ਪੰਜਾਬ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਖਣੀ ਕੋਰੀਆ ਵਿਖੇ ਯੂਨੈਸਕੋ ਫੋਰਮ ਵਿੱਚ ਪਾਈ ਪੰਜਾਬ ਦੇ ਨਵੇਂ ਸਿੱਖਿਆ ਮਾਡਲ ਦੀ ਬਾਤ

ਕੌਮੀ ਮਾਰਗ ਬਿਊਰੋ | December 03, 2024 06:38 PM


ਚੰਡੀਗੜ੍ਹ/ਜੀਂਉਗੀ ਡੂ -ਯੂਨੈਸਕੋ ਵਲੋਂ ਭਵਿੱਖੀ ਸਿੱਖਿਆ ਬਾਰੇ ਦੱਖਣੀ ਕੋਰੀਆ ਦੇ ਜੀਂਉਗੀ ਡੂ ਸਹਿਰ ਦੇ ਸੁਵਾਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਨਵੈਨਸ਼ਨ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਉਪਰਾਲਿਆਂ ਬਾਰੇ ਚਾਨਣਾ ਪਾਉਂਦਾ ਕਿਹਾ ਕਿ ਆਲਮੀ ਪੱਧਰ ਤੇ ਪੈਂਦਾ ਹੋ ਰਹੀਆਂ ਚੁਣੌਤੀਆਂ ਦਾ ਹੱਲ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀਆਂ ਤਬਦੀਲੀਆਂ ਨਾਲ ਹੀ ਕੱਢਿਆ ਜਾ ਸਕਦਾ ਹੈ ਅਤੇ ਸਾਡੀ ਸਰਕਾਰ ਇਸੇ ਦਿਸ਼ਾ ਵਿਚ ਕੰਮ ਕਰ ਰਹੀ ਹੈ ।

ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਬੁਨਿਆਦੀ ਢਾਂਚਾ ਵਿਕਾਸ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਵਿਦਿਅਕ ਵਾਤਾਵਰਣ ਦੀ ਸਿਰਜਣਾ ਨੂੰ ਹੋਰ ਮਜ਼ਬੂਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿਸ ਵਿੱਚ ਹਜ਼ਾਰਾਂ ਨਵੇਂ ਕਲਾਸਰੂਮਾਂ ਦੀ ਉਸਾਰੀ, ਸਕੂਲ ਸੁਰੱਖਿਆ ਲਈ ਚਾਰਦੀਵਾਰੀ ਬਣਾਉਣਾ, ਵਿਦਿਆਰਥੀਆਂ ਨੂੰ ਬੱਸ ਸੇਵਾਵਾਂ ਪ੍ਰਦਾਨ ਕਰਨਾ, ਸਕੂਲਾਂ ਵਿੱਚ ਵਾਈ-ਫਾਈ ਲਗਾਉਣਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕਰਨਾ ਸ਼ਾਮਲ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਵਿਆਪਕ ਉਪਾਅ ਇੱਕ ਸੁਰੱਖਿਅਤ ਅਤੇ ਤਕਨੀਕੀ ਸਿੱਖਿਅਕ ਮਾਹੌਲ ਬਣਾਉਣ ਲਈ ਦੱਸੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਦਿਅਕ ਰਣਨੀਤੀ ਅਧਿਆਪਕਾਂ ਦੇ ਸਸ਼ਕਤੀਕਰਨ ਅਤੇ ਆਲਮੀ ਪੱਧਰ 'ਤੇ ਸਿਖਲਾਈ 'ਤੇ ਕੇਂਦਰਿਤ ਹੈ। ਸੂਬੇ ਵੱਲੋਂ ਸਿਖਿਅਕਾਂ ਨੂੰ ਪ੍ਰਮੁੱਖ ਗਲੋਬਲ ਸੰਸਥਾਵਾਂ ਵਿੱਚ ਭੇਜਦੇ ਹੋਏ ਵਿਸਥਾਰਤ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਪ੍ਰਿੰਸੀਪਲਾਂ ਨੂੰ ਸਿੰਗਾਪੁਰ ਪ੍ਰਿੰਸੀਪਲ ਅਕੈਡਮੀ ਵਿੱਚ ਸਿਖਲਾਈ ਦਿੱਤੀ ਗਈ ਹੈ, ਜਦੋਂ ਕਿ ਐਲੀਮੈਂਟਰੀ ਅਧਿਆਪਕਾਂ ਨੇ ਫਿਨਲੈਂਡ ਦੇ ਪ੍ਰਸਿੱਧ ਸਿੱਖਿਆ ਮਾਡਲ ਤਹਿਤ ਵਿਸ਼ੇਸ਼ ਸਿਖਲਾਈ ਦਿੱਤੀ ਕੀਤੀ ਹੈ, ਜਿਸ ਸਦਕਾ ਪੰਜਾਬ ਦੇ ਸਕੂਲਾਂ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨੀ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਵਾਇਤੀ ਵਿਦਿਅਕ ਢਾਂਚੇ ਤੋਂ ਉਭਰ ਕੇ ਨਵੇਂ ਸਿੱਖਿਆ ਸਿਧਾਤਾਂ ਨੂੰ ਪੇਸ਼ ਕੀਤਾ ਹੈ। "ਸਕੂਲ ਆਫ਼ ਐਮੀਨੈਂਸ" ਪੇਸ਼ੇਵਰ ਸਿਖਲਾਈ 'ਤੇ ਕੇਂਦ੍ਰਤ ਹਨ, ਜਦੋਂ ਕਿ " ਸਕੂਲ ਆਫ਼ ਅਪਲਾਈਡ ਲਰਨਿੰਗ" ਕਿੱਤਾਮੁਖੀ ਹੁਨਰਾਂ 'ਤੇ ਅਧਾਰਤ ਹੈ ਅਤੇ "ਸਕੂਲ ਆਫ਼ ਹੈਪੀਨੈਸ" ਵਿਲੱਖਣ ਬਾਲ-ਮਨੋਵਿਗਿਆਨ-ਅਧਾਰਤ ਸਿੱਖਣ ਪਹੁੰਚ ਨੂੰ ਦਰਸਾਉਂਦਾ ਹੈ ਜੋ ਨਵੇਂ ਯੁੱਗ ਦੀ ਸਿੱਖਿਆ ਨੀਤੀ ਦੇ ਵਿਦਿਅਕ ਅਨੁਭਵਾਂ ਲਈ ਤਿਆਰ ਕੀਤਾ ਗਿਆ ਹੈ।
ਸਿੱਖਿਆ ਅਕਾਦਮਿਕ ਸਿੱਖਿਆ ਤੋਂ ਪਰੇ ਹੈ, ਇਸ ਗੱਲ 'ਤੇ ਜ਼ੋਰ ਦਿੰਦਿਆਂ ਬੈਂਸ ਨੇ ਇੱਕ ਡੂੰਘੇ ਫਲਸਫੇ ਨੂੰ ਬਿਆਨ ਕੀਤਾ, ਜਿਸ ਵਿੱਚ ਸਿੱਖਿਆ ਸਬੰਧੀ ਵਿਸ਼ਵਵਿਆਪੀ ਚੁਣੌਤੀਆਂ ਜਿਵੇਂ ਕਿ ਜਲਵਾਯੂ ਤਬਦੀਲੀ, ਅੱਤਵਾਦ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਹੱਲ ਕਰਨ ਲਈ ਇੱਕ ਵਿਆਪਕ ਪਹੁੰਚ ਦਰਸਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਸਪੱਸ਼ਟ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਲੈਣ ਲਈ ਵਾਂਝਾ ਨਾ ਰਹੇ ਅਤੇ ਹਰੇਕ ਬੱਚੇ ਦੀ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਹੋਵੇ, ਜੋ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੀ ਹੈ।
ਕੈਬਨਿਟ ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਯੂਨੈਸਕੋ ਫੋਰਮ ਦੌਰਾਨ, ਉਹਨਾਂ ਨੂੰ ਪੰਜਾਬ ਦੀਆਂ ਵਿਦਿਅਕ ਕਾਢਾਂ ਪੇਸ਼ ਕਰਨ ਦੇ ਨਾਲ-ਨਾਲ ਸੂਬੇ ਦੇ ਅਮੀਰ ਸੱਭਿਆਚਾਰਕ ਅਤੇ ਦਾਰਸ਼ਨਿਕ ਵਿਰਸੇ ਨੂੰ ਸਾਂਝਾ ਕਰਨ ਦਾ ਸਨਮਾਨ ਮਿਲਿਆ ਜੋ ਸਿੱਖਣ ਅਤੇ ਸਮਾਜਿਕ ਵਿਕਾਸ ਲਈ ਸਾਡੀ ਪਹੁੰਚ ਨੂੰ ਦਰਸਾਉਂਦਾ ਹੈ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਇਸ ਗਲੋਬਲ ਪਲੇਟਫਾਰਮ ‘ਤੇ ਸ੍ਰੀ ਅਨੰਦਪੁਰ ਸਾਹਿਬ, ਇੱਕ ਅਜਿਹੀ ਥਾਂ ਹੈ ਜੋ ਭਾਈਚਾਰਕ ਸਾਂਝ ਅਤੇ ਵਿਸ਼ਵ-ਵਿਆਪੀ ਸਦਭਾਵਨਾ ਦੇ ਡੂੰਘੇ ਸਿਧਾਂਤਾਂ ਦਾ ਪ੍ਰਤੀਕ ਹੈ, ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਅੱਗੇ ਦੱਸਿਆ ਕਿ ਕਿਵੇਂ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਗ, ਨਸਲ ਅਤੇ ਜਾਤ ਦੀਆਂ ਪਰੰਪਰਾਗਤ ਸੀਮਾਵਾਂ ਤੋਂ ਉਪਰ ਉੱਠ ਕੇ ਵਿਸ਼ਵ ਨੂੰ ਸਾਂਝੇਦਾਰੀ ਅਤੇ ਸਮੂਹਿਕ ਮਾਨਵਤਾ ਦਾ ਇੱਕ ਮਹਾਨ ਸੰਦੇਸ਼ ਦਿੱਤਾ ਸੀ।
ਉਹਨਾਂ ਦੱਸਿਆ ਕਿ ਉਹਨਾਂ ਦੀ ਨੁਮਾਇੰਦਗੀ ਵਿਦਿਅਕ ਰਣਨੀਤੀਆਂ ਤੋਂ ਇਲਾਵਾ ਸੂਬੇ ਦੇ ਡੂੰਘੇ ਸੱਭਿਆਚਾਰਕ ਪ੍ਰਤੀਕਾਂ 'ਤੇ ਜ਼ੋਰ ਦੇਣ ਵਾਲੀ ਹੈ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਨੇ ਦਸਤਾਰ ਦੀ ਮਹੱਤਤਾ ਨੂੰ ਸਮਝਾਇਆ ਦੱਸਿਆ ਕਿ ਇਹ ਸਿਰਫ਼ ਇੱਕ ਰਵਾਇਤੀ ਪਹਿਰਾਵਾ ਨਹੀਂ ਹੈ, ਸਗੋਂ ਮਾਣ, ਹਰ ਸਮੇਂ ਤਿਆਰ, ਸੱਚਾਈ ਅਤੇ ਨਿਆਂ ਪ੍ਰਤੀ ਸਮਰਪਿਤ ਵਚਨਬੱਧਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ।
----------

Have something to say? Post your comment

 

ਪੰਜਾਬ

'ਪੰਜਾਬ ਪੁਲਿਸ ਨੇ ਵੱਡੀ ਵਾਰਦਾਤ ਨੂੰ ਵਾਪਰਨ ਤੋਂ ਰੋਕਿਆ', ਸੁਖਬੀਰ ਬਾਦਲ 'ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ

 ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਧਾਈ : ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲਾ, ਹਮਲਾਵਰ ਹਿਰਾਸਤ 'ਚ

ਪੰਜਾਬ ਪੁਲਿਸ ਦੀ ਮੁਸ਼ਤੈਦੀ ਕਾਰਣ ਸੁਖਬੀਰ ਬਾਦਲ ਤੇ ਹਮਲੇ ਦੀ ਸਾਜ਼ਿਸ਼ ਹੋਈ ਨਾਕਾਮ

ਵੀ ਆਈ ਪੀ ਸੇਵਾਦਾਰਾਂ ਦੇ ਨਾਲ ਤੈਨਾਤ ਸੁਰਖਿਆ ਕਰਮਚਾਰੀਆਂ ਕਾਰਨ ਸੰਗਤ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ

ਜਿੰਨਾ ਪੰਜ ਪਿਆਰੇ ਸਿੰਘਾਂ ਨੂੰ ਜਥੇਦਾਰਾਂ ਦੇ ਮਾਮਲੇ ਵਿਚ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਨੂੰ ਮੁੜ ਬਹਾਲ ਕੀਤਾ ਜਾਵੇ-ਟੌਹੜਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਦੀ ਧਰਮ ਸੁਪਤਨੀ ਨੇ  ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਪਸ਼ਟੀਕਰਨ ਪੇਸ਼ ਕੀਤਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋ ਬਾਅਦ ਗਿਆਨੀ ਗੁਰਬਚਨ ਸਿੰਘ ਪਾਸੋਂ ਸੇਵਾਦਾਰ ਤੇ ਗਡੀਆਂ ਵਾਪਸ ਤੇ ਗਿਆਨੀ ਗੁਰਮੁਖ ਸਿੰਘ ਦੀ ਬਦਲੀ ਸ੍ਰੀ ਮੁਕਤਸਰ ਸਾਹਿਬ

ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਨੇ ਸ਼ੁਰੂ ਕੀਤੀ ਧਾਰਮਿਕ ਸਜਾ ਹੱਥ ਵਿੱਚ ਬਰਛਾ ਫੜ ਕੇ