BREAKING NEWS
ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਦਾ ਵਫ਼ਦ ਪੰਜਾਬ ਦੌਰੇ ’ਤੇ; ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ 296 ਪ੍ਰਾਇਮਰੀ ਅਧਿਆਪਕਾਂ ਨੇ ਹਿੱਸਾ ਲਿਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ: ਬਿਕਰਮ ਸਿੰਘ ਮਜੀਠੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਮੁੱਖ ਮੰਤਰੀ ਨੇ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਜੀ ਅਤੇ ਚੌਥੀ ਮੰਜ਼ਿਲ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ

ਨੈਸ਼ਨਲ

ਕਿਸਾਨੀ ਅੰਦੋਲਨ ਨਾਲ ਕੀ ਹੁਕਮਰਾਨ ਫਿਰ ਤੋਂ ਧੋਖਾ ਤਾਂ ਨਹੀ ਕਰ ਰਹੇ ? : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 21, 2025 07:13 PM

ਨਵੀਂ ਦਿੱਲੀ- “ਸ. ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਜੋ ਜਿੰਮੀਦਾਰਾਂ ਦੀਆਂ ਫਸਲਾਂ ਦੀ ਐਮ.ਐਸ.ਪੀ, ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ, ਕਿਸਾਨੀ ਕਰਜਿਆ ਤੇ ਵੱਡੇ ਧਨਾਢਾਂ ਦੇ ਕਰਜਿਆ ਦੀ ਤਰ੍ਹਾਂ ਲੀਕ ਮਾਰਨ ਤੇ ਹੋਰ ਮੰਗਾਂ ਦੀ ਪੂਰਤੀ ਕਰਵਾਉਣ ਹਿੱਤ ਖਨੌਰੀ ਬਾਰਡਰ ਉਤੇ ਬੀਤੇ 56 ਦਿਨਾਂ ਤੋ ਮਰਨ ਵਰਤ ਸੁਰੂ ਕੀਤਾ ਹੋਇਆ ਹੈ, ਉਸਦਾ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸਮੀਰ ਆਦਿ ਸੂਬਿਆਂ ਵਿਚ ਇਨਸਾਫ ਦੀ ਆਵਾਜ ਹੀ ਨਹੀ ਉੱਠ ਰਹੀ, ਬਲਕਿ ਇਸ ਕਿਸਾਨੀ ਸੰਘਰਸ ਦੀ ਆਵਾਜ ਅਮਰੀਕਾ, ਕੈਨੇਡਾ ਵਰਗੇ ਯੂਰਪਿੰਨ ਮੁਲਕਾਂ ਵਿਚ ਵੱਸਦੇ ਪੰਜਾਬੀਆਂ ਤੇ ਸਿੱਖਾਂ ਵਿਚ ਵੀ ਇਸ ਕਿਸਾਨੀ ਤਕਲੀਫ ਨੂੰ ਮੁੱਖ ਰੱਖਕੇ ਗੰਭੀਰਤਾ ਨਾਲ ਹਮਦਰਦੀ ਪੂਰਵਕ ਅਮਲ ਹੋ ਰਹੇ ਹਨ । ਉਥੇ ਇਨ੍ਹਾਂ ਮੁਲਕਾਂ ਦੀਆਂ ਹਕੂਮਤਾਂ ਵਿਚ ਵੀ ਪੰਜਾਬ ਤੇ ਇੰਡੀਆ ਦੇ ਕਿਸਾਨਾਂ ਨਾਲ ਹਕੂਮਤੀ ਪੱਧਰ ਤੇ ਹੋ ਰਹੀ ਘੋਰ ਬੇਇਨਸਾਫ਼ੀ ਦੇ ਵਿਰੁੱਧ ਇਕ ਮਜਬੂਤ ਰਾਏ ਬਣ ਰਹੀ ਹੈ । ਪਰ ਕਿਸਾਨ ਯੂਨੀਅਨ ਦੀ ਅਮਲੀ ਰੂਪ ਵਿਚ ਏਕਤਾ ਨਾ ਹੋਣ ਦੀ ਬਦੌਲਤ ਇਸ ਸੰਘਰਸ਼ ਤੇ ਜਿਥੇ ਕਈ ਸਵਾਲ ਉੱਠਦੇ ਹਨ, ਉਥੇ ਸੈਟਰ ਵੱਲੋ ਕਿਸਾਨ ਆਗੂਆਂ ਨਾਲ ਆਈ.ਏ.ਐਸ. ਅਫਸਰਾਨ ਤੇ ਭੇਜੇ ਗਏ ਨੁਮਾਇੰਦਿਆ ਵੱਲੋ ਜੋ ਸ. ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਖਤਮ ਕਰਨ ਅਤੇ ਕਿਸਾਨੀ ਮਸਲਿਆ ਨੂੰ ਹੱਲ ਕਰਨ ਲਈ ਵਫਦ ਭੇਜਿਆ ਗਿਆ ਸੀ, ਉਸ ਹੋਈ ਗੱਲਬਾਤ ਅਧੀਨ 111 ਦੇ ਕਰੀਬ ਮਰਨ ਵਰਤ ਤੇ ਬੈਠੇ ਕਿਸਾਨਾਂ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ ਅਤੇ ਅਗਲੀ ਗੱਲਬਾਤ ਦੇ ਨਤੀਜੇ ਤੇ ਪਹੁੰਚਣ ਲਈ ਸ. ਡੱਲੇਵਾਲ ਦੀ ਸਹਿਮਤੀ ਨਾਲ 14 ਫਰਵਰੀ ਰੱਖੀ ਹੈ । ਬੇਸੱਕ ਕਿਸਾਨ ਆਗੂਆਂ ਨੂੰ ਭਰੋਸਾ ਹੈ ਕਿ ਕਿਸਾਨੀ ਮੰਗਾਂ ਨੂੰ ਮੋਦੀ ਹਕੂਮਤ ਪ੍ਰਵਾਨ ਕਰੇਗੀ ਅਤੇ ਮਸਲੇ ਹੱਲ ਹੋ ਜਾਣਗੇ । ਇਸ ਮੁੱਦੇ ਤੇ ਸਮੁੱਚੇ ਪੰਜਾਬੀ, ਸਿੱਖ ਜਿੰਮੀਦਾਰ, ਮਜਦੂਰ ਸ. ਜਗਜੀਤ ਸਿੰਘ ਡੱਲੇਵਾਲ ਦੇ ਕੀਮਤੀ ਜੀਵਨ ਲਈ ਚਿੰਤਾ ਵਿਚ ਸਨ । ਜਿਸ ਨੂੰ ਗੱਲਬਾਤ ਰਾਹੀ ਉਨ੍ਹਾਂ ਵੱਲੋ ਡਾਕਟਰੀ ਸਹਾਇਤਾ ਲੈਕੇ ਉਸ ਜੋਖਮ ਨੂੰ ਖਤਮ ਕਰਨ ਵਿਚ ਠੀਕ ਕੀਤਾ ਹੈ । ਲੇਕਿਨ ਇਹ ਸਥਿਤੀ ਠੀਕ ਹੋਣ ਉਪਰੰਤ ਵੀ ਸਮੁੱਚੇ ਸੰਘਰਸਕਾਰੀਆਂ, ਪੰਜਾਬੀਆਂ ਤੇ ਸਿੱਖਾਂ ਵਿਚ ਇਸ ਗੱਲ ਦੀ ਸੰਕਾ ਖੜ੍ਹੀ ਹੋ ਗਈ ਹੈ ਕਿ ਗੱਲਬਾਤ ਨੂੰ ਸਿਰੇ ਲਗਾਉਣ ਲਈ ਇਕ ਮਹੀਨੇ ਦਾ ਲੰਮਾਂ ਸਮਾਂ ਕਿਉਂ ਰੱਖਿਆ ਗਿਆ ਹੈ ਕੀ ਹੁਕਮਰਾਨ ਦਿੱਲੀ ਵਿਖੇ ਕਿਸਾਨ ਸੰਘਰਸ ਦੀ ਤਰ੍ਹਾਂ ਫਿਰ ਤਾਂ ਕਿਸਾਨਾਂ ਨਾਲ ਧੋਖਾ ਤਾਂ ਨਹੀ ਕਰਨਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਵੱਲੋ ਭੇਜੇ ਆਈ.ਏ.ਐਸ ਅਫਸਰਾਨ ਅਤੇ ਨੁਮਾਇੰਦਿਆ ਵੱਲੋ ਸ. ਜਗਜੀਤ ਸਿੰਘ ਡੱਲੇਵਾਲ ਨਾਲ ਕਿਸਾਨੀ ਮਸਲਿਆ ਉਤੇ ਕੀਤੀ ਗੱਲ ਅਧੀਨ 111 ਕਿਸਾਨਾਂ ਦੇ ਮਰਨ ਵਰਤ ਨੂੰ ਖਤਮ ਕਰਨ ਅਤੇ ਸ. ਜਗਜੀਤ ਸਿੰਘ ਡੱਲੇਵਾਲ ਵੱਲੋ ਸਹੀ ਢੰਗ ਨਾਲ ਡਾਕਟਰੀ ਸਹਾਇਤਾ ਲੈਕੇ ਸਥਿਤੀ ਨੂੰ ਠੀਕ ਕਰਨ ਦੇ ਨਾਲ-ਨਾਲ ਸੈਟਰ ਦੇ ਹੁਕਮਰਾਨਾਂ ਵੱਲੋ 1 ਮਹੀਨਾ ਗੱਲਬਾਤ ਲਈ ਸਮਾਂ ਦੇਣ ਉਤੇ ਪੰਜਾਬੀਆਂ ਤੇ ਸਿੱਖਾਂ ਦੇ ਬਿਨ੍ਹਾਂ ਤੇ ਜੋ ਸੰਕਾ ਖੜ੍ਹੀ ਹੋ ਗਈ ਹੈ ਕਿ ਸੈਟਰ ਦੇ ਹੁਕਮਰਾਨ ਦਿੱਲੀ ਕਿਸਾਨ ਸੰਘਰਸ਼ ਦੀ ਤਰ੍ਹਾਂ ਫਿਰ ਤਾਂ ਨਹੀ ਧੋਖਾ ਕਰਨਗੇ, ਇਸ ਉਤੇ ਸ. ਡੱਲੇਵਾਲ ਤੇ ਹੋਰ ਕਿਸਾਨ ਆਗੂਆਂ ਨੂੰ ਉੱਠੇ ਸੰਕਿਆ ਨੂੰ ਨਵਿਰਤ ਕਰਨ ਹਿੱਤ ਸਪੱਸਟ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਜਦੋ ਸੈਟਰ ਦੇ ਹੁਕਮਰਾਨ ਕਿਸਾਨੀ ਮੰਗਾਂ ਨੂੰ ਪੂਰਨ ਕਰਨ ਤੇ ਪ੍ਰਵਾਨ ਕਰਨ ਲਈ ਸੁਹਿਰਦ ਹੈ ਤਾਂ ਸ. ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ 1 ਮਹੀਨੇ ਦਾ ਲੰਮਾਂ ਸਮਾਂ ਦੇਣ ਤੋ ਜਾਪਦਾ ਹੈ ਕਿ ਸਰਕਾਰ ਕਿਸਾਨਾਂ ਨਾਲ ਫਿਰ ਕੋਈ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਜਾਂ ਧੋਖਾ ਨਾ ਕਰ ਦੇਵੇ ਅਤੇ ਚੱਲ ਰਹੇ ਕਿਸਾਨੀ ਸੰਘਰਸ਼ ਜੋ ਇਸ ਸਮੇ ਟੀਸੀ ਤੇ ਪਹੁੰਚਿਆ ਹੋਇਆ ਹੈ, ਉਸ ਨੂੰ ਸੱਟ ਮਾਰਨ ਦੀ ਸਾਜਿਸ ਨਾ ਰਚ ਦੇਵੇ ? ਇਸ ਲਈ ਸ. ਡੱਲੇਵਾਲ ਜਿਨ੍ਹਾਂ ਦੀ ਆਪਣੇ ਸੰਘਰਸ਼ ਪ੍ਰਤੀ ਸੰਜ਼ੀਦਗੀ ਉਤੇ ਕੋਈ ਸਵਾਲ ਨਹੀ ਪਰ ਉਨ੍ਹਾਂ ਵੱਲੋ ਉੱਠੇ ਸੰਕਿਆ ਨੂੰ ਦੂਰ ਕਰਨ ਲਈ ਬਣਦਾ ਹੈ ਕਿ ਉਹ ਸੈਟਰ ਦੇ ਨੁਮਾਇੰਦਿਆ ਨਾਲ ਹੋਈ ਗੱਲਬਾਤ ਦੇ ਤੱਥ ਅਤੇ ਇਕ ਮਹੀਨੇ ਦੇ ਵਕਫੇ ਦੇ ਸੰਬੰਧ ਵਿਚ ਉੱਠ ਰਹੇ ਪ੍ਰਸ਼ਨਾਂ ਦਾ ਅੰਤ ਕਰਨ ਲਈ ਪ੍ਰਤੱਖ ਰੂਪ ਵਿਚ ਸਮੁੱਚੇ ਕਿਸਾਨ-ਮਜਦੂਰ, ਪੰਜਾਬੀਆਂ, ਸਿੱਖ ਕੌਮ ਨੂੰ ਸਪੱਸਟ ਕਰ ਦੇਣ ਤਾਂ ਕਿ ਇਹ ਕਿਸਾਨੀ ਮਸਲਿਆ ਦਾ ਸੰਘਰਸ਼ ਸਹੀ ਢੰਗ ਨਾਲ ਆਪਣੇ ਆਖਰੀ ਫੈਸਲੇ ਤੇ ਪਹੁੰਚ ਸਕੇ । ਸੰਘਰਸ਼ੀਲ ਵਰਗ ਪੰਜਾਬੀਆਂ ਤੇ ਸਿੱਖਾਂ ਵਿਚ ਕਿਸੇ ਤਰ੍ਹਾਂ ਦੀ ਫਿਰ ਤੋ ਨਮੋਸੀ ਨਾ ਉੱਠੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਡੱਲੇਵਾਲ ਅਤੇ ਹੋਰ ਸਭ ਕਿਸਾਨ ਆਗੂ ਇਨ੍ਹਾਂ ਤੋਖਲਿਆ ਨੂੰ ਸਹੀ ਢੰਗ ਨਾਲ ਦੂਰ ਕਰ ਦੇਣਗੇ । ਤਾਂ ਕਿ ਕਿਸਾਨ ਸੰਘਰਸ਼ ਤੇ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਦੇ ਮਨ-ਆਤਮਾ ਵਿਚ ਇਸ ਸੰਜ਼ੀਦਾ ਵਿਸੇ ਉਤੇ ਕੋਈ ਭਰਮ ਭੁਲੇਖਾ ਨਾ ਰਹੇ ।

Have something to say? Post your comment

 

ਨੈਸ਼ਨਲ

ਸਾਡੀ ਵਿਚਾਰਧਾਰਾ, ਸੰਵਿਧਾਨ ਦੀ ਵਿਚਾਰਧਾਰਾ: ਪ੍ਰਿਯੰਕਾ ਗਾਂਧੀ

ਭਾਜਪਾ ਵਾਲੇ ਮੁਫਤ ਦੀਆਂ ਚੀਜ਼ਾਂ ਦਾ ਐਲਾਨ ਕਰ ਰਹੇ ਹਨ,-ਪਹਿਲਾਂ ਵੀ 15 ਲੱਖ ਰੁਪਏ ਵਰਗੇ ਕਈ ਝੂਠੇ ਵਾਅਦੇ ਕੀਤੇ ਸਨ - ਮਾਨ

ਪਹਿਲੀ ਸੰਸਾਰ ਇਕੱਤਰਤਾ ਅੰਦਰ ਪੰਜਾਬ ਵਿੱਚ ਇੰਡੀਅਨ ਸੁਰੱਖਿਆ ਦਸਤਿਆਂ ਵੱਲੋਂ ਕੀਤੀਆਂ ਜਬਰੀ ਗੁੰਮਸ਼ੁਦਗੀਆਂ ਬਾਰੇ ਸਿੱਖ ਫੈਡਰੇਸ਼ਨ ਨੇ ਚੁੱਕਿਆ ਮੁੱਦਾ

ਅਖੌਤੀ ਸੰਤ ਰਾਮਪਾਲ ਦੇ ਡੇਰੇ ਵਲੋਂ ਗੁਰੂ ਨਾਨਕ ਸਾਹਿਬ ਬਾਰੇ ਵਿਵਾਦਤ ਪ੍ਰਚਾਰ ਕਰਕੇ ਦੇਸ਼ ਵਿੱਚ ਫ਼ਿਰਕੂ ਤਣਾਅ ਫੈਲਾਣ ਦੀ ਕੋਸ਼ਿਸ਼: ਪਰਮਜੀਤ ਸਿੰਘ ਵੀਰਜੀ

ਆਤਿਸ਼ੀ ਨੇ ਚੋਣ ਅਧਿਕਾਰੀ ਨੂੰ ਲਿਖੀ ਚਿੱਠੀ, ਰਮੇਸ਼ ਬਿਧੂੜੀ ਦੇ ਭਤੀਜੇ 'ਤੇ ਲਗਾਏ ਗੰਭੀਰ ਦੋਸ਼

ਦਿੱਲੀ ਚੋਣਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਪਾਰਟੀ ਦਾ ਸਮਰਥਨ ਕਰੇਗੀ ਜਲਦੀ ਹੀ ਖੁਲਾਸਾ - ਕਾਲਕਾ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਮਲੇ 'ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਫੈਸਲਾ ਲੈਣ ਲਈ ਦਿੱਤੀ ਆਖ਼ਿਰੀ ਚੇਤਾਵਨੀ

ਅਸੀਂ 'ਲੜਾਈ' ਦੀ ਨਹੀਂ 'ਪੜਾਈ' ਦੀ ਗੱਲ ਕਰਦੇ ਹਾਂ-ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਚੌਣ ਪ੍ਰਚਾਰ ਵਿੱਚ ਕਿਹਾ

ਦਿੱਲੀ ਕਮੇਟੀ ਪੰਥ ਦੀਆਂ ਜਾਇਦਾਦਾਂ ਦੀ ਰਾਖੀ ਕਰਣ ਲਈ ਵਾਸਤੇ ਵਚਨਬੱਧ: ਕਾਲਕਾ/ਕਾਹਲੋਂ

ਜ਼ੇਕਰ ਬਾਦਲ ਦਲ 2 ਦਸੰਬਰ ਦੇ ਫੈਸਲੇ ਨੂੰ ਮੰਨਣ ਤੋਂ ਬਾਗੀ ਹੁੰਦੇ ਹਨ ਤਾਂ ਯੂਕੇ ਵਿਚ ਉਨ੍ਹਾਂ ਦਾ ਹੋਵੇਗਾ ਮੁਕੰਮਲ ਬਾਈਕਾਟ : ਸਿੱਖ ਜੱਥੇਬੰਦੀਆਂ ਯੂਕੇ