿਸਟੇਅਰ ਸਮਰਲੀ (ਸਾਬਕਾ ਪ੍ਰਧਾਨ ਅਤੇ ਵਾਈਸ ਚਾਂਸਲਰ ਯੂਨੀਵਰਸਿਟੀ ਆਫ ਗੈਲਫ ਅਤੇ ਕਾਰਲਟਨ ਯੂਨੀਵਰਸਿਟੀ ਕੈਨੇਡਾ ਦੇ ਵਰਤਮਾਨ ਸਹਾਇਕ ਪ੍ਰੋਫੈਸਰ) ਨੇ ਆਪਣੇ ਮੁੱਖ ਭਾਸ਼ਣ ਵਿਚ ਸਕ੍ਰੈਚ ਤੋਂ ਇਕ ਸ਼ਾਨਦਾਰ ਯੂਨੀਵਰਸਿਟੀ ਬਣਾਉਣ ਦੇ ਵੱਖ ਵੱਖ ਕਾਰਜਾਂ, ਪੜਾਵਾਂ, ਚੁਣੌਤੀਆਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ, ਅਮਰੀਕਾ ਦੇ ਡਾ. ਕੁਲਵਿੰਦਰ ਸਿੰਘ ਗਿੱਲ ਨੇ ਵਿਸ਼ਵ ਵਿਚ ਕਣਕ ਉਤਪਾਦਨ ਲਈ ਸਿੱਖ ਵਿਗਿਆਨੀਆਂ ਵੱਲੋਂ ਪਾਏ ਅਹਿਮ ਯੋਗਦਾਨ ਨੂੰ ਆਪਣੇ ਖੋਜ ਪੱਤਰ ਰਾਹੀਂ ਪੇਸ਼ ਕੀਤਾ। ਯੂਨੀਵਰਸਿਟੀ ਆਫ ਪ੍ਰਿੰਸ ਐਡਵਰਡ ਆਈਲੈਂਡ, ਕੈਨੇਡਾ ਦੇ ਡਾ. ਕੁਲਜੀਤ ਸਿੰਘ ਗਰੇਵਾਲ ਨੇ ਵਾਤਾਵਰਣ ਨਿਰਮਾਣ ਵਿਚ ਸਥਿਰ ਊਰਜਾ ਲਈ ਨਵੀਆਂ ਪਲਾਨਿੰਗ, ਨਵੇਂ ਸਰੋਤ ਅਤੇ ਨਵੀਆਂ ਤਕਨੀਕਾਂ ਅਪਨਾਉਣ ਦੇ ਭਵਿੱਖੀ ਪ੍ਰੋਗਰਾਮ ਨੂੰ ਆਪਣੀਆਂ ਸਲਾਈਡਾਂ ਰਾਹੀਂ ਬਾਖੂਬੀ ਦਰਸਾਇਆ।

ਮੈਕਗਿਲ ਯੂਨੀਵਰਸਿਟੀ ਕੈਨੇਡਾ ਦੇ ਡਾ. ਜਸਵਿੰਦਰ ਸਿੰਘ ਨੇ ਸਿੱਖ ਵਿਗਿਆਨੀਆਂ ਵੱਲੋਂ ਖੁਰਾਕ ਅਤੇ ਪੌਸ਼ਟਿਕ ਸੁਰੱਖਿਆ ਬਾਰੇ ਕੀਤੇ ਕਾਰਜਾਂ, ਖੋਜਾਂ ਦੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਪਹਿਲੇ ਵਿਚਾਰ ਚਰਚਾ ਪੈਨਲ ਰਾਹੀਂ ਚਰਨਪ੍ਰੀਤ ਕੌਰ (ਪ੍ਰਧਾਨ ਅਤੇ ਸੀ.ਈ.ਓ., ਸੰਧੂ ਫਰੂਟ ਫਾਰਮ ਐਂਡ ਮੰਗਲ ਕੈਪੀਟਲ, ਕੈਨੇਡਾ), ਮਨਿੰਦਰ ਸਿੰਘ ਸੰਧੂ (ਚੀਫ ਆਪ੍ਰੇਟਿਵ ਅਫਸਰ, ਕਰਾਊਨ ਨਟ ਕੰਪਨੀ, ਯੂ.ਐਸ.ਏ.), ਕੁਲਜੀਤ ਸਿੰਘ ਗਰੇਵਾਲ (ਯੂਨੀਵਰਸਿਟੀ ਆਫ ਪ੍ਰਿੰਸ ਐਡਵਰਡ ਆਈਲੈਂਡ, ਕੈਨੇਡਾ) ਅਤੇ ਡਾ. ਜਸਵਿੰਦਰ ਸਿੰਘ (ਮੈਕਗਿਲ ਯੂਨੀਵਰਸਿਟੀ ਕੈਨੇਡਾ) ਨੇ ਵਿਸ਼ਵ ਸਮਤੋਲ ਸਿੱਖਿਆ ਵਿਚ ਸਿੱਖ ਸੰਸਥਾਵਾਂ ਵੱਲੋਂ ਨਿਭਾਈ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਦੂਜੀ ਵਿਚਾਰ ਚਰਚਾ ਕੈਨੇਡੀਅਨ ਰਾਜਨੀਤੀ ਵਿਚ ਲੋਕਤੰਤਰ, ਗਲੋਬਲ/ਨੈਸ਼ਨਲ/ਲੋਕਲ ਬਾਰੇ ਹੋਈ ਜਿਸ ਵਿਚ ਯੂਨੀਵਰਸਿਟੀ ਆਫ਼ ਸਸਕੈਚਵਨ ਦੇ ਡਾ: ਬਲਜੀਤ ਸਿੰਘ, ਪੈਨਕੂਵਰ ਮੀਡੀਆ ਬੀ.ਸੀ. ਦੇ ਐਡੀਟਰ ਚਾਰਲੀ ਸਮਿੱਥ, ਬੀ.ਸੀ. ਕੋਰਟ ਆਫ ਅਪੀਲ ਦੇ ਸਾਬਕਾ ਮਾਨਯੋਗ ਜੱਜ ਵਾਲੀ ਉੱਪਲ, ਪ੍ਰੈਸ ਪ੍ਰੋਗਰੈਸ ਦੇ ਐਸੋਸੀਏਟਰ ਰਮਨੀਕ ਕੌਰ ਜੌਹਲ ਅਤੇ ਯੂ.ਬੀ.ਸੀ. ਦੇ ਅਨੂਪਇੰਦਰ ਸੰਧੂ ਭਮਰਾ ਨੇ ਵੱਡਮੁੱਲੇ ਵਿਚਾਰ ਰੱਖੇ। ਰਾਤਰੀ ਭੋਜ ‘ਤੇ ਕੈਨੇਡਾ ਤੇ ਐਮਰਜੈਂਸੀ ਮੰਤਰੀ ਹਰਜੀਤ ਸਿੰਘ ਸੱਜਣ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਦੂਜੇ ਦਿਨ ਦੀ ਸ਼ੁਰੂਆਤ ਕਾਨਫਰੰਸ ਦੇ ਕੋ-ਚੇਅਰ ਅਤੇ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਦੇ ਅਮੈਰੀਟਸ ਪ੍ਰੋਫੈਸਰ ਡਾ. ਸਤਪਾਲ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਡਾ. ਮਨਜੀਤ ਕੌਰ ਰਾਮਗੋਤਰਾ (ਫੈਕਲਟੀ ਮੈਂਬਰ, ਯੂਨੀਵਰਸਿਟੀ ਆਫ ਲੰਡਨ, ਯੂ.ਕੇ.) ਨੇ ਡੀਕੋਲੋਨਾਈਜਿੰਗ ਐਜੂਕੇਸ਼ਨ ਦੀ ਸ਼ਮੂਲੀਅਤ,  ਨਵੀਨਤਾ ਅਤੇ ਸਿਰਜਣਾਤਮਕ ਸੋਚ ਦੇ ਸਥਾਨ ਬਾਰੇ ਆਪਣਾ ਵਿਸਥਾਰਿਤ ਪਰਚਾ ਪੜ੍ਹਿਆ। ਡਾ. ਹਰਪ੍ਰੀਤ ਸਿੰਘ (ਰਿਸਰਚ ਸਕਾਲਰ, ਹਾਰਵਰਡ ਯੂਨੀਵਰਸਿਟੀ, ਯੂ.ਐਸ.ਏ.) ਨੇ ਸਮਕਾਲੀ ਹੱਥ ਲਿਖਤ ਸਬੂਤਾਂ ਨਾਲ ‘ਜ਼ਫ਼ਰਨਾਮਾ’ ਦਾ ਪੁਨਰ ਨਿਰਮਾਣ ਬਾਰੇ ਖੋਜ ਪੱਤਰ ਪੇਸ਼ ਕੀਤਾ। ਡਾ. ਸਾਗਰਜੀਤ ਸਿੰਘ (ਪ੍ਰੈਕਟਿਸਿੰਗ ਫਿਜ਼ੀਸ਼ੀਅਨ ਐਂਡ ਰਿਸਰਚ ਸਕਾਲਰ, ਪਾਕਿਸਤਾਨ) ਨੇ ਪਾਕਿਸਤਾਨ ਵਿੱਚ ਬਾਗੜੀ ਸਿੱਖਾਂ ਦੀ ਤਰਸਯੋਗ ਹਾਲਤ, ਜੀਵਨ ਸੰਘਰਸ਼ ਨੂੰ ਬਿਆਨਦਿਆਂ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਮਦਦ ਕਰਨ ਲਈ ਪ੍ਰੇਰਿਆ। ਕਵੈਂਟਰੀ ਯੂਨੀਵਰਸਿਟੀ ਯੂ.ਕੇ. ਦੀ ਸਾਇਕਕੋਲੋਜਿਸਟ ਐਂਡ ਫੈਕਲਟੀ ਮੈਂਬਰ ਨਿਮਰਿਤਾ ਕੌਰ ਬਾਹੀਆ ਨੇ ਯੂ.ਕੇ. ਦੇ ਸਿੱਖ ਭਾਈਚਾਰੇ ਵਿਚ ਮਾਨਸਿਕ ਸਿਹਤ ਦੀਆਂ ਵਧ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਡਾ. ਪਰਮਜੀਤ ਕੌਰ ਨੇ ਆਪਣੇ ਖੋਜ ਪੱਤਰ ਰਾਹੀਂ ਸਿੱਖੀ ਅਤੇ ਇਸ ਦੇ ਤੱਤ ਨੂੰ ਪਰਿਭਾਸ਼ਤ ਕਰਦਿਆਂ ਜੀ.ਐਨ.ਆਈ. ਦੇ ਵਿਦਿਅਕ ਕਾਰਜ ਨੂੰ ਉਜਾਗਰ ਕੀਤਾ

ਡਾ. ਪ੍ਰਭਲੀਨ ਕੌਰ ਸੰਧੂ (ਸੁਪਰਵਾਈਜ਼ਡ ਸਾਇਕੋਲੋਜੀ ਪ੍ਰੈਕਟੀਸ਼ਨਰ, ਕੈਨੇਡਾ), ਡਾ. ਗੁਰਵਿੰਦਰ ਵਾਰੀਆ (ਯੂ.ਬੀ.ਸੀ. ਡਿਪਾਰਟਮੈਂਟ ਆਫ ਸਾਈਕੈਟਰੀ, ਕੈਨੇਡਾ), ਲਵਲੀਨ ਕੌਰ ਵਾਲੀਆ (ਯੂ.ਬੀ.ਸੀ. ਸਟੂਡੈਂਟ ਅਤੇ ਫਾਊਂਡਰ, ਪ੍ਰੋਜੈਕਟ ਮਾਈਂਡ ਫਾਊਂਡੇਸ਼ਨ, ਕੈਨੇਡਾ), ਤੇਜਿੰਦਰ ਸਿੰਘ ਗਿੱਲ (ਯੂਥ ਵਰਕਰ, ਔਪਸ਼ਨਜ਼ ਕਮਿਊਨਿਟੀ ਸਰਵਿਸਿਜ਼, ਕੈਨੇਡਾ) ਅਤੇ ਕਵੈਂਟਰੀ ਯੂਨੀਵਰਸਿਟੀ ਯੂ.ਕੇ. ਦੀ ਸਾਇਕਕੋਲੋਜਿਸਟ ਐਂਡ ਫੈਕਲਟੀ ਮੈਂਬਰ ਨਿਮਰਿਤਾ ਕੌਰ ਬਾਹੀਆ ਨੇ ਹਰ ਇਕ ਲਈ ਪਰਿਵਾਰਕ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਤਿੰਨ ਵਿਦਿਆਰਥੀਆਂ ਜਸਮੀਨ ਕੌਰ ਸਿੱਧੂ, ਮਨਕੰਵਰ ਸਿੰਘ ਅਤੇ ਸਿਮਰ ਕੌਰ ਸ਼ੋਕਰ ਨੇ ਕ੍ਰਮਵਾਰ ਸਿੱਖਿਆ ਦੇ ਵਿਕੇਂਦਰੀਕਰਨ, ਯੂ.ਬੀ.ਸੀ. ਵਿਚ ਸਿੱਖ ਵਿਦਿਆਰਥੀਆਂ ਵੱਲੋਂ ਨਿਭਾਈ ਜਾ ਰਹੀ ਲੰਗਰ ਸੇਵਾ ਅਤੇ ਕੇਨੇਡਾ ਵਿਚ ਮਕਾਨਾਂ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਸਾਰਥਿਕ ਵਿਚਾਰ ਪੇਸ਼ ਕੀਤੇ।

ਅੰਤ ਵਿਚ ਹੋਈ ਵਿਚਾਰ ਚਰਚਾ ਵਿਚ ਜੀ.ਐਨ.ਆਈ. ਦੇ ਪ੍ਰਧਾਨ ਅਤੇ ਸੀ.ਈ.ਓ. ਗਿਆਨ ਸਿੰਘ ਸੰਧੂ, ਡਾ. ਸਤਬੀਰ ਸਿੰਘ (ਐਸੋਸੀਏਟ ਪ੍ਰੋਫੈਸਰ, ਐਂਗਲੋ ਸਟੇਟ ਯੂਨੀਵਰਸਿਟੀ, ਟੈਕਸਾਸ, ਯੂ.ਐਸ.ਏ.), ਡਾ. ਬਲਜੀਤ ਸਿੰਘ (ਵਾਈਸ ਪ੍ਰੈਜ਼ੀਡੈਂਟ ਰਿਸਰਚ, ਯੂਨੀਵਰਸਿਟੀ ਆਫ ਸਸਕੈਚਵਨ, ਕੈਨਡਾ), ਡਾ. ਸਤਵਿੰਦਰ ਕੌਰ ਬੈਂਸ (ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਕੈਨੇਡਾ) ਅਤੇ ਡਾ. ਕ੍ਰਿਸ ਨੇ ਸਥਾਪਿਤ ਕੀਤੀ ਜਾਣ ਵਾਲੀ ਗੁਰੂ ਨਾਨਕ ਯੂਨੀਵਰਸਿਟੀ ਦੇ ਵੱਖ ਵੱਖ ਪਹਿਲੂਆਂ, ਚੁਣੌਤੀਆਂ, ਸੰਭਾਵਨਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ।

ਗਿਆਨ ਸਿੰਘ ਸੰਧੂ,  ਡਾ. ਕਮਲਜੀਤ ਕੌਰ ਸਿੱਧੂ,  ਅਮਨਪ੍ਰੀਤ ਸਿੰਘ ਹੁੰਦਲ,  ਗੁਰਜੀਤ ਕੌਰ ਬੈਂਸ,  ਡਾ. ਜਤਿੰਦਰ ਸਿੰਘ ਬੱਲ, ਨੀਸ਼ਾ ਕੌਰ ਹੋਠੀ ਅਤੇ ਸੰਸਥਾ ਦੀ ਸਮੁੱਚੀ ਟੀਮ ਦੀ ਮਿਹਨਤ,  ਸਮੱਰਪਿਤ ਭਾਵਨਾ,  ਦੂਰ-ਅੰਦੇਸ਼ੀ ਅਤੇ ਯਤਨਾਂ ਸਦਕਾ ਇਹ ਦੋ ਦਿਨਾਂ ਅੰਤਰਰਾਸ਼ਟਰੀ ਸਿੱਖ ਖੋਜ ਸਿੱਖ ਭਾਈਚਾਰੇ ਵਿਚ ਕਈ ਗੰਭੀਰ ਮੁੱਦਿਆਂ ਨੂੰ ਉਜਾਗਰ ਕਰਨ ਵਿਚ ਸਫ਼ਲ ਰਹੀ। ਇਸ ਮੌਕੇ ਸਿੱਖ ਆਰਕਾਈਵਜ਼ ਆਫ ਕੈਨੇਡਾ ਵੱਲੋਂ ਲਾਈ ਦੁਰਲੱਭ ਚਿਤਰਾਂ, ਪੁਸਤਕਾਂ ਅਤੇ ਰਸਾਲਿਆਂ ਦੀ ਪ੍ਰਦਰਸ਼ਨੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀ।

Have something to say? Post your comment

 

ਸੰਸਾਰ

ਯੂ.ਕੇ. ਸੰਸਦ 'ਚ ਇਤਿਹਾਸ ਰਚਿਆ - ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ

ਕੈਨੇਡਾ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਵੀਜ਼ਾ ਪ੍ਰੋਗਰਾਮ ਬੰਦ ਕੀਤਾ: ਭਾਰਤੀ ਵਿਦਿਆਰਥੀਆਂ ਲਈ ਇਸਦਾ ਕੀ ਅਰਥ

ਡੋਨਾਲਡ ਟਰੰਪ ਅਮਰੀਕਾ ਦੇ ਮੁੜ ਰਾਸ਼ਟਰਪਤੀ ਚੁਣੇ ਗਏ

ਫਿਰਕੂ ਝਗੜਿਆਂ ਖ਼ਿਲਾਫ਼ ਭਾਈਚਾਰਕ ਸਦਭਾਵਨਾ ਤੇ ਏਕਤਾ ਬਣਾਈ ਰੱਖਣ ਦੀ ਲੋੜ : ਮਾਇਸੋ

ਵੈਨਕੂਵਰ ਵਿਚਾਰ ਮੰਚ ਨੇ ਦਰਸ਼ਨ ਦੋਸਾਂਝ ਦੀਆਂ ਦੋ ਪੁਸਤਕਾਂ ਰਿਲੀਜ਼ ਕੀਤੀਆਂ

ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂਆਂ ਨੇ ਸਰੀ ਦੇ ਗੁਰਦੁਆਰਿਆਂ ਵਿਚ ਨਤਮਸਤਕ ਹੋ ਕੇ ਦੀਵਾਲੀ ਮਨਾਈ

ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਸਰੀ ਅਤੇ ਐਬਸਫੋਰਡ ਵਿੱਚ ਕਰਵਾਇਆ ਤਰਕਸ਼ੀਲ ਮੇਲਾ

ਬੀਸੀ ਅਸੈਂਬਲੀ ਚੋਣਾਂ 2024- ਲੱਗਭੱਗ 65,000 ਬੈਲਟ ਪੇਪਰ ਗਿਣਤੀ ਦੇ ਅੰਤਿਮ ਗੇੜ ਵਿਚ ਗਿਣੇ ਜਾਣਗੇ

ਡਾ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ

ਗਲੋਬਲ ਸਿੱਖ ਕੌਂਸਲ ਵੱਲੋਂ ਲਾਰਡ ਇੰਦਰਜੀਤ ਸਿੰਘ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ