ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਧਮਕ ਬੇਸ ਮੁੱਖ ਮੰਤਰੀ ਦੀ ਪੁਲਿਸ ਵਲੋਂ ਕੀਤੀ ਕੁੱਟ ਮਾਰ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੁਲਸ ਨੇ ਕਾਨੂੰਨ ਦੀ ਉਲੰਘਣਾ ਕਰਕੇ ਇਕ ਸਾਧਾਰਨ ਘਰ ਨਾਲ ਸਬੰਧਤ ਵਿਅਕਤੀ ਦੀ ਕੁੱਟਮਾਰ ਕਰਕੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਚੈਲੰਜ ਕੀਤਾ ਹੈ। ਜਾਰੀ ਇਕ ਬਿਆਨ ਵਿਚ ਜਥੇਦਾਰ ਨੇ ਕਿਹਾ ਕਿ ਜੇ ਧਮਕ ਬੇਸ ਮੁੱਖ ਮੰਤਰੀ ਨੂੰ ਲੈ ਕੇ ਪੁਲਿਸ ਨੂੰ ਕੋਈ ਖਦਸ਼ਾ ਸੀ ਤਾਂ ਉਸ ਕੋਲੋਂ ਸਾਰੀ ਪੁੱਛਗਿੱਛ ਕੀਤੀ ਜਾ ਸਕਦੀ ਸੀ ਪਰ ਜਿਸ ਤਰ੍ਹਾਂ ਧਮਕ ਬੇਸ ਮੁੱਖ ਮੰਤਰੀ ਦੀ ਪੁਲਿਸ ਨੇ ਮਾਰ ਕੁਟਾਈ ਕੀਤੀ, ਉਸ ਦੇ ਕੇਸਾਂ ਦੀ ਬੇਅਦਬੀ ਕੀਤੀ, ਉਸ ਦੀ ਦਸਤਾਰ ਨੂੰ ਰੋਲਿਆ ਗਿਆ ਉਹ ਬੇਹੱਦ ਦੁਖਦਾਈ ਤੇ ਸ਼ਰਮਨਾਕ ਕਾਰਾ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਇਸ ਮਾਮਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ।