ਪੰਜਾਬ

ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੇ ਸਬੂਤ ਕੀਤੇ ਜਨਤਕ ਕਿਹਾ ਹਰ ਗੱਲ ਦਾ ਜਵਾਬ ਦੇਣ ਲਈ ਤਿਆਰ ਹਾਂ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | October 15, 2024 07:43 PM

ਅੰਮ੍ਰਿਤਸਰ - ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਉਹਨਾਂ ਤੇ ਲਗਾਏ ਇਲਜ਼ਾਮਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਗਿਆਨੀ ਹਰਪ੍ਰੀਤ ਸਿੰਘ ਦੇ ਭਾਰਤੀ ਜਨਤਾ ਪਾਰਟੀ ਤੇ ਹੋਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਸਬੰਧਾਂ ਬਾਰੇ ਦਿੱਤੇ ਸਬੂਤ ਜਨਤਕ ਕਰਦਿਆਂ ਕਿਹਾ ਕਿ ਬਤੌਰ ਜਥੇਦਾਰ ਉਹਨਾਂ ਨੂੰ ਕੋਈ ਵੀ ਕਿਸੇ ਵੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀ ਦਾ ਆਗੂ ਮਿਲ ਸਕਦੇ ਹਨ ਤੇ ਮਿਲਦੇ ਵੀ ਹਨ। ਵਿਰਸਾ ਸਿੰਘ ਵਲਟੋਹਾ ਵਲੋਂ ਦਿੱਤੇ ਸਬੂਤਾਂ ਦਾ ਜਵਾਬ ਦਿੰਦੇ ਹੋਏ ਜਥੇਦਾਰ ਨੇ ਕਿਹਾ ਕਿ ਵਲਟੋਹਾ ਵਲੋਂ ਇਕ ਪੇਨ ਡਰਾਈਵ ਦਿਤੀ ਹੈ ਜੋ ਵੱਖ ਵੱਖ ਸਮੇ ਉਹਨਾਂ ਦੀਆਂ ਵੱਖ ਵੱਖ ਰਾਜਨੀਤਕ ਆਗੂਆਂ ਨਾਲ ਤਸਵੀਰਾਂ ਨਾਲ ਭਰੀ ਹੈ। ਇਹ ਸਭ ਜਨਤਕ ਹੈ ਤੇ ਮੇਰਾ ਜੀਵਨ ਖੁਲੀ ਕਿਤਾਬ ਵਰਗਾ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਗੇ ਤੇ ਦੋਸਤਾਨਾ ਸਬੰਧ ਹਨ। ਇਸ ਤੋਂ ਇਲਾਵਾ ਓਹਨਾ ਨੂੰ ਸਮੇਂ ਸਮੇਂ ਤੇ ਹੋਰ ਵੀ ਰਾਜਸੀ ਆਗੂ ਮਿਲਦੇ ਹਨ ਜੇਕਰ ਉਹਨਾਂ ਕਿਸੇ ਕੋਲੋਂ ਕੋਈ ਲਾਭ ਲਿਆ ਹੋਵੇ ਤਾਂ ਉਹ ਪੰਥ ਦੇ ਦੇਣਦਾਰ ਹਨ ਤੇ ਜਵਾਬਦੇਹ ਹਨ। ਉਹਨਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਬੇਸਿਰ ਪੈਰ ਗੱਲਾਂ ਕਰ ਰਹੇ ਹਨ। ਉਹਨਾਂ ਜੈਡ ਸੁਰਖਿਆ ਕਵਚ ਬਾਰੇ ਵਲਟੋਹਾ ਦੇ ਵਲੋਂ ਕੀਤੇ ਇਤਰਾਜ਼ ਤੇ ਬੋਲਦਿਆਂ ਕਿਹਾ ਕਿ ਉਹਨਾਂ ਵੱਖ ਵੱਖ ਸਮੇ ਤੇ ਕੇਂਦਰ ਸਰਕਾਰ ਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਸੁਰਖਿਆ ਕਵਚ ਵਾਪਸ ਲੈਣ ਲਈ ਕਿਹਾ ਪਰ ਸਰਕਾਰ ਨੇ ਮੇਰੀ ਗੱਲ ਨਹੀਂ ਮੰਨੀ। ਉਹਨਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੜਕੇ ਦੇ ਅਨੰਦ ਕਾਰਜ ਵਿਚ ਸ਼ਾਮਿਲ ਹੋਣ ਤੇ ਵਲਟੋਹਾ ਦੇ ਦੋਸ਼ਾਂ ਤੇ ਬੋਲਦਿਆਂ ਕਿਹਾ ਕਿ ਵਲਟੋਹਾ ਨੇ ਸਿੱਖ ਰਹਿਤ ਮਰਿਯਾਦਾ ਨਹੀਂ ਪੜੀ। ਬਤੌਰ ਜਥੇਦਾਰ ਉਹ ਕਿਸੇ ਦੇ ਵੀ ਅਨੰਦ ਕਾਰਜ ਵਿਚ ਸ਼ਾਮਿਲ ਹੋ ਸਕਦੇ ਹਨ ਕਿਸੇ ਵੀ ਪਤਿਤ ਦੀ ਅਰਦਾਸ ਤਖਤ ਸਾਹਿਬ ਤੇ ਨਹੀਂ ਹੋ ਸਕਦੀ। ਜਥੇਦਾਰ ਨੇ ਕਿਹਾ ਕਿ ਕਿਸੇ ਸਿਆਸਤਦਾਨ ਨੂੰ ਮਿਲਣ ਨਾਲ ਉਸ ਪਾਰਟੀ ਨਾਲ ਨਹੀਂ ਜੁੜ ਜਾਂਦਾ। ਵਿਰਸਾ ਸਿੰਘ ਦਸੇ ਕਿ ਸਾਡੀ ਕਿਸੇ ਨਾਲ ਸਾਂਝ ਨਾਲ ਪੰਥਕ ਹਿੱਤਾ ਦਾ ਕੀ ਨੁਕਸਾਨ ਹੋਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਉਸ ਮੀਟਿੰਗ ਦੇ ਸਾਰੇ ਵੇਰਵੇ ਉਹਨਾਂ ਅਗਲੇ ਦਿਨ ਜਨਤਕ ਕਰ ਦਿੱਤੇ ਸਨ ਕੋਈ ਲੁਕਾਅ ਵਾਲੀ ਗੱਲ ਨਹੀਂ ਰੱਖੀ। ਉਹਨਾਂ ਕਿਹਾ ਕਿ ਜਥੇਦਾਰ ਹੁੰਦੇ ਹੋਏ ਉਹਨਾਂ ਨੂੰ ਅਨੇਕਾਂ ਵਾਰ ਕੇਂਦਰੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਤਕ ਦੇ ਫੋਨ ਆਉਂਦੇ ਰਹੇ। ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨਾਲ ਦਿੱਲੀ ਵਿਖੇ ਗਿਆਨੀ ਰਣਜੀਤ ਸਿੰਘ ਦੀ ਰਹਾਇਸ਼ ਤੇ ਹੋਈ ਮੁਲਾਕਾਤ ਬਾਰੇ ਵਲਟੋਹਾ ਦੇ ਇਲਜ਼ਾਮ ਦਾ ਜਵਾਬ ਦਿੰਦੇ ਜਥੇਦਾਰ ਨੇ ਕਿਹਾ ਕਿ ਸਿਰਸਾ ਪੰਥ ਵਿਚੋਂ ਛੇਕਿਆ ਨਹੀਂ ਹੈ। ਉਸ ਨੂੰ ਮਿਲਣਾ ਗੁਨਾਹ ਨਹੀਂ ਹੈ।।

Have something to say? Post your comment

 

ਪੰਜਾਬ

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ

ਭਾਕਿਯੂ ਉਗਰਾਹਾਂ ਵੱਲੋਂ ਝੋਨੇ ਦੀ ਖਰੀਦ ਨਿਰਵਿਘਨ ਚਾਲੂ ਕਰਾਉਣ ਲਈ 17 ਅਕਤੂਬਰ ਤੋਂ ਟੌਲ ਪਲਾਜੇ ਟੋਲ ਮੁਕਤ ਕਰਨ ਦਾ ਐਲਾਨ

ਹਾਲੇ ਵੀ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਇਲਜ਼ਾਮ ਤਰਾਸ਼ੀ ਕਰ ਰਹੇ ਹਨ ਵਲਟੋਹਾ

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿਰਸਾ ਵਾਲੇ ਸਾਧ ਦੀ ਜੈ ਜੈਕਾਰ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਲਾਈ ਸੇਵਾ

ਸੁਖਬੀਰ ਸਿੰਘ ਬਾਦਲ ਮਾਮਲਾ ਵਿਚਾਰਣ ਲਈ ਸਿੱਖ ਬੁੱਧੀਜੀਵੀਆਂ ਤੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਜਲਦ - ਗਿ ਰਘਬੀਰ ਸਿੰਘ

ਵਲਟੋਹਾ ਨੂੰ 10 ਸਾਲਾਂ ਲਈ ਅਕਾਲੀ ਦਲ 'ਚੋਂ ਕੱਢੋ- ਹੁਕਮ ਜਥੇਦਾਰ ਅਕਾਲ ਤਖ਼ਤ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਚਾਇਤੀ ਚੋਣਾਂ ਦੌਰਾਨ ਪਾਈ ਵੋਟ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ

ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ

ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਉਪ ਚੋਣ 13 ਨਵੰਬਰ ਨੂੰ