ਪੰਜਾਬ

ਅਕਾਲੀ ਦਲ ਬਾਦਲ ਦਾ ਅਕਾਲ ਤਖਤ ਸਾਹਿਬ ਦੇ ਵਿਰੋਧ ਵਿੱਚ ਖੜ੍ਹਨਾ, ਮੀਰੀ ਪੀਰੀ ਦੇ ਸਿਧਾਂਤ ਨੂੰ ਸਿੱਧਾ ਚੈਲਿੰਜ ਹੈ - ਫੈਡਰੇਸ਼ਨ ਆਗੂ

ਕੌਮੀ ਮਾਰਗ ਬਿਊਰੋ | November 19, 2024 08:57 PM


ਪੰਥਕ ਤਾਲਮੇਲ ਕਮੇਟੀ (ਫੈਡਰੇਸ਼ਨ) ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਡਾਕਟਰ ਭਗਵਾਨ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਭਾਈ ਹਰਵਿੰਦਰ ਸਿੰਘ ਖਾਲਸਾ, ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਭਾਈ ਸਵਰਨ ਸਿੰਘ ਖਾਲਸਾ, ਐਡਵੋਕੇਟ ਬਲਬੀਰ ਸਿੰਘ ਚੀਮਾ, ਸ ਜਗਦੀਸ਼ ਸਿੰਘ ਮੱਲੀ, ਸ ਪ੍ਰਮਜੀਤ ਸਿੰਘ ਮਾਨਸਾ, ਸ ਸਰਬਜੀਤ ਸਿੰਘ ਸੋਹਲ, ਭਾਈ ਮਨਜੀਤ ਸਿੰਘ ਮੁਹਾਲੀ, ਸ ਜਸਬੀਰ ਸਿੰਘ ਗਰੇਵਾਲ, ਸ ਅਵਤਾਰ ਸਿੰਘ ਬੋਪਾਰਾਏ, ਸ ਬਲਦੇਵ ਸਿੰਘ ਬਠੋਈ, ਸ ਉਪਮਾਜੀਤ ਸਿੰਘ ਫਿਰੋਜਪੁਰ, ਸ ਜਸ਼ਨਦੀਪ ਸਿੰਘ ਖਟਕੜ ਕਲਾਂ, ਰਘੁਵੰਤ ਸਿੰਘ ਬਟਾਲਾ ਅਤੇ ਸ ਹਰਪ੍ਰੀਤ ਸਿੰਘ ਆਦਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਆਗੂ ਸ਼ਾਮਲ ਹੋਏ। ਇਹਨਾਂ ਆਗੂਆਂ ਨੇ ਅਕਾਲੀ ਦਲ ਬਾਦਲ ਦੇ ਲੀਡਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਅਤੇ ਪੰਜ ਸਿੰਘ ਸਾਹਿਬਾਨ ਉਤੇ ਕੀਤੇ ਜਾਣ ਵਾਲੇ ਹਮਲਿਆਂ ਦਾ ਸਖਤ ਨੋਟਿਸ ਲਿਆ। ਇਹਨਾਂ ਪੁਰਾਣੇ ਸੰਘਰਸ਼ੀ ਫੈਡਰੇਸ਼ਨ ਆਗੂਆਂ ਨੇ ਇਕ ਲਿਖਤੀ ਬਿਆਨ ਵਿੱਚ ਕਿਹਾ, ਕਿਉਂਕਿ ਇਹ ਸੰਸਥਾ ਸਿੱਖੀ ਦੀ ਆਨ-ਸ਼ਾਨ ਹੈ, ਜਿਸ ਦੇ ਮੀਰੀ-ਪੀਰੀ ਸਿਧਾਂਤ ਨੇ ਹਮੇਸ਼ਾਂ ਸਿੱਖਾਂ ਦੀ ਅਗਵਾਈ ਕੀਤੀ ਹੈ। ਪਰ ਲੰਮੇ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ ਹੋਣ ਕਰਕੇ ਬਾਦਲ ਦਲ ਇਹਨਾਂ ਸੰਸਥਾਵਾਂ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਵਰਤਦਾ ਰਿਹਾ। ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਭਾਰੀ ਢਾਹ ਲੱਗੀ। ਚਾਲੀ ਸਾਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇਹਨਾਂ ਦੇ ਹੰਕਾਰੀ ਵਤੀਰੇ ਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਅਤੇ ਇਹਨਾਂ ਦੀਆਂ ਬੇਲਗਾਮ ਕਰਤੂਤਾਂ ਨੂੰ ਨੱਥ ਪਾਉਣ ਦੀ ਗੱਲ ਤੁਰੀ ਹੈ। ਇਸ ਕਾਰਵਾਈ ਤੋਂ ਬੁਖਲਾਏ ਹੋਏ ਬਾਦਲ ਦਲੀਏ ਸਭ ਮਾਣ ਮਰਿਆਦਾ ਭੁੱਲ ਕੇ ਸਿੰਘ ਸਾਹਿਬਾਨ ਉਪਰ ਸਿੱਧੇ ਹਮਲਿਆਂ ਤੇ ਉਤਰ ਆਏ ਹਨ। ਸੁਖਬੀਰ ਬਾਦਲ ਦੇ ਅਸਤੀਫਾ ਦੇਣ ਵਾਲੇ ਡਰਾਮੇ ਦੇ ਡਰਾਪ ਸੀਨ ਵੇਲੇ ਜਿਸ ਤਰਾਂ ਐਨ ਕੇ ਸ਼ਰਮਾ ਵਰਗੇ ਤੀਜੇ ਦਰਜੇ ਦੇ ਲੀਡਰ ਨੂੰ ਸ਼ਿਸ਼ਕਾਰ ਕੇ ਸਿੰਘ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬੁਲਵਾਇਆ ਗਿਆ ਹੈ, ਉਹ ਸਿੱਖੀ ਸਿਧਾਂਤਾਂ ਉਤੇ ਸਿੱਧਾ ਹਮਲਾ ਹੈ। ਐਨ ਕੇ ਸ਼ਰਮਾ ਜੋ ਗੈਰ ਧਰਮ ਦਾ ਹੋਣ ਕਰਕੇ ਇਹ ਵੀ ਨਹੀਂ ਜਾਣਦਾ ਕਿ ਚਮਚਾਗਿਰੀ ਦੇ ਜੋਸ਼ ਵਿੱਚ ਸਿੰਘ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬੋਲਣ ਦਾ ਮਤਲਬ ਸਿੱਖ ਧਰਮ ਦੀ ਘੋਰ ਨਿਰਾਦਰੀ ਹੁੰਦਾ ਹੈ। ਉਸ ਨੂੰ ਇਸ ਗੁਸਤਾਖੀ ਬਦਲੇ ਸਿੱਖ ਕੌਮ ਤੋਂ ਫੌਰਨ ਮਾਫੀ ਮੰਗਣੀ ਚਾਹੀਦੀ ਹੈ। ਇਸ ਘਟੀਆ ਬਿਆਨਬਾਜੀ ਪਿੱਛੇ ਅਕਾਲੀ ਦਲ ਦੀ ਉਸੇ ਟੀਮ ਦੀ ਸ਼ਬਦਾਵਲੀ ਸਾਫ ਨਜਰ ਆਉਂਦੀ ਹੈ ਜਿਸ ਨੇ ਸੁਖਬੀਰ ਬਾਦਲ ਦਾ ਅਸਤੀਫਾ ਅਤੇ ਉਸ ਵੱਲੋਂ ਅਕਾਲ ਤਖਤ ਸਾਹਿਬ ਨੂੰ ਧਮਕੀ ਪੱਤਰ ਵਰਗੀ ਚਿੱਠੀ ਲਿਖੀ ਹੈ।
ਉਪਰੋਕਤ ਆਗੂਆਂ ਨੇ ਕਿਹਾ ਕਿ ਬਹੁਤ ਦੇਰ ਬਾਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀ ਫੈਸਲੇ ਹੋਣ ਦੀ ਉਮੀਦ ਬੱਝੀ ਹੈ। ਜਿਸਨੂੰ ਦਬਾਉਣ ਲਈ ਅਕਾਲੀ ਦਲ ਬਾਦਲ ਦਾ ਪੂਰਾ ਜੋਰ ਲੱਗਿਆ ਹੋਇਆ। ਜਿਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਮਸੰਦਾਂ ਵਿੱਚ ਅਬਦਾਲੀ ਦੀ ਰੂਹ ਉਤਰ ਆਈ ਹੈ। ਪਰ ਅਸੀਂ ਸਾਰੇ ਫ਼ੈਡਰੇਸ਼ਨ ਆਗੂ ਸਿੰਘ ਸਹਿਬਾਨ ਦੇ ਨਾਲ ਡਟ ਕੇ ਖੜੇ ਹਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰਾਂ ਸਮਰਪਿਤ ਹਾਂ ਕਿਉਂਕਿ ਸਾਡੇ ਫੈਡਰੇਸ਼ਨ ਪ੍ਰਧਾਨ ਭਾਈ ਅਮਰੀਕ ਸਿੰਘ ਅਤੇ ਹੋਰ ਅਨੇਕਾਂ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੱਖਿਆ ਲਈ ਸ਼ਹਾਦਤਾਂ ਦਿੱਤੀਆਂ ਹਨ। ਇਹਨਾਂ ਆਗੂਆਂ ਨੇ ਸਿੱਖ ਕੌਮ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਇਸ ਵੇਲੇ ਲਕੀਰ ਖਿੱਚਣ ਦਾ ਢੁੱਕਵਾਂ ਸਮਾਂ ਹੈ ਕਿ ਅਸੀਂ ਪੰਥ ਦੋਖੀ ਬਾਦਲਾਂ ਨਾਲ ਖੜ੍ਹਨਾ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਨਾਲ। ਕਿਉਕਿ ਬਾਦਲ ਪਰਿਵਾਰ ਨੇ ਪਹਿਲਾਂ ਤਾਕਤ ਦੇ ਨਸ਼ੇ ਵਿੱਚ ਪਰਦੇ ਪਿੱਛੇ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਅਤੇ ਹੁਣ ਨੰਗੇ ਚਿੱਟੇ ਵਿਰੋਧ ਵਿੱਚ ਉਤਰ ਕੇ ਸਿੱਧਾ ਮੱਥਾ ਲਾ ਲਿਆ ਹੈ। ਪਰ ਸਿੰਘ ਸਾਹਿਬਾਨ ਨੇ ਪੂਰੀ ਜੁਅਰਤ ਨਾਲ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਪ੍ਰੰਪਰਾਵਾਂ ਦੀ ਬਹਾਲੀ ਕੀਤੀ ਹੈ। ਇਸ ਲਈ ਅਕਾਲੀ ਫੂਲਾ ਸਿੰਘ ਦੇ ਵਾਰਸ ਬਣਨ ਵਾਲੇ ਇਹਨਾਂ ਜਥੇਦਾਰ ਸਹਿਬਾਨ ਦਾ ਹੌਸਲਾ ਅਫਜਾਈ ਕਰਨਾ ਹਰ ਜਿੰਮੇਵਾਰ ਸਿੱਖ ਦਾ ਫਰਜ ਹੈ ਜੋ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਅਤੇ ਬਾਦਲ ਧੜੇ ਦਾ ਹਰ ਖੇਤਰ ਵਿੱਚ ਵਿਰੋਧ ਕਰਨਾ ਚਾਹੀਦਾ ਹੈ। ਤਾਂ ਜੋ ਇਸ ਹੰਕਾਰੀ ਬਿਰਤੀ ਵਾਲੇ ਟੋਲੇ ਨੂੰ ਸਬਕ ਸਿਖਾਇਆ ਜਾ ਸਕੇ।

Have something to say? Post your comment

 

ਪੰਜਾਬ

ਵੀ ਆਈ ਪੀ ਸੇਵਾਦਾਰਾਂ ਦੇ ਨਾਲ ਤੈਨਾਤ ਸੁਰਖਿਆ ਕਰਮਚਾਰੀਆਂ ਕਾਰਨ ਸੰਗਤ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ

ਜਿੰਨਾ ਪੰਜ ਪਿਆਰੇ ਸਿੰਘਾਂ ਨੂੰ ਜਥੇਦਾਰਾਂ ਦੇ ਮਾਮਲੇ ਵਿਚ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਨੂੰ ਮੁੜ ਬਹਾਲ ਕੀਤਾ ਜਾਵੇ-ਟੌਹੜਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਦੀ ਧਰਮ ਸੁਪਤਨੀ ਨੇ  ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਪਸ਼ਟੀਕਰਨ ਪੇਸ਼ ਕੀਤਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋ ਬਾਅਦ ਗਿਆਨੀ ਗੁਰਬਚਨ ਸਿੰਘ ਪਾਸੋਂ ਸੇਵਾਦਾਰ ਤੇ ਗਡੀਆਂ ਵਾਪਸ ਤੇ ਗਿਆਨੀ ਗੁਰਮੁਖ ਸਿੰਘ ਦੀ ਬਦਲੀ ਸ੍ਰੀ ਮੁਕਤਸਰ ਸਾਹਿਬ

ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਨੇ ਸ਼ੁਰੂ ਕੀਤੀ ਧਾਰਮਿਕ ਸਜਾ ਹੱਥ ਵਿੱਚ ਬਰਛਾ ਫੜ ਕੇ

ਪੰਜਾਬ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ- ਕੈਬਨਿਟ ਮੰਤਰੀ ਡਾ. ਬਲਜੀਤ ਕੌਰ

ਮੈਂ ਸੰਭਲ ਦੇ ਹਰਿਹਰ ਮੰਦਰ ਦੀ ਗੱਲ ਕੀਤੀ ਹੈ, ਹਰਿਮੰਦਰ ਸਾਹਿਬ ਦੀ ਨਹੀਂ-ਧੀਰੇਂਦਰ ਸ਼ਾਸਤਰੀ

ਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਅਲਾਵਲਪੁਰ ’ਚ 10.61 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ

ਚੁਣੌਤੀਆਂ ਦੇ ਬਾਵਜੂਦ ਸੁਚਾਰੂ ਖ਼ਰੀਦ ਸੀਜ਼ਨ ਨੂੰ ਯਕੀਨੀ ਬਣਾਇਆ: ਲਾਲ ਚੰਦ ਕਟਾਰੂਚੱਕ

ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਤਰੱਕੀ ਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ- ਡਾ. ਬਲਜੀਤ ਕੌਰ