BREAKING NEWS
ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਦਾ ਵਫ਼ਦ ਪੰਜਾਬ ਦੌਰੇ ’ਤੇ; ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ 296 ਪ੍ਰਾਇਮਰੀ ਅਧਿਆਪਕਾਂ ਨੇ ਹਿੱਸਾ ਲਿਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ: ਬਿਕਰਮ ਸਿੰਘ ਮਜੀਠੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਮੁੱਖ ਮੰਤਰੀ ਨੇ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਜੀ ਅਤੇ ਚੌਥੀ ਮੰਜ਼ਿਲ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ

ਨੈਸ਼ਨਲ

ਐਮਪੀ ਦੇ ਸ਼ਿਡੋਲ ਵਿਖ਼ੇ ਗੁਰੂ ਨਾਨਕ ਦੇਵ ਜੀ ਦਾ ਸਵਰੂਪ ਧਰਨ ਦੀ ਸਖ਼ਤ ਨਿੰਦਾ, ਪੰਥਕ ਮਰਿਆਦਾ ਅਨੁਸਾਰ ਦਿੱਤੀ ਜਾਏ ਸਜ਼ਾ: ਅਖੰਡ ਕੀਰਤਨੀ ਜੱਥਾ ਦਿੱਲੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 20, 2024 06:50 PM

ਨਵੀਂ ਦਿੱਲੀ - ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਅਖੰਡ ਕੀਰਤਨੀ ਜੱਥਾ ਦੀ ਦਿੱਲੀ ਇਕਾਈ ਵਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧਿਤ ਦਿੱਲੀ ਦੇ ਇਤਿਹਾਸਿਕ ਗੁਰੂਦੁਆਰਾ ਸੀਸ ਗੰਜ ਸਾਹਿਬ ਵਿਖ਼ੇ ਵਿਸ਼ੇਸ਼ ਕੀਰਤਨੀ ਅਖਾੜੇ ਸਜਾਏ ਗਏ । ਇਸ ਮੌਕੇ ਭਾਈ ਇੰਦਰਪ੍ਰੀਤ ਸਿੰਘ ਪਾਣੀਪਤ, ਬੀਬੀ ਜਪਨੀਤ ਕੌਰ ਫਰੀਦਾਬਾਦ, ਭਾਈ ਗੁਰਸ਼ਰਨ ਸਿੰਘ ਫਰੀਦਾਬਾਦ, ਭਾਈ ਪ੍ਰਿਤਪਾਲ ਸਿੰਘ ਅਸਟ੍ਰੇਲੀਆ ਸਮੇਤ ਹੋਰ ਕੀਰਤਨੀਆਂ ਨੇ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਸੀ । ਜੱਥੇ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ, ਭਾਈ ਹਰਜਿੰਦਰ ਸਿੰਘ, ਭਾਈ ਅਰੁਣਪਾਲ ਸਿੰਘ ਅਤੇ ਹੋਰ ਸਿੰਘਾਂ ਨੇ ਬੀਤੇ ਦਿਨੀਂ ਵਾਇਰਲ ਹੋਈ ਵੀਡੀਓ ਜਿਸ ਵਿਚ ਇਕ ਆਮ ਇਨਸਾਨ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਸਵਰੂਪ ਧਰਨ ਅਤੇ ਕੁਰਸੀ ਤੇ ਬਿਠਾਇਆ ਦੇਖਣ ਨੂੰ ਮਿਲੀ ਸੀ, ਬਾਰੇ ਕਿਹਾ ਕਿ ਇਹ ਜਾਣਬੁਝ ਕੇ ਸਿੱਖ ਕੌਮ ਦੀ ਭਾਵਨਾਵਾਂ ਨਾਲ ਖਿਲਵਾੜ ਕਰਣ ਦੇ ਕੰਮ ਹਨ, ਜਿਸਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਪੰਥਕ ਜਥੇਬੰਦੀਆਂ ਨੂੰ ਇਸ ਦਾ ਸਖ਼ਤ ਨੌਟਿਸ ਲੈਣਾ ਚਾਹੀਦਾ ਹੈ । ਉਨ੍ਹਾਂ ਦਸਿਆ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਪ ਕੇ ਦੇਹਧਾਰੀ ਪ੍ਰਥਾ ਖ਼ਤਮ ਕਰ ਦਿੱਤੀ ਸੀ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜਿਰ ਨਾਜ਼ੀਰ ਗੁਰੂ ਹਨ ਤੇ ਕੌਈ ਵੀ ਮਨੁੱਖ ਉਨ੍ਹਾਂ ਦਾ ਸਵਰੂਪ ਨਹੀਂ ਰਚ ਸਕਦਾ ਹੈ । ਅਸੀ ਸਮੂਹ ਬਿਪ੍ਰਵਾਦੀ ਤਾਕਤਾਂ ਨੂੰ ਚੇਤਾਵਨੀ ਦੇਂਦੇ ਹਾਂ ਕਿ ਸਿੱਖਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰੋ, ਖਾਲਸਾ ਪੰਥ "ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ" ਤੇ ਪਹਿਰਾ ਦੇਣਾ ਜਾਣਦਾ ਹੈ । ਸਾਡੀ ਸਮੂਹ ਪੰਥ ਨੂੰ ਅਪੀਲ ਹੈ ਕਿ ਇਸਦਾ ਵੱਧ ਤੋਂ ਵੱਧ ਵਿਰੋਧ ਕਰਣ ਦੇ ਨਾਲ ਪੰਥਕ ਮਰਿਆਦਾ ਅਨੁਸਾਰ ਇੰਨ੍ਹਾ ਸ਼ਰਾਰਤੀ ਤੱਤਾਂ ਨੂੰ ਸਜ਼ਾ ਦੇਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਕੌਈ ਵੀ ਪੰਥ ਦੀ ਭਾਵਨਾਵਾਂ ਨਾਲ ਛੇੜਖਾਣੀ ਨਾ ਕਰ ਸਕੇ ।

Have something to say? Post your comment

 

ਨੈਸ਼ਨਲ

ਸਾਡੀ ਵਿਚਾਰਧਾਰਾ, ਸੰਵਿਧਾਨ ਦੀ ਵਿਚਾਰਧਾਰਾ: ਪ੍ਰਿਯੰਕਾ ਗਾਂਧੀ

ਭਾਜਪਾ ਵਾਲੇ ਮੁਫਤ ਦੀਆਂ ਚੀਜ਼ਾਂ ਦਾ ਐਲਾਨ ਕਰ ਰਹੇ ਹਨ,-ਪਹਿਲਾਂ ਵੀ 15 ਲੱਖ ਰੁਪਏ ਵਰਗੇ ਕਈ ਝੂਠੇ ਵਾਅਦੇ ਕੀਤੇ ਸਨ - ਮਾਨ

ਪਹਿਲੀ ਸੰਸਾਰ ਇਕੱਤਰਤਾ ਅੰਦਰ ਪੰਜਾਬ ਵਿੱਚ ਇੰਡੀਅਨ ਸੁਰੱਖਿਆ ਦਸਤਿਆਂ ਵੱਲੋਂ ਕੀਤੀਆਂ ਜਬਰੀ ਗੁੰਮਸ਼ੁਦਗੀਆਂ ਬਾਰੇ ਸਿੱਖ ਫੈਡਰੇਸ਼ਨ ਨੇ ਚੁੱਕਿਆ ਮੁੱਦਾ

ਕਿਸਾਨੀ ਅੰਦੋਲਨ ਨਾਲ ਕੀ ਹੁਕਮਰਾਨ ਫਿਰ ਤੋਂ ਧੋਖਾ ਤਾਂ ਨਹੀ ਕਰ ਰਹੇ ? : ਮਾਨ

ਅਖੌਤੀ ਸੰਤ ਰਾਮਪਾਲ ਦੇ ਡੇਰੇ ਵਲੋਂ ਗੁਰੂ ਨਾਨਕ ਸਾਹਿਬ ਬਾਰੇ ਵਿਵਾਦਤ ਪ੍ਰਚਾਰ ਕਰਕੇ ਦੇਸ਼ ਵਿੱਚ ਫ਼ਿਰਕੂ ਤਣਾਅ ਫੈਲਾਣ ਦੀ ਕੋਸ਼ਿਸ਼: ਪਰਮਜੀਤ ਸਿੰਘ ਵੀਰਜੀ

ਆਤਿਸ਼ੀ ਨੇ ਚੋਣ ਅਧਿਕਾਰੀ ਨੂੰ ਲਿਖੀ ਚਿੱਠੀ, ਰਮੇਸ਼ ਬਿਧੂੜੀ ਦੇ ਭਤੀਜੇ 'ਤੇ ਲਗਾਏ ਗੰਭੀਰ ਦੋਸ਼

ਦਿੱਲੀ ਚੋਣਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਪਾਰਟੀ ਦਾ ਸਮਰਥਨ ਕਰੇਗੀ ਜਲਦੀ ਹੀ ਖੁਲਾਸਾ - ਕਾਲਕਾ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਮਲੇ 'ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਫੈਸਲਾ ਲੈਣ ਲਈ ਦਿੱਤੀ ਆਖ਼ਿਰੀ ਚੇਤਾਵਨੀ

ਅਸੀਂ 'ਲੜਾਈ' ਦੀ ਨਹੀਂ 'ਪੜਾਈ' ਦੀ ਗੱਲ ਕਰਦੇ ਹਾਂ-ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਚੌਣ ਪ੍ਰਚਾਰ ਵਿੱਚ ਕਿਹਾ

ਦਿੱਲੀ ਕਮੇਟੀ ਪੰਥ ਦੀਆਂ ਜਾਇਦਾਦਾਂ ਦੀ ਰਾਖੀ ਕਰਣ ਲਈ ਵਾਸਤੇ ਵਚਨਬੱਧ: ਕਾਲਕਾ/ਕਾਹਲੋਂ