ਸਰੀ-ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਐਤਵਾਰ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਹਰਪਾਲ ਸਿੰਘ ਬਰਾੜ ਨੇ ਕੀਤੀ।
ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਮਨਜੀਤ ਸਿੰਘ ਮੱਲ੍ਹਾ, ਦਵਿੰਦਰ ਕੌਰ ਜੌਹਲ, ਜੀਤ ਮਹਿਰਾ, ਮਲੂਕ ਚੰਦ ਕਲੇਰ, ਗੁਰਬਚਨ ਸਿੰਘ ਬਰਾੜ, ਗੁਰਦਿਆਲ ਸਿੰਘ ਜੌਹਲ, ਗੁਰਮੀਤ ਸਿੰਘ ਸੇਖੋਂ, ਸੁਰਜੀਤ ਸਿੰਘ ਗਿੱਲ, ਗੁਰਸ਼ਰਨਜੀਤ ਸਿੰਘ ਮਾਨ, ਗਰੁਬਖਸ਼ ਸਿੰਘ ਸਿੱਧੂ (ਪ੍ਰਧਾਨ ਸੀਨੀਅਰ ਸੈਂਟਰ ਵੈਨਕੂਵਰ), ਗੁਰਦਿਆਲ ਸਿੰਘ ਢੀਂਡਸਾ, ਇੰਦਰਜੀਤ ਕੌਰ ਸੰਧੂ, ਤਜਿੰਦਰ ਕੌਰ ਬੈਂਸ, ਗੁਰਦਰਸ਼ਨ ਸਿੰਘ ਬਾਦਲ ਨੇ ਆਪਣੀਆਂ ਕਾਵਿ-ਰਚਨਾਵਾਂ ਨਾਲ਼ ਖੂਬ ਰੰਗ ਬੰਨ੍ਹਿਆਂ।
ਇਸ ਮੌਕੇ ਸੀਨੀਅਰਜ਼ ਸਪੋਰਟਸ ਵਿੱਚ ਦੰਡ ਬੈਠਕ ਅਤੇ ਦੋ ਦੌੜਾਂ ਵਿਚ ਤਿੰਨ ਮੈਡਲ ਹਾਸਲ ਕਰਨ ਵਾਲੇ ਸੁਰਿੰਦਰ ਸਿੰਘ ਬਡਵਾਲ ਅਤੇ ਇਕ ਮੈਡਲ ਜਿੱਤਣ ਵਾਲੇ ਅਮਰਜੀਤ ਸਿੰਘ ਗਿੱਲ ਨੂੰ ਸੀਨੀਅਰਜ਼ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਸਾਹਿਬ ਅਤੇ ਪ੍ਰਬੰਧਕਾਂ ਵੱਲੋਂ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਗਿੱਲ ਨੇ ਨਿਭਾਈ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।