ਸੰਸਾਰ

ਸਿੱਖਾਂ ਵਿਰੁੱਧ ਨਫਰਤ ਉਗਲਣ ਵਾਲੇ ਐਮਪੀ ਚੰਦਰ ਆਰੀਆ ਦਾ ਕੈਲਗਰੀ ਅਤੇ ਐਡਮਿੰਟਨ ਵਿੱਚ ਜ਼ੋਰਦਾਰ ਵਿਰੋਧ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 07, 2024 07:18 PM

ਨਵੀਂ ਦਿੱਲੀ- ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਕੈਨੇਡੀਅਨ ਐਮਪੀ ਚੰਦਰਾ ਆਰੀਆ ਕੈਲਗਰੀ ਅਤੇ ਐਡਮਿੰਟਨ ਵਿੱਚ  ਹਰਦੀਪ ਸਿੰਘ ਨਿੱਝਰ ਦੇ ਸਾਥੀਆਂ ਅਤੇ ਸਿੱਖ ਜਥੇਬੰਦੀਆਂ ਦੇ ਤਿੱਖੇ ਵਿਰੋਧ ਤੋਂ ਡਰਦੇ ਹੋਏ ਉਨ੍ਹਾਂ ਦੇ ਰੱਖੇ ਹੋਏ ਦੋਨਾਂ ਸਮਾਗਮ 'ਚ ਨਾ ਪਹੁੰਚਿਆ।

ਭਾਈ ਗੁਲਜ਼ਾਰ ਸਿੰਘ ਐਡਮਿੰਟਨ ਨੇ ਦੱਸਿਆ ਕਿ ਸਾਰੀਆਂ ਸਿੱਖ ਸੰਸਥਾਵਾਂ ਇਸ ਮੁੱਦੇ ਤੇ ਇੱਕ ਮੁੱਠ ਹਨ ਅਤੇ ਪੰਥ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਤਿਆਰ ਹਨ । ਉਹਨਾਂ ਸਭ ਨੂੰ ਇਸ ਪ੍ਰੋਗਰਾਮ ਦੇ ਬਾਈਕਾਟ ਅਤੇ ਚੰਦਰਾ ਖਿਲਾਫ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੋਇਆ ਸੀ। ਇੱਥੇ ਜ਼ਿਕਰ ਯੋਗ ਹੈ ਕਿ ਚੰਦਰਾ ਆਰੀਆ  ਕੈਨੇਡਾ ਵਸਦੇ ਸਿੱਖਾਂ ਖਿਲਾਫ ਝੂਠ ਅਤੇ ਕੁਫਰ ਬੋਲਦਾ ਰਹਿੰਦਾ ਹੈ ਜਿਸਦਾ ਓਥੇ ਦੀ ਸਿੱਖ ਵਸੋਂ ਅੰਦਰ ਵੱਡਾ ਰੋਸ ਹੈ ।
ਕੈਨੇਡਾ ਦੀ ਪਾਰਲੀਮੈਂਟ ਚ ਲਿਬਰਲ ਪਾਰਟੀ ਦੇ ਐਮਪੀ ਸੁਖ ਧਾਲੀਵਾਲ ਨੇ 1985 ਏਅਰ ਬੰਬ ਧਮਾਕੇ ਦੀ ਜਾਂਚ ਦੀ ਮੰਗ ਦੀ ਪਟੀਸ਼ਨ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਪੌਂਸਰ ਕੀਤੀ ਹੋਈ ਹੈ, ਜਿਸ ਦਾ ਚੰਦਰ ਆਰੀਆ ਨੇ ਪਾਰਲੀਮੈਂਟ ਚ ਵਿਰੋਧ ਕੀਤਾ ਹੈ ਅਤੇ ਇਸ ਨੂੰ ਬੇਤੁਕਾ ਦੱਸਿਆ ਹੈ, ਜਦਕਿ ਇਸ ਪਟੀਸ਼ਨ ਤੋਂ ਪਹਿਲਾਂ ਵੀ ਵੱਖ-ਵੱਖ ਕਿਤਾਬਾਂ ਵਿੱਚ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ 'ਚ ਭਾਰਤੀ ਏਜੰਸੀਆਂ ਦੀ ਦਖਲ-ਅੰਦਾਜ਼ੀ ਬਾਰੇ ਕਾਫੀ ਚਰਚਾ ਹੋਈ ਹੈ।
ਭਾਈ ਗੁਲਜਾਰ ਸਿੰਘ ਨਿਰਮਾਣ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਬੰਬ ਧਮਾਕੇ ਦੇ ਦੁਖਾਂਤ ਸਬੰਧੀ  ਇਨਕੁਆਰੀ' ਦੀ ਗੱਲ ਕਰਨੀ ਕੀ ਗਲਤ ਹੈ.? ਜੋ ਚੰਦਰਾ ਇਸ ਕਾਰੇ ਨੂੰ ਸਿੱਖਾਂ ਦੇ ਸਿਰ ਮੜ ਰਿਹਾ ਹੈ। ਇਕ ਪਾਸੇ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ, ਜਿਹੜੀ ਕਿ ਇਹ ਦਾਅਵਾ ਕਰਦੀ ਹੈ ਕਿ ਓਹ ਪੀੜਿਤ ਲੋਕਾਂ ਨੂੰ ਇਨਸਾਫ ਦਿਵਾਏਗੀ, ਉਸਦੇ ਕਾਕਸ 'ਚ ਇਸ ਵਰਗਿਆਂ ਨੂੰ ਬੈਠਣ ਦੀ ਇਜਾਜ਼ਤ ਕਿਵੇਂ ਦੇਂਦੀ ਹੈ..? ਕਦੇ ਇਹ ਕਹਿੰਦਾ ਹੈ  ਗਾਂਧੀ ਦਾ ਬੁੱਤ ਸਿੱਖਾਂ ਨੇ ਤੋੜ ਦਿੱਤਾ, ਕਦੇ ਇਹ ਆਖਦਾ ਹੈ ਕਿ ਸਿੱਖਾਂ ਨੇ ਨਫਰਤੀ ਪ੍ਰਚਾਰ ਕੀਤਾ। ਜਦਕਿ ਇਹੋ ਜਿਹੇ ਫਾਸ਼ੀਵਾਦੀ  ਦਾ ਕੈਨੇਡਾ ਦੀ ਪਾਰਲੀਮੈਂਟ 'ਚ ਹੋਣਾ ਨਾ ਸਿਰਫ ਵਿਦੇਸ਼ੀ ਦਖਲ ਅੰਦਾਜ਼ੀ ਹੈ।
ਉਨ੍ਹਾਂ ਕਿਹਾ ਕਿ 329 ਬੇਕਸੂਰ ਮੁਸਾਫਰਾਂ ਦੀ ਜਾਨ ਲੈਣ ਵਾਲੇ ਏਅਰ ਇੰਡੀਆ ਦੁਖਾਂਤ ਜਾਂਚ ਦੀ ਪਟੀਸ਼ਨ ਡੂੰਘੀ ਮੰਗ ਕਰਦੀ ਹੈ ਕਿ ਹਰ ਪਾਸਿਓਂ ਹੀ ਇਸ ਬੰਬ ਧਮਾਕੇ ਦੀ ਘਟਨਾ ਦੀ ਜਾਂਚ ਹੋਵੇ। ਉਸ ਲਈ ਜਿਹੜੇ ਵੀ ਦੋਸ਼ੀ ਹਨ ਉਹਨਾਂ ਨੂੰ ਜਿੰਮੇਵਾਰ ਗਰਦਾਨਿਆ ਜਾਏ, ਨਾ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਏ। ਜੇ ਚੰਦਰ ਆਰੀਆ ਮੁਤਾਬਿਕ ਇਹ ਕਾਰਾ ਕੈਨੇਡਾ ਦੇ ਖਾਲਿਸਤਾਨੀਆਂ ਨੇ ਕੀਤਾ ਹੈ, ਤਾਂ ਫਿਰ ਉਸ ਨੂੰ ਕਿਹੜੀ ਚਿੰਤਾ ਸਤਾ ਰਹੀ ਹੈ ਕਿ ਇੰਡੀਅਨ ਏਜੰਸੀਆਂ ਦੀ ਜਾਂਚ ਨਾ ਹੋਵੇ। ਚੰਦਰ ਆਰੀਆ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਸਰੀ ਤੋਂ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਸੇਵਾਦਾਰ ਭਾਈ ਨਰਿੰਦਰ ਸਿੰਘ ਖਾਲਸਾ, ਸਿੱਖਸ ਫਾਰ ਜਸਟਿਸ ਤੋਂ  ਮਨਜਿੰਦਰ ਸਿੰਘ ਖਾਲਸਾ, ਅਜੇਪਾਲ ਸਿੰਘ ਐਡਮਿੰਟਨ ਤੋਂ  ਗੁਲਜਾਰ ਸਿੰਘ ਨਿਰਮਾਣ ਅਤੇ ਮਲਕੀਤ ਸਿੰਘ ਢੇਸੀ ਵਡੀ ਗਿਣਤੀ ਅੰਦਰ ਆਪਣੇ ਸਾਥੀਆਂ ਸਮੇਤ ਪਹੁੰਚੇ ਹੋਏ ਸਨ ।

Have something to say? Post your comment

 

ਸੰਸਾਰ

ਕੈਨੇਡਾ: ਬੀ.ਸੀ. ਅਸੈਂਬਲੀ ਚੋਣਾਂ- ਕੰਸਰਵੇਟਿਵ ਸਰਕਾਰ ਬਣਨ ‘ਤੇ ਸਰੀ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ-ਜੋਹਨ ਰਸਟੈਡ

ਕੈਨੇਡਾ ਪੋਸਟ ਵੱਲੋਂ ਦੀਵਾਲੀ ਦੇ ਆਗਮਨ ਮੌਕੇ ਨਵੀਂ ਡਾਕ ਟਿਕਟ ਜਾਰੀ

ਵੈਨਕੂਵਰ ਵਿਚਾਰ ਮੰਚ ਵੱਲੋਂ ਰੰਗਮੰਚ ਗੁਰੂ ਡਾ. ਯੋਗੇਸ਼ ਗੰਭੀਰ ਨਾਲ ਵਿਸ਼ੇਸ਼ ਮਿਲਣੀ

ਸੋਹਣ ਸਿੰਘ ਪੂੰਨੀ ਦੀ ਪੁਸਤਕ ‘ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ’ ਦਾ ਰਿਲੀਜ਼ ਸਮਾਗਮ

ਜ਼ਿਲਾ ਰੋਪੜ ਤੇ ਮੋਹਾਲੀ ਦੇ ਨਿਵਾਸੀਆਂ ਨੇ ਮਨਾਈ ਮਨੋਰੰਜਕ ਪਰਿਵਾਰਕ ਸ਼ਾਮ

ਕਨੇਡਾ ‘ਚ 11, 12, 13 ਅਕਤੂਬਰ ਨੂੰ ਹੋਣਗੇ ਪੰਜਾਬੀ ਲੋਕ ਨਾਚਾਂ ਦੇ ਸੰਸਾਰ ਪੱਧਰੀ ਮੁਕਾਬਲੇ

ਐਮ.ਪੀ. ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 10ਵੀਂ ਯੂ.ਕੇ. ਗੱਤਕਾ ਚੈਂਪੀਅਨਸ਼ਿੱਪ ਡਰਬੀ ਵਿਖੇ ਸਮਾਪਤ

ਕੈਨੇਡਾ: ਬੀ.ਸੀ. ਅਸੈਂਬਲੀ ਚੋਣਾਂ-2024 93 ਮੈਂਬਰੀ ਵਿਧਾਨ ਸਭਾ ਲਈ 37 ਪੰਜਾਬੀਆਂ ਸਮੇਤ ਕੁੱਲ 323 ਉਮੀਦਵਾਰ ਚੋਣ ਮੈਦਾਨ ‘ਚ

ਪਿਕਸ ਸੋਸਾਇਟੀ ਵੱਲੋਂ ਕਮਿਊਨਿਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ

ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਮਹੀਨਾਵਾਰ ਕਵੀ ਦਰਬਾਰ