ਪੰਜਾਬ

ਤਨਖਾਹੀਆ ਪ੍ਰਧਾਨ ਨੂੰ ਬਚਾਉਣ ਲਈ ਵਿਚੋਲਗੀ ਕਰਨ ਵਾਲੇ ਸਖ਼ਸ਼ ਨੂੰ ਐਸਜੀਪੀਸੀ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ

ਕੌਮੀ ਮਾਰਗ ਬਿਊਰੋ | November 09, 2024 07:55 PM

ਚੰਡੀਗੜ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਡਰਾਂ, ਮਹਿੰਦਰ ਸਿੰਘ ਹੁਸੈਨਪੁੱਰ, ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਮਲਕੀਤ ਸਿੰਘ ਚੰਗਾਲ ਨੇ ਅੱਜ ਸਾਂਝੇ ਰੂਪ ਵਿੱਚ ਮੀਡੀਆ ਨੂੰ ਜਾਰੀ ਬਿਆਨ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਪ੍ਰਭਾਵ ਨਾਲ ਲਾਂਭੇ ਕਰਨ ਦੀ ਮੰਗ ਚੁੱਕੀ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੀਡੀਆ ਨਸ਼ਰ ਹੋਈ ਜਾਣਕਾਰੀ ਮੁਤਾਬਿਕ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹੁਰਾਂ ਦੀ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਖੇ ਮੁਲਾਕਾਤ ਹੋਈ ਹੈ, ਇਸ ਮੁਲਾਕਾਤ ਨੂੰ ਕਰਵਾਉਣ ਲਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਤੇ ਖ਼ਾਸ ਤੌਰ ਤੇ ਜਥੇਦਾਰ ਸਾਹਿਬ ਨੂੰ ਪਟਿਆਲ਼ਾ ਤੋਂ ਸ੍ਰੀ ਫਤਿਹਗੜ ਸਾਹਿਬ ਗੈਸਟ ਹਾਊਸ ਲਿਆਂਦਾ ਗਏ ਸਨ। ਜਥੇਦਾਰ ਸਾਹਿਬ ਨੂੰ ਇਸ ਤਰਾਂ ਬੁਲਾਉਣ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਦੀ ਤਰਾਂ ਤਲਬ ਕਰਨਾਂ ਹੀ ਕਿਹਾ ਜਾ ਸਕਦਾ ਹੈ।

ਅੱਜ ਫਿਰ ਦੁਬਾਰਾ ਐਸਜੀਪੀਸੀ ਪ੍ਰਧਾਨ ਹਰਿੰਦਰ ਸਿੰਘ ਧਾਮੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਲਵਿੰਦਰ ਸਿੰਘ ਭੂੰਦੜ ਦੀ ਮੁਲਾਕਾਤ ਕਰਵਾਈ, ਇਹਨਾਂ ਮੁਲਾਕਾਤਾਂ ਪਿੱਛੇ ਮੁਫ਼ਾਦ ਕੀ ਹਨ, ਇਹ ਸਭ ਨੂੰ ਪਤਾ ਹੈ ਜਿਸ ਕਰਕੇ ਸਿੱਖ ਸੰਗਤ ਵਿੱਚ ਠੀਕ ਉਸੇ ਤਰ੍ਹਾਂ ਦਾ ਰੋਸ ਅਤੇ ਗੁੱਸਾ ਵੱਧ ਰਿਹਾ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਸੱਤਾ ਵਿੱਚ ਹੁੰਦਿਆਂ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਰਿਹਾਇਸ਼ ਤੇ ਤਲਬ ਕਰਕੇ ਬਲਾਤਕਾਰੀ ਸਾਧ ਨੂੰ ਮੁਆਫ਼ੀ ਦੇਣ ਦਾ ਦਬਾਅ ਬਣਾਇਆ ਗਿਆ ਸੀ।

ਮੈਂਬਰਾਂ ਨੇ ਅੰਤ੍ਰਿੰਗ ਕਮੇਟੀ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਸਿੱਖ ਭਾਵਨਾ ਨਾਲ ਖੇਡਣ ਵਾਲੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਗਲੇ 72 ਘੰਟੇ ਵਿਚ ਤਤਕਾਲ ਮੀਟਿੰਗ ਬੁਲਾਕੇ ਲਾਂਭੇ ਕੀਤਾ ਜਾਵੇ। ਇਸ ਦੇ ਨਾਲ ਜੀ ਐਸਜੀਪੀਸੀ ਮੈਂਬਰਾਂ ਨੇ ਐਸਜੀਪੀਸੀ ਪ੍ਰਧਾਨ ਦੀ ਭੂਮਿਕਾ ਨੂੰ ਕੌਮ ਅਤੇ ਪੰਥ ਵਿੱਚ ਨਾ ਮੁਆਫੀਯੋਗ ਕਰਾਰ ਦਿੰਦਿਆਂ ਕਿਹਾ ਕਿ, ਧਾਮੀ ਸਾਹਿਬ ਆਪਣੇ ਪ੍ਰਧਾਨ ਬਣਾਉਣ ਵਿੱਚ ਸੁਖਬੀਰ ਸਿੰਘ ਬਾਦਲ ਦੇ ਮਾਇਆਧਾਰੀ ਅਹਿਸਾਨ ਦਾ ਮੁੱਲ ਚੁਕਾਅ ਰਹੇ ਹਨ।

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਬੇਨਤੀ ਕੀਤੀ ਕਿ ਉਹ ਠੀਕ ਉਸੇ ਤਰ੍ਹਾਂ ਦੀ ਭੂਮਿਕਾ ਨਿਭਾਉਣ ਤੋਂ ਗੁਰੇਜ ਕਰਨ ਜਿਹੜੀ ਭੂਮਿਕਾ ਕਿਸੇ ਸਮੇਂ ਬਲਾਤਕਾਰੀ ਸਾਧ ਨੂੰ ਮੁਆਫੀ ਦਿਵਾਉਣ ਵਿੱਚ ਡਾਕਟਰ ਦਲਜੀਤ ਚੀਮਾ ਨੇ ਨਿਭਾਅ ਚੁੱਕੇ ਹਨ।
ਇਸ ਦੇ ਨਾਲ ਹੀ ਐਸਜੀਪੀਸੀ ਮੈਂਬਰਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਕੌਮ ਦੀ ਸਿਰਮੌਰ ਜਥੇਬੰਦੀ ਦੇ ਪ੍ਰਧਾਨ ਦੇ ਮਾੜੀ ਅਤੇ ਅਤਿ ਨਿੰਦਣਯੋਗ ਭੂਮਿਕਾ ਖਿਲਾਫ ਇੱਕਠੇ ਹੋਣ ਅਤੇ ਜੇਕਰ ਅੰਤ੍ਰਿੰਗ ਕਮੇਟੀ ਅਗਲੇ 72 ਘੰਟਿਆਂ ਵਿੱਚ ਤਤਕਾਲ ਮੀਟਿੰਗ ਬੁਲਾਕੇ ਐਕਸ਼ਨ ਨਹੀਂ ਲੈਂਦੀ ਤਾਂ ਪੰਜਾਬ ਦੇ ਸਮੁੱਚੇ ਪਿੰਡਾਂ ਤੇ ਸਹਿਰਾਂ ਦੇ ਗੁਰੂ ਘਰਾਂ ਦੇ ਪ੍ਰਧਾਨ ਸਹਿਬਾਨ ਅਤੇ ਮੈਬਰ ਸਹਿਬਾਨ ਰਾਹੀਂ ਨਿੰਦਾ ਪ੍ਰਸਤਾਵ ਪਾਸ ਕਰਦੇ ਹੋਏ ਤਨਖਾਹੀਆ ਪ੍ਰਧਾਨ ਨੂੰ ਬਚਾਉਣ ਵਾਲੇ ਸ਼੍ਰੋਮਣੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪੁਰਜੋਰ ਵਿਰੋਧ ਕਰਨ ਅਤੇ ਸਮੂਹ ਅੰਤ੍ਰਿੰਗ ਕਮੇਟੀ ਸਮੇਤ ਉਹਨਾਂ ਨੂੰ ਪੰਥ ਵਿੱਚੋ ਛੇਕਣ ਦੀ ਮੰਗ ਉਠਾਉਣ।

Have something to say? Post your comment

 

ਪੰਜਾਬ

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਕੈਨੇਡਾ ਘਟਨਾ ਮਾਮਲੇ ’ਚ ਸਿੱਖਾਂ ਨੂੰ ਬਦਨਾਮ ਕਰਨਾ ਠੀਕ ਨਹੀਂ-ਐਡਵੋਕੇਟ ਧਾਮੀ

ਪੰਜਾਬ ਦੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ: ਡਾ ਰਵਜੋਤ ਸਿੰਘ

ਮੁੱਖ ਮੰਤਰੀ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਤੁਰੰਤ ਸੈਨੇਟ ਚੋਣਾਂ ਕਰਵਾਉਣ ਦੀ ਮੰਗ

ਧਮਕ ਬੇਸ ਮੁੱਖ ਮੰਤਰੀ ਦੀ ਪੁਲਿਸ ਵਲੋਂ ਕੀਤੀ ਕੁੱਟ ਮਾਰ

ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ

ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ

ਖ਼ਾਲਸਾ ਕਾਲਜ ਨਰਸਿੰਗ ਵਿਖੇ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ

ਅੱਖਾਂ ਵਿਚ ਹੰਝੂ ਤੇ ਦਿਲ ਵਿਚ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਤੜਪ ਲੈ ਕੇ ਯਾਤਰੂ ਘਰਾਂ ਨੂੰ ਪਰਤੇ

ਪਹਿਲੀ ਵਾਰ ਧਾਮੀ ਹੋਏ ਗਰਮ ਵਿਰੋਧੀਆਂ ਨੂੰ ਸੁਣਾਈਆ ਤਤੀਆ ਤਤੀਆ