ਨੈਸ਼ਨਲ

ਡਾ. ਮਨਮੋਹਨ ਸਿੰਘ ਨੂੰ "ਭਾਰਤ ਰਤਨ" ਨਾਲ ਸਨਮਾਨਿਤ ਕੀਤਾ ਜਾਵੇ - ਨਾਮਧਾਰੀ ਸਿੱਖ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | October 22, 2024 08:45 PM

ਨਵੀਂ ਦਿੱਲੀ- ਨਾਮਧਾਰੀ ਸੰਪਰਦਾ ਦੇ ਸਿੱਖਾਂ ਵੱਲੋਂ ਦਿੱਲੀ ਦੇ ਕਾਨਸਟੀਟੂਸ਼ਨ ਕਲੱਬ ਵਿੱਚ ਕੀਤੀ ਇਕ ਪ੍ਰੈਸ ਕਾਨਫਰੰਸ ਵਿੱਚ ਰਾਸ਼ਟਰ ਨੂੰ ਉਭਾਰਨ ਵਾਲ਼ੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ “ਭਾਰਤ ਰਤਨ" ਨਾਲ ਸਨਮਾਨਿਤ ਕਰਨ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ। ਨਾਮਧਾਰੀ ਸਿੱਖਾਂ ਨੇ ਆਖਿਆ ਕਿ ਡਾ. ਮਨਮੋਹਨ ਸਿੰਘ ਪਹਿਲੇ  ਕੇਸਾਧਾਰੀ ਸਿੱਖ ਹੋਣਗੇ,  ਜਿਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਰਣਬੀਰ ਸਿੰਘ ਨੇ ਦੱਸਿਆ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਆਪਣੇ ਵਰਤਮਾਨ ਗੁਰੂ ਠਾਕੁਰ ਦਲੀਪ ਸਿੰਘ ਦੇ ਆਦੇਸ਼ ਅਨੁਸਾਰ ਇਸ ਸੰਦਰਭ ਵਿੱਚ ਨਾਮਧਾਰੀ ਸਿੱਖਾਂ ਨੇ ਸਰਕਾਰ ਦੇ ਮੰਤਰੀਆਂ ਨੂੰ ਕਈ ਪੱਤਰ ਲਿਖੇ ਹਨ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀਆਂ ਰਾਸ਼ਟਰ ਪ੍ਰਤੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ,  ਭਾਰਤ ਸਰਕਾਰ ਦੁਆਰਾ ਉਨ੍ਹਾਂ ਨੂੰ 1987 ਵਿੱਚ "ਪਦਮ ਵਿਭੂਸ਼ਣ" ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 2010 ਵਿੱਚ ਸਾਊਦੀ ਅਰਬ ਦੁਆਰਾ “Order of King Abdulaziz” ਅਤੇ 2014 ਵਿੱਚ ਜਾਪਾਨ ਦੁਆਰਾ “Order of the Paulownia Flowers” ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਨਾਮਧਾਰੀ ਸਿੱਖਾਂ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਨੇ ਰਾਸ਼ਟਰ ਨਿਰਮਾਣ ਦੇ ਅਨੇਕਾਂ ਮਹਾਨ ਕਾਰਜ ਕੀਤੇ ਹਨ,  ਜਿਸ ਕਾਰਨ ਉਹ "ਭਾਰਤ ਰਤਨ" ਦੇ ਯੋਗ ਹਨ। ਜਿਵੇਂ: 1991 ਵਿੱਚ ਵਿੱਤ ਮੰਤਰੀ ਬਣ ਕੇ ਭਾਰਤ ਨੂੰ ਅਤਿ ਗੰਭੀਰ,  ਦਿਵਾਲੀਆ ਹੋ ਰਹੀ ਅਰਥ ਵਿਵਸਥਾ ਤੋਂ ਉਭਾਰਨ ਦਾ ਅਸਲ ਸਿਹਰਾ ਡਾ. ਮਨਮੋਹਨ ਸਿੰਘ ਨੂੰ ਹੀ ਜਾਂਦਾ ਹੈ। ਐਮ.ਐਸ.ਪੀ.ਆਈ. (M.S.P.I.) ਦੀ ਵੈਬਸਾਈਟ ਦੇ ਅਨੁਸਾਰ ਉਹਨਾਂ ਦੇ ਕਾਰਜਕਾਲ ਦੌਰਾਨ 2006-07 ਵਿੱਚ ਸੁਤੰਤਰ ਭਾਰਤ ਦੀ ਸਰਵ-ਉੱਚ ਵਿਕਾਸ ਦਰ 10.08% ਰਹੀ ਸੀ। ਇਸ ਤੋਂ ਇਲਾਵਾ ਉਹਨਾਂ ਦੀ ਸਰਕਾਰ ਨੇ ਭਾਰਤ-ਅਮਰੀਕਾ ਦਰਮਿਆਨ ਪਰਮਾਣੂ ਸੰਧੀ ਨੂੰ ਪੂਰਾ ਕਰ ਕੇ ਇੱਕ ਮਹਾਨ ਕਾਰਜ ਕੀਤਾ। ਉਨ੍ਹਾਂ ਨੇ ਹੀ ਅਤਿਅੰਤ ਉਪਯੋਗੀ ਕ੍ਰਾਂਤੀਕਾਰੀ “ਆਧਾਰ ਕਾਰਡ” ਯੋਜਨਾ ਸ਼ੁਰੂ ਕੀਤੀ। ਭ੍ਰਿਸ਼ਟਾਚਾਰ ਨਾਲ ਨਜਿੱਠਣ ਅਤੇ ਪਾਰਦਰਸ਼ਤਾ ਲਿਆਉਣ ਲਈ ਉਨ੍ਹਾਂ ਨੇ ਆਰ.ਟੀ.ਆਈ. ਐਕਟ 2005 ਲਾਗੂ ਕੀਤਾ ਜੋ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਐਕਟਾਂ ਵਿੱਚੋਂ ਇੱਕ ਹੈ।

ਡਾ. ਮਨਮੋਹਨ ਸਿੰਘ ਨੇ ਭਾਰਤ,  ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਦੇ ਸਬੰਧਾਂ ਨੂੰ ਗੂੜ੍ਹਾ ਕਰਨ ਲਈ I.B.S.A. (ਇੰਡੀਆ,  ਬ੍ਰਾਜ਼ੀਲ,  ਦੱਖਣੀ ਅਫਰੀਕਾ,  ਡਾਇਲਾਗ ਫੋਰਮ) ਸੰਵਾਦ-ਮੰਚ ਦੀ ਸਥਾਪਨਾ ਕਰਵਾਈ। 2005 ਵਿੱਚ ਮਨਰੇਗਾ ਐਕਟ ਪਾਸ ਕੀਤਾ ਗਿਆ,  ਜਿਸ ਰਾਹੀਂ ਗਰੀਬ ਪਰਿਵਾਰਾਂ ਦੀ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ। ਇਸੇ ਤਰ੍ਹਾਂ,  ਭਾਰਤ ਦੀ ਸੁਰੱਖਿਆ ਵਿਰੁੱਧ ਕੀਤੇ ਗਏ ਅਪਰਾਧਾਂ ਨਾਲ ਨਜਿੱਠਣ ਵਾਸਤੇ 2008 ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (N.I.A.) ਦੀ ਸਥਾਪਨਾ ਕੀਤੀ। ਭਾਰਤੀ ਉਪ ਮਹਾਂਦੀਪ ਨੂੰ ਈਰਾਨ ਦੇ ਗੈਸ ਸਰੋਤਾਂ ਨਾਲ ਜੋੜਨ ਲਈ 2009 ਵਿੱਚ "ਸ਼ਾਂਤੀ ਪਾਈਪਲਾਈਨ ਪਰਿਯੋਜਨਾ" ਨੂੰ ਆਰੰਭ ਕੀਤਾ। ਮਾਤਾ ਅਤੇ ਬੱਚੇ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ 2013 ਵਿੱਚ, “ਰਾਸ਼ਟਰੀ ਸਿਹਤ ਮਿਸ਼ਨ” ਦੀ ਸ਼ੁਰੂਆਤ ਕੀਤੀ। ਇਨ੍ਹਾਂ ਯੋਜਨਾਵਾਂ ਨੇ ਭਾਰਤ ਦੀਆਂ ਅੰਦਰੂਨੀ ਨੀਤੀਆਂ ਨੂੰ ਦ੍ਰਿੜ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੀ ਸਥਿਤੀ ਨੂੰ ਵੀ ਸ਼ਕਤੀਸ਼ਾਲੀ ਬਣਾਇਆ।

ਲਖਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਭਾ.ਜ.ਪਾ. ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ ‘ਨਰਸਿਮਹਾ ਰਾਓ’ ਅਤੇ ‘ਚੌਧਰੀ ਚਰਨ ਸਿੰਘ’ ਨੂੰ “ਭਾਰਤ ਰਤਨ” ਪ੍ਰਦਾਨ ਕਰ ਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਭਾਰਤ ਦੀਆਂ ਮਹਾਨ ਸ਼ਖ਼ਸੀਅਤਾਂ ਦਾ ਸਤਿਕਾਰ ਕਰਦੀ ਹੈਉਸੇ ਤਰ੍ਹਾਂ ਹੀ ਡਾ. ਮਨਮੋਹਨ ਸਿੰਘ ਨੂੰ ਵੀ ਭਾ.ਜ.ਪਾ. ਵੱਲੋਂ "ਭਾਰਤ ਰਤਨ" ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਭਾ.ਜ.ਪਾ. ਸਰਕਾਰ ਦੇ ਸਾਰੇ ਮੈਂਬਰ ਅਤੇ ਅਧਿਕਾਰੀ,  ਸਿੱਖ ਗੁਰੂਆਂ ਦੇ ਸ਼ਰਧਾਲੂ ਹਨ। “ਰਾਸ਼ਟਰ-ਉਭਾਰਕ,  ਸਿੱਖ ਪ੍ਰਧਾਨ ਮੰਤਰੀ” ਹੋਣ ਦੇ ਨਾਤੇ ਵੀ ਜੇਕਰ ਭਾ.ਜ.ਪਾ. ਸਰਕਾਰ ਡਾ. ਮਨਮੋਹਨ ਸਿੰਘ ਨੂੰ "ਭਾਰਤ ਰਤਨ" ਨਾਲ ਸਨਮਾਨਿਤ ਕਰੇਗੀ ਤਾਂ ਇਸ ਨਾਲ ਭਾ.ਜ.ਪਾ. ਦਾ ਸਿੱਖ ਪੰਥ ਪ੍ਰਤੀ ਸ਼ਰਧਾ ਅਤੇ ਪਿਆਰ ਪ੍ਰਤੱਖ ਪ੍ਰਗਟ ਹੋਵੇਗਾ।

ਰਤਨਦੀਪ ਸਿੰਘ ਨੇ ਭਾਰਤ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਿਰਧ ਹੋਣ ਕਾਰਨ ਡਾ. ਮਨਮੋਹਨ ਸਿੰਘ ਦੀ ਸਿਹਤ ਢਿੱਲੀ ਰਹਿੰਦੀ ਹੈ। ਇਸ ਲਈ ਨਾਮਧਾਰੀ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਏ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਹੀ “ਭਾਰਤ ਰਤਨ” ਦੇ ਕੇ ਸਨਮਾਨਿਤ ਕੀਤਾ ਜਾਵੇ। ਗੁਰਦੀਪ ਕੌਰ ਨੇ ਕਿਹਾ ਕਿ “ਰਾਸ਼ਟਰਵਾਦੀ ਸਿੱਖ” ਹੋਣ ਦੇ ਨਾਤੇ ਵਰਤਮਾਨ ਨਾਮਧਾਰੀ ਗੁਰੂ ਦਾ ਇਹ ਸੁਤੰਤਰ ਵਿਚਾਰ ਹੈ ਕਿ ਡਾ. ਮਨਮੋਹਨ ਸਿੰਘ ਨੂੰ “ਭਾਰਤ ਰਤਨ” ਜ਼ਰੂਰ ਮਿਲਣਾ ਚਾਹੀਦਾ ਹੈ।

Have something to say? Post your comment

 

ਨੈਸ਼ਨਲ

ਦੁਬਈ ਵਿੱਚ ਮਹਾਂਵੀਰ ਅੰਤਰਰਾਸ਼ਟਰੀ ਵੀਰਾ ਕਾਨਫਰੰਸ "ਅਮੁਧਾ" ਸੰਪੰਨ

ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ 'ਚ 2 ਮੁਲਜ਼ਮ ਦੋਸ਼ੀ ਕਰਾਰ, 31 ਅਕਤੂਬਰ ਨੂੰ ਹੋਵੇਗਾ ਸਜ਼ਾ ਦਾ ਐਲਾਨ

ਐੱਸਕੇਐੱਮ ਨੇ ਕਿਸਾਨਾਂ ਨੂੰ ਮੰਡੀ ਸਿਸਟਮ ਅਤੇ ਲੋਕਾਂ ਦੀ ਖੁਰਾਕ ਸੁਰੱਖਿਆ ਦੀ ਰੱਖਿਆ ਲਈ ਐਫਸੀਆਈ ਨੂੰ ਬਚਾਉਣ ਦਾ ਸੱਦਾ ਦਿੱਤਾ

ਨੈਸ਼ਨਲ ਅਪ੍ਰੈਂਟਿਸਸ਼ਿਪ ਕੌਂਸਲ ਦੇ ਉਪ-ਚੇਅਰਮੈਨ ਵਜੋਂ ਨਿਯੁਕਤ ਹੋਏ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ

ਸੰਸਦ ਮੈਂਬਰ ਵਿਕਰਮ ਸਾਹਨੀ ਨੇ ਬੈਂਕ ਵਿੱਚ 30 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ, 500 ਹੋਰ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ

ਕੈਨੇਡਾ ਦੇ ਸਿੱਖਾਂ ਵੱਲੋਂ ਭਾਰਤ ਦੀ ਐੰਬੈਸੀ ਵੈਨਕੂਵਰ ਸਾਹਮਣੇ ਵੱਡਾ ਪ੍ਰਦਰਸ਼ਨ

ਤਖ਼ਤ ਅਤੇ ਸਿੰਘ ਸਾਹਿਬਾਨ ਨਾਲ ਕਿਸੇ ਵੀ ਸਿਆਸੀ ਵਿਅਕਤੀ ਦਾ ਅਪਮਾਨ ਜਨਕ ਵਤੀਰਾ ਬਰਦਾਸ਼ਤ ਯੋਗ ਨਹੀਂ : ਸਿੱਖ ਫੈਡਰੇਸ਼ਨ ਯੂਕੇ

ਸਥਾਨ ਦੀ ਘਾਟ ਅਤੇ ਝੋਨੇ ਦੀ ਖਰੀਦ ਸੰਕਟ ਲਈ ਐਫਸੀਆਈ ਜ਼ਿੰਮੇਵਾਰ: ਸੰਯੁਕਤ ਕਿਸਾਨ ਮੋਰਚਾ 

ਅਮਰੀਕਾ ਨੇ ਵਿਕਾਸ ਯਾਦਵ ਦਾ ਪਨੂੰ ਕੇਸ ਵਿਚ ਜਾਰੀ ਕੀਤਾ ਮੋਸਟ ਵਾਂਟੇਡ ਇਸ਼ਤਿਹਾਰ

ਕੈਨੇਡਾ ਪੁਲਿਸ ਵੱਲੋਂ ਮੁੜ ਜਾਰੀ ਹੋਈ ਚੇਤਾਵਨੀ ਸਿੱਖ ਭਾਈਚਾਰੇ ਲਈ