ਨੈਸ਼ਨਲ

ਸਿਆਸੀ ਸਿੱਖ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਿਆਨ ਤੇ ਪਹਿਰਾ ਦੇਂਦਿਆ ਏਕਤਾ ਵਲ ਵੱਧ ਕੇ ਪੰਥ ਨੂੰ ਕੀਤਾ ਜਾਏ ਮਜਬੂਤ: ਪੀਤਮਪੁਰਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 20, 2024 06:52 PM

ਨਵੀਂ ਦਿੱਲੀ - ਆਪਣੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਆਏ ਸਿਆਸੀ ਸਿੱਖ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿਚ ਆਪਸੀ ਝਗੜਿਆਂ ਕਾਰਣ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਤਤਕਾਲੀ ਅਤੇ ਮੌਜੂਦਾ ਸਰਕਾਰਾਂ ਨੇ ਸਿੱਖਾਂ ਵਲ ਮਿੱਥ ਕੇ ਨਿਸ਼ਾਨੇ ਸਾਧੇ ਹਨ ਜਿਸ ਨਾਲ ਪੰਥ ਨੂੰ ਵੱਡਾ ਘਾਟਾ ਪਿਆ ਹੈ ਪਰ ਅਸੀ ਉਨ੍ਹਾਂ ਦਾ ਸਾਹਮਣਾ ਕਰਣ ਵਿਚ ਆਪਸੀ ਏਕਤਾ ਨਾ ਹੋਣ ਕਰਕੇ ਅਸਮਰਥ ਰਹੇ ਹਾਂ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਯੂਥ ਵਿੰਗ ਦੇ ਸਕੱਤਰ ਜਨਰਲ ਸਰਦਾਰ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਅਸੀ ਭਾਈ ਰਾਜੋਆਣਾ ਜੀ ਦੀ ਗੱਲਾਂ ਨਾਲ ਸਹਿਮਤੀ ਪ੍ਰਗਟ ਕਰਦੇ ਹਾਂ ਅਤੇ ਸਮੂਹ ਕੌਮ ਨੂੰ ਇਕ ਨਿਸ਼ਾਨ ਸਾਹਿਬ ਅਤੇ ਪੰਥਕ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਇਕੱਠੇ ਹੋਕੇ ਸਿੱਖ ਕੌਮ ਦੇ ਅਤਿ ਗੰਭੀਰ ਮਸਲੇ ਬੰਦੀ ਸਿੰਘਾਂ ਦੀ ਰਿਹਾਈ, ਗੁਰਦੁਆਰਾ ਸਾਹਿਬਾਨ ਜੋ ਸਰਕਾਰ ਅਧੀਨ ਹੋ ਗਏ ਹਨ, ਮੁੜ ਪ੍ਰਾਪਤੀ, ਗੁਰਦੁਆਰਾ ਕਮੇਟੀਆਂ ਤੇ ਕਾਬਿਜ ਭਾਜਪਾ ਪੱਖੀ ਸਿੱਖਾਂ ਕੋਲੋਂ ਵਾਪਿਸ ਪੰਥਕ ਦਰਦ ਰੱਖਣ ਵਾਲਿਆਂ ਨੂੰ ਦਿਵਾਏ ਜਾਣੇ ਚਾਹੀਦੇ ਹਨ । ਜ਼ੇਕਰ ਅਸੀ ਸਮਾਂ ਰਹਿੰਦੇ ਸਰਕਾਰਾਂ ਦੀਆਂ ਚਾਲਾਂ ਤੋਂ ਸੁਚੇਤ ਨਹੀਂ ਹੁੰਦੇ ਤਾਂ ਇੰਨ੍ਹਾ ਪੰਥਕ ਮੁਖੋਟਾਧਾਰੀ ਜੋ ਕੁਰਸੀਆਂ ਦੀ ਭੁੱਖ ਖਾਤਿਰ ਸਰਕਾਰੀ ਚਾਲਾਂ ਵਿਚ ਖੇਡ ਰਹੇ ਹਨ, ਕਰਕੇ ਪੰਥ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

Have something to say? Post your comment

 

ਨੈਸ਼ਨਲ

ਇੰਦਰਪ੍ਰੀਤ ਸਿੰਘ ਕੌਛੜ ਮਨੁੱਖੀ ਸੇਵਾਵਾਂ ਲਈ ਦੁਬਈ ਵਿਖ਼ੇ ਹੋਏ ਸਨਮਾਨਿਤ

ਐਮਪੀ ਦੇ ਸ਼ਿਡੋਲ ਵਿਖ਼ੇ ਗੁਰੂ ਨਾਨਕ ਦੇਵ ਜੀ ਦਾ ਸਵਰੂਪ ਧਰਨ ਦੀ ਸਖ਼ਤ ਨਿੰਦਾ, ਪੰਥਕ ਮਰਿਆਦਾ ਅਨੁਸਾਰ ਦਿੱਤੀ ਜਾਏ ਸਜ਼ਾ: ਅਖੰਡ ਕੀਰਤਨੀ ਜੱਥਾ ਦਿੱਲੀ

ਗੁਰੂ ਨਾਨਕ ਦੇਵ ਜੀ ਦਾ ਸਵਰੂਪ ਦੁਨਿਆਵੀ ਵਿਅਕਤੀ ਨੂੰ ਬਣਾਉਣ ਦੀ ਘਟਨਾ ਦੀ ਨਿੰਦਾ ਕਰਦਿਆਂ ਕਰਮਸਰ ਨੇ ਰਾਗੀ ਤੇ ਪ੍ਰਚਾਰਕਾਂ ਨੂੰ ਦਿੱਤੀ ਨਸੀਹਤ

ਬ੍ਰਿਟਿਸ਼ ਪੀਐਮ ਕੀਰ ਸਟਾਰਮਰ ਜੀ-20 ਸਿਖਰ ਸੰਮੇਲਨ ਵਿੱਚ ਜੱਗੀ ਜੋਹਲ ਦੀ ਰਿਹਾਈ ਦਾ ਮਸਲਾ ਚੱਕਣ : ਸਿੱਖ ਫੈਡਰੇਸ਼ਨ ਯੂਕੇ

ਭਾਜਪਾ ਸਰਕਾਰ ਨੂੰ ਦਮਦਮੀ ਟਕਸਾਲ ਵਲੋਂ ਹਮਾਇਤ ਦੇਣਾ ਟਕਸਾਲ ਦੇ ਅਕਸ ਨੂੰ ਢਾਹ ਲਗਾਉਣ ਵਾਲਾ : ਸਰਨਾ

ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ 2024 ਦੌਰਾਨ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ, ਲੋਕਾਂ ਲਈ ਖਿੱਚ ਦਾ ਬਣ ਰਿਹਾ ਹੈ ਕੇਂਦਰ

ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਸਿੱਖ ਦਰਬਾਰ ਕੈਨੇਡਾ ਵਿਖੇ ਯਾਦਗਾਰੀ ਗੇਟ ਉਸਾਰੀ ਕਾਰ ਸੇਵਾ ਸ਼ੁਰੂ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਖਾਰਘਰ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ