ਪੰਜਾਬ

ਕੁਰਸੀ ਟੁੱਟ ਜਾਣ ਕਾਰਨ ਸੁਖਬੀਰ ਬਾਦਲ ਨੂੰ ਲੱਗੀ ਸਟ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | November 13, 2024 09:35 PM


ਅੰਮ੍ਰਿਤਸਰ -ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਆਪਣਾ ਪੱਤਰ ਲੈ ਕੇ ਪਹੁੰਚੇ ਸੁਖਬੀਰ ਸਿੰਘ ਬਾਦਲ ਨੂੰ ਪੈਰ ਤੇ ਸਟ ਲੱਗੀ। ਸ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤੇ ਮਾਮਲੇ ਵਿਚ ਜਲਦ ਸਜ਼ਾ ਲਗਾਉਣ ਦੀ ਬੇਨਤੀ ਲੈ ਕੇ ਪਹੁੰਚੇ ਸਨ। ਆਪਣੀ ਗੱਲ ਕਹਿ ਕੇ ਜਿਵੇਂ ਹੀ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੀ ਕੁਰਸੀ ਤੋਂ ਉੱਠਣ ਲੱਗੇ ਤਾਂ ਅਚਾਨਕ ਕੁਰਸੀ ਟੁੱਟ ਗਈ ਤੇ ਸੁਖਬੀਰ ਸਿੰਘ ਬਾਦਲ ਦੇ ਪੈਰ ਤੇ ਲੱਗੀ। ਬਾਦਲ ਨੇ ਨਾਲ ਆਏ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਰੋਜ਼ੀ ਬਰਕੰਦੀ, ਬੰਟੀ ਰੋਮਾਣਾ, ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਸ਼ੇਰ ਸਿੰਘ ਮੰਡ ਨੂੰ ਹੋ ਰਹੀ ਪੀੜ ਬਾਰੇ ਦੱਸਿਆ ਤੇ ਪੱਤਰਕਾਰਾਂ ਨਾਲ ਸੰਖੇਪ ਗਲ ਕਰਕੇ ਸਿਧੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਆਫ ਸਾਇੰਸਜ਼ ਗਏ। ਜਿੱਥੇ ਡਾਕਟਰਾਂ ਨੇ ਉਹਨਾਂ ਦੀ ਲੱਤ ਤੇ ਪਲਸਤਰ ਲਗਾਇਆ ਤੇ ਕੁਝ ਦਿਨ ਮੁਕੰਮਲ ਅਰਾਮ ਕਰਨ ਦੀ ਸਲਾਹ ਦਿੱਤੀ। ਬਾਦਲ ਇਲਾਜ ਤੋਂ ਬਾਅਦ ਵਾਪਿਸ ਆਪਣੇ ਪਿੰਡ ਬਾਦਲ ਵਲ ਰਵਾਨਾ ਹੋਏ।

Have something to say? Post your comment

 

ਪੰਜਾਬ

ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ ਕੇਂਦਰ, ਫ਼ੈਸਲਾ ਵਾਪਸ ਲਵੇ ਅਤੇ ਚੰਡੀਗੜ੍ਹ ਪੰਜਾਬ ਨੂੰ ਸੌਂਪੇ-ਆਪ

ਖਾਲਸਾ ਸੰਸਥਾਵਾਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ’ਤੇ ਸਜਾਇਆ ਗਿਆ ਵਿਸ਼ਾਲ ‘ਨਗਰ ਕੀਰਤਨ’

ਮੁੱਖ ਮੰਤਰੀ ਵੱਲੋਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ

ਇਨਵੈਸਟ ਪੰਜਾਬ ਪੋਰਟਲ ਆਪਣੀ ਕਾਰਗੁਜ਼ਾਰੀ ਸਦਕਾ 28 ਰਾਜਾਂ ਵਿੱਚੋਂ ਅੱਵਲ: ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਹਵਾ ਦੇ ਗੁਣਵੱਤਾ ਪ੍ਰਬੰਧਨ ਦੇ ਕਮਿਸ਼ਨ ਵੱਲੋਂ ਪਰਾਲੀ ਸਾੜਨ ਦੇ ਅੰਕੜਿਆਂ ‘ਚ ਪਿਛਲੇ ਸਾਲ ਨਾਲੋਂ 71 ਫੀਸਦ ਦੀ ਕਮੀ ਲਈ ਪੰਜਾਬ ਦੀ ਸ਼ਲਾਘਾ

ਖਾਨਦਾਨੀ ਸਿਆਸਤਦਾਨਾਂ ਦੇ ਹੰਕਾਰ ਨੂੰ ਤੋੜੋ, ਉਹ ਖ਼ੁਦ ਨੂੰ ਲੋਕਾਂ ਤੋਂ ਵੱਡੇ ਸਮਝਦੇ ਹਨ: ਮੁੱਖ ਮੰਤਰੀ ਮਾਨ

ਬਡਹੇੜੀ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਤਿੱਖਾ ਵਿਰੋਧ “ਕੇਂਦਰ ਸਰਕਾਰ ਪੰਜਾਬ ਵਿਰੁੱਧ ਸਾਜ਼ਿਸ਼ਾਂ ਬੰਦ ਕਰੇ

ਵੱਖ ਵੱਖ ਧਾਰਮਿਕ ਆਗੂਆਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੱਤਾ

ਸੁਖਬੀਰ ਸਿੰਘ ਬਾਦਲ ਨੇ ਫਿਰ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੱਤਰ- ਸਿੰਘ ਸਾਹਿਬਾਨ ਜੋ ਹੁਕਮ ਕਰਨਗੇ ਨਿਮਾਣੇ ਸਿੱਖ ਵਾਂਗ ਮਨਜੂਰ ਕਰਾਂਗਾ