ਨੈਸ਼ਨਲ

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੇ ਗਏ ਫੈਸਲਿਆਂ ਨਾਲ ਓਸ ਦਾ ਰੁਤਬਾ ਦੁਨੀਆ ਅੱਗੇ ਉਜਾਗਰ ਹੋਇਆ: ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 03, 2024 06:23 PM

ਨਵੀਂ ਦਿੱਲੀ -ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਓਹ 1962 ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੁੰਦੇ ਆਏ ਪੰਥਕ ਇਕੱਠਾ ਨੂੰ ਦੇਖਦੇ ਆ ਰਹੇ ਹਨ । ਬੀਤੇ ਕੱਲ੍ਹ ਦੇ ਇਕੱਠ ਨੇ ਸਿੱਖ ਕੌਮ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਨੂੰ ਮੁੜ ਤੋਂ ਦੁਨੀਆ ਅੱਗੇ ਉਜਾਗਰ ਕੀਤਾ ਹੈ । ਜਿਸ ਤਰ੍ਹਾਂ ਸੰਗਤ ਵੱਡੀ ਪੱਧਰ ਤੇ ਪਹੁੰਚੀ ਤੇ ਜ਼ਾਬਤੇ ਵਿੱਚ ਰਹੀ ਇਹ ਆਪਣੇ ਆਪ ਵਿੱਚ ਮਿਸਾਲ ਹੈ ।

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸਦੇ ਨਾਲ ਹੀ ਇਹ ਗੱਲ ਵੀ ਸਪੱਸ਼ਟ ਹੋ ਗਈ ਕਿ ਸਿੱਖ ਕੌਮ ਤੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨੁਮਾਇੰਦਾ ਧਿਰ ਸਮਝਦੀ ਹੈ ਤੇ ਏਸੇ ਲਈ ਕੱਲ੍ਹ ਦੇ ਇਕੱਠ ਵਿੱਚ ਸ਼ਾਮਲ ਹੋਈ । ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪਾਰਟੀ ਮੁੜ ਤੋਂ ਤਕੜੀ ਹੋ ਕੇ ਸਾਹਮਣੇ ਆਵੇ ।ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਲੱਤ ਵਿੱਚ ਫੈਕਚਰ ਹੋਣ ਦੇ ਬਾਵਜੂਦ ਜਿਸ ਸ਼ਰਧਾ ਤੇ ਨਿਮਰਤਾ ਨਾਲ ਗਲ਼ ਵਿੱਚ ਪੱਲਾ ਪਾ ਕੇ ਹਾਜ਼ਰ ਹੋਏ ਹਨ । ਉਸਨੇ ਉਹਨਾਂ ਦੇ ਅੰਦਰ ਦੀ ਭਾਵਨਾ ਨੂੰ ਜ਼ਾਹਰ ਕੀਤਾ ਹੈ ।
ਇਸ ਮੌਕੇ ਸਿੰਘ ਸਾਹਿਬਾਨਾਂ ਨੇ ਕੌਮ ਦੇ ਅੰਦਰ ਪੈਦਾ ਹੋਈ ਦੁਬਿਧਾ ਤੇ ਖ਼ਲਾਅ ਨੂੰ ਭਰਨ ਲਈ ਤੇ ਅਤੀਤ ਵਿੱਚ ਹੋਈਆਂ ਭੁੱਲਾਂ ਤੇ ਗਲਤੀਆਂ ਲਈ ਧਾਰਮਿਕ ਸਜ਼ਾ ਲਗਾਕੇ ਤੇ ਅੱਗੇ ਦੀ ਪੰਥਕ ਰਾਜਨੀਤੀ ਦਾ ਰਾਹ ਵੀ ਖੋਲਿਆ ਹੈ । ਇਸਦੇ ਨਾਲ ਹੀ ਹਰ ਆਮ ਸਿੱਖ ਦਾ ਭਰੋਸਾ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਵਧਿਆ ਹੈ ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਸਮੁੱਚੇ ਫੈਸਲਿਆ ਅੱਗੇ ਸ਼੍ਰੋਮਣੀ ਅਕਾਲੀ ਦਲ ਸਿਰ ਝੁਕਾਉੰਦਾ ਹੈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਦਾ ਇਸ ਸੱਚੇ ਤਖ਼ਤ ਨੂੰ ਸਮਰਪਿਤ ਰਿਹਾ ਹੈ ਤੇ ਰਹੇਗਾ । ਅਤੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਸੰਗਤ ਦੀ ਸੇਵਾ ਕਰੇਗਾ ।

Have something to say? Post your comment

 

ਨੈਸ਼ਨਲ

ਬੁੱਢੇ ਨਾਲੇ ਦੇ ਮਸਲੇ ਬਾਰੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਬਾਬਾ ਮਹਿਰਾਜ ਅਤੇ ਹੋਰਾਂ ਨੂੰ ਕੀਤਾ ਨਜ਼ਰਬੰਦ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਕੀਤੇ ਗਏ ਫੈਸਲਿਆਂ ਦਾ ਸੁਆਗਤ-ਪਰਮਜੀਤ ਸਿੰਘ ਵੀਰਜੀ

ਕੇਜਰੀਵਾਲ ਨੇ ਦਿੱਲੀ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਾਜਪਾ ਖਿਲਾਫ ਖੋਲਿਆ ਮੋਰਚਾ

ਨਵਜੋਤ ਸਿੰਘ ਸਿੱਧੂ ਖਿਲਾਫ ਕਾਨੂੰਨੀ ਨੋਟਿਸ 'ਤੇ ਕੈਂਸਰ ਸਰਵਾਈਵਰ ਰੋਜ਼ਲਿਨ ਖਾਨ ਦਾ ਪ੍ਰਤੀਕਰਮ

ਡੇਰਾ ਸੱਚਾ ਸੌਦਾ ਮੁਖੀ ਦੇ ਮਾਫ਼ੀਨਾਮੇ ਦਾ ਸਵਾਗਤ ਕਰਨ ਲਈ ਮੰਜੀਤ ਸਿੰਘ ਜੀਕੇ ਉਪਰ ਹੋਏ ਕਾਰਵਾਈ: ਕਾਲਕਾ/ ਕਾਹਲੋਂ

ਡਬਲਊਐਸਸੀਸੀ ਨੇ ਸਿੱਖ ਉੱਦਮੀਆਂ, ਪੇਸ਼ੇਵਰਾਂ ਅਤੇ ਲੇਖਕਾਂ ਨੂੰ ਵਪਾਰਿਕ ਅਵਾਰਡ ਨਾਲ ਕੀਤਾ ਸਨਮਾਨਿਤ

ਸਿੱਖ ਬੀਬੀਆਂ ਦੀ ਸ਼ਹਾਦਤਾਂ ਨੂੰ ਸਮਰਪਿਤ ਕਿਤਾਬ "ਕੌਰਨਾਮਾ" ਦੀ ਨਵੀਂ ਛਾਪ ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਕੀਤੀ ਜਾਰੀ

ਯੂਪੀ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ 'ਤੇ ਫੈਸਲਾ ਲੈਣ ਲਈ ਦਿੱਤਾ ਇਕ ਹਫਤੇ ਦਾ ਸਮਾਂ

ਗੁਰੂ ਨਾਨਕ ਪਬਲਿਕ ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਕਿਸਾਨੀ ਮੰਗਾ ਦੀ ਪ੍ਰਾਪਤੀ ਲਈ ਸ਼ਹੀਦੀ ਜੱਥੇ ਦਾ 6 ਦਸੰਬਰ ਨੂੰ ਦਿੱਲੀ ਵਲ ਹੋਵੇਗਾ ਕੂਚ: ਸਰਵਣ ਸਿੰਘ ਪੰਧੇਰ