ਪੰਜਾਬ

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿਰਸਾ ਵਾਲੇ ਸਾਧ ਦੀ ਜੈ ਜੈਕਾਰ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਲਾਈ ਸੇਵਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | October 15, 2024 07:40 PM

ਅੰਮ੍ਰਿਤਸਰ - ਡੇਰਾ ਸਿਰਸਾ ਵਲੋਂ ਇਕ ਪ੍ਰੇਮੀ ਦਾ ਘਰ ਬਣਵਾਉਣ ਦੀ ਖੁਸ਼ੀ ਵਿਚ ਖੀਵੇ ਹੋ ਕੇ ਸਿਰਸਾ ਵਾਲੇ ਸਾਧ ਦੀ ਜੈ ਜੈਕਾਰ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸੇਵਾ ਲਗਾਈ ਗਈ। ਹਰਦੇਵ ਸਿੰਘ ਰੋਗਲਾ ਨੇ ਡੇਰਾ ਸਿਰਸਾ ਵਲੋਂ ਇਕ ਪ੍ਰੇਮੀ ਦੇ ਘਰ ਦੀ ਉਸਾਰੀ ਕਰਵਾਏ ਜਾਣ ਮੌਕੇ ਤੇ ਡੇਰੇ ਵਲੋਂ ਦਿੱਤੇ ਨਾਅਰੇ ਲਗਾਏ ਅਤੇ ਸੋਧਾ ਸਾਧ ਦੀ ਉਸਤਤ ਕੀਤੀ ਸੀ। ਅੱਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਫਸੀਲ ਤੋਂ ਖੜੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਾਥੀ ਸਿੰਘ ਸਾਹਿਬਾਨ ਨਾਲ ਵਿਚਾਰ ਕਰਕੇ ਰੋਗਲਾ ਨੂੰ ਸੇਵਾ ਲਗਾਈ। ਜਥੇਦਾਰ ਨੇ ਕਿਹਾ ਕਿ ਰੋਗਲਾ ਨੂੰ ਹਰ ਰੋਜ਼ ਨਗਰ ਦੇ ਗੁਰੂ ਘਰ ਵਿਚ 10 ਦਿਨ ਤਕ ਇਕ ਘੰਟਾ ਜੋੜੇ ਸਾਫ ਕਰਨ, ਜੂਠੇ ਸਾਫ ਕਰਨ, ਝਾੜੂ ਫੇਰਨ ਦੇ ਨਾਲ ਨਾਲ ਆਪਣੇ ਨਿਤਨੇਮ ਤੋਂ ਇਲਾਵਾ 5 ਨਿਤਨੇਮ 10 ਦਿਨ ਤਕ ਕਰਨ ਅਤੇਕਿਸੇ ਲੋੜਵੰਦ ਨੂੰ 1 ਲੱਖ 25 ਹਾਜ਼ਰ ਰੁਪਏ ਘਰ ਉਸਾਰੀ ਲਈ ਦੇਣ ਦਾ ਹੁਕਮ ਕੀਤਾ ਹੈ। ਜਥੇਦਾਰ ਨੇ ਅਗੇ ਕਿਹਾ ਕਿ ਇਹ ਸਾਰੀ ਸੇਵਾ ਕਰਨ ਉਪਰੰਤ 500 ਰੁਪਏ ਦੀ ਦੇਗ ਅਤੇ 500 ਗੁਰੂ ਦੀ ਗੋਲਕ ਵਿਚ ਪਾ ਕੇ ਅਰਦਾਸ ਕਾਰਵਾਈ ਜਾਵੇ। ਇਸ ਮੌਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ , ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਪੰਜ ਪਿਆਰੇ ਸਿੰਘ ਗਿਆਨੀ ਸੁਖਦੇਵ ਸਿੰਘ ਵੀ ਹਾਜ਼ਰ ਸਨ।

Have something to say? Post your comment

 

ਪੰਜਾਬ

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ

ਭਾਕਿਯੂ ਉਗਰਾਹਾਂ ਵੱਲੋਂ ਝੋਨੇ ਦੀ ਖਰੀਦ ਨਿਰਵਿਘਨ ਚਾਲੂ ਕਰਾਉਣ ਲਈ 17 ਅਕਤੂਬਰ ਤੋਂ ਟੌਲ ਪਲਾਜੇ ਟੋਲ ਮੁਕਤ ਕਰਨ ਦਾ ਐਲਾਨ

ਹਾਲੇ ਵੀ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਇਲਜ਼ਾਮ ਤਰਾਸ਼ੀ ਕਰ ਰਹੇ ਹਨ ਵਲਟੋਹਾ

ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੇ ਸਬੂਤ ਕੀਤੇ ਜਨਤਕ ਕਿਹਾ ਹਰ ਗੱਲ ਦਾ ਜਵਾਬ ਦੇਣ ਲਈ ਤਿਆਰ ਹਾਂ

ਸੁਖਬੀਰ ਸਿੰਘ ਬਾਦਲ ਮਾਮਲਾ ਵਿਚਾਰਣ ਲਈ ਸਿੱਖ ਬੁੱਧੀਜੀਵੀਆਂ ਤੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਜਲਦ - ਗਿ ਰਘਬੀਰ ਸਿੰਘ

ਵਲਟੋਹਾ ਨੂੰ 10 ਸਾਲਾਂ ਲਈ ਅਕਾਲੀ ਦਲ 'ਚੋਂ ਕੱਢੋ- ਹੁਕਮ ਜਥੇਦਾਰ ਅਕਾਲ ਤਖ਼ਤ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਚਾਇਤੀ ਚੋਣਾਂ ਦੌਰਾਨ ਪਾਈ ਵੋਟ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ

ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ

ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਉਪ ਚੋਣ 13 ਨਵੰਬਰ ਨੂੰ