ਪੰਜਾਬ

ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਕੀਤੀ ਮੰਗ ਚੰਦੂਮਾਜਰਾ, ਢੀਡਸਾ, ਰਖੜਾ ਅਤੇ ਬੀਬੀ ਜਗੀਰ ਕੌਰ ਮਾਮਲੇ ਤੇ ਪੁਨਰ ਵਿਚਾਰ ਕੀਤੀ ਜਾਵੇ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | December 18, 2024 07:50 PM

ਅੰਮ੍ਰਿਤਸਰ - ਅੱਧੀ ਦਰਜਨ ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਦਾ ਯਤਨ ਕੀਤਾ।ਜਥੇਦਾਰ ਦੀ ਗੈਰ ਹਾਜਰੀ ਵਿਚ ਇਨਾਂ ਮੈਂਬਰਾਂ ਨੇ ਸਬੂਤਾਂ ਸਹਿਤ ਸੁਧਾਰ ਲਹਿਰ ਵਾਲੇ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਪ੍ਰਮਿੰਦਰ ਸਿੰਘ ਢੀਡਸਾ, ਸੁਰਜੀਤ ਸਿੰਘ ਰਖੜਾ ਅਤੇ ਬੀਬੀ ਜਗੀਰ ਕੌਰ ਦੇ ਖਿਲਾਫ ਇਕ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਦੇ ਨਿਜੀ ਸਹਾਇਕ ਜ਼ਸਪਾਲ ਸਿੰਘ ਨੂੰ ਸੋਪੀ। ਪੱਤਰਕਾਰਾਂ ਨਾਲ ਗਲ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ, ਸੁ‘ਰਜੀਤ ਸਿੰਘ ਰਖੜਾ , ਬੀਬੀ ਜਗੀਰ ਕੌਰ ਤੇ ਪ੍ਰਮਿੰਦਰ ਸਿੰਘ ਢੀਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜੇ ਹੋ ਕੇ ਝੂਠ ਬੋਲਿਆ ਹੈ ਕਿ ਇਨਾਂ ਆਗੂਆਂ ਵਲੋ ਡੇਰਾ ਸਿਰਸਾ ਨੂੰ ਦਿੱਤੀ ਮੁਆਫੀ ਦੀ ਉਸ ਸਮੇ ਜਥੇਦਾਰਾਂ ਦੇ ਫੈਸਲੇ ਦੀ ਵਿਰੋਧਤਾ ਕੀਤੀ ਗਈ ਸੀ। ਝੱਬਰ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਹੋਈ ਸੁਣਵਾਈ ਮੌਕੇ ਝੂਠ ਬੋਲਿਆ। ਉਨਾਂ ਕਿਹਾ ਕਿ ਅਸੀ ਪ੍ਰੇਮ ਸਿੰਘ ਚੰਦੂਮਾਜਰਾ ਦੀ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੋਪੀ ਹੈ ਜਿਸ ਵਿਚ ਉਹ ਮੁਆਫੀ ਪ੍ਰਕਰਣ ਦੀ ਰਜ ਕੇ ਤਰੀਫ ਕੀਤੀ ਹੈ। ਇਸ ਦੇ ਨਾਲ ਨਾਲ ਬੀਬੀ ਜਗੀਰ ਕੌਰ ਦੀ ਵੀਡੀਓ ਵਿਚ ਵੀ ਇਸ ਮੁਆਫੀ ਦੀ ਤਾਰੀਫ ਕਰਦੇ ਨਜਰ ਆਉਦੇ ਹਨ।ਪ੍ਰਮਿੰਦਰ ਸਿੰਘ ਢੀਡਸਾ ਇਜਹਾਰ ਆਲਮ ਮਾਮਲਾ ਤੇ ਡੇਰੇ ਜਾਣ ਦੀ ਵੀਡੀਓ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਤੀ ਹੈ। ਸੁਰਜੀਤ ਸਿੰਘ ਰਖੜਾ ਦਾ ਮਾਮਲਾ ਵੀ ਗੁੰਮਰਾਹ ਕਰਨ ਵਾਲਾ ਹੈ।ਅਸੀ ਸਾਰੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਤੇ ਦੁਬਾਰਾ ਗੌਰ ਕਰਕੇ ਸਜਾਵਾਂ ਲਗਾਈਆਂ ਜਾਣ। ਇਸ ਮੌਕੇ ਤੇ ਮੈਂਬਰ ਜੋਧ ਸਿੰਘ ਸਮਰਾ, ਪਰਮਜੀਤ ਸਿੰਘ ਖ਼ਾਲਸਾ, ਭਾਈ ਰਾਮ ਸਿੰਘ ਅਤੇ ਸ਼ੇਰ ਸਿੰਘ ਮੰਡਵਾਲਾ ਵੀ ਹਾਜਰ ਸਨ।

Have something to say? Post your comment

 

ਪੰਜਾਬ

ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਮਨਾਇਆ ਭਾਸ਼ਾ ਵਿਭਾਗ ਦਾ ਸਥਾਪਨਾ ਦਿਵਸ

ਪੰਜਾਬ ਜੇਲ੍ਹ ਵਿਭਾਗ ਦਾ ਇਤਿਹਾਸਕ ਉਪਰਾਲਾ: ਪਹਿਲੀ ਵਾਰ ਜੇ.ਬੀ.ਟੀ. ਅਧਿਆਪਕਾਂ ਦੀ ਕੀਤੀ ਰੈਗੂਲਰ ਭਰਤੀ

ਉਚੇਰੀ ਸਿੱਖਿਆ : ਰੋਜ਼ਗਾਰ ਦੇ ਮੌਕਿਆਂ ਨਾਲ ਵਿਕਾਸ ਦੇ ਰਾਹ ’ਤੇ ਵਧਦਾ ਪੰਜਾਬ

ਪੰਜਾਬ ਨੇ ਵਿੱਤੀ ਸਾਲ 2024-25 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿੱਚ 30,000 ਕਰੋੜ ਰੁਪਏ ਦਾ ਮਾਲੀਆ ਅੰਕੜਾ ਪਾਰ -ਚੀਮਾ

ਮੁੱਖ ਮੰਤਰੀ ਵੱਲੋਂ ਕਿਸਾਨ ਵਿਰੋਧੀ ਰਵੱਈਏ ਲਈ ਮੋਦੀ ਸਰਕਾਰ ਦੀ ਆਲੋਚਨਾ- ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੀਤੀ ਅਪੀਲ

ਐਡਵੋਕੇਟ ਧਾਮੀ ਖਿਲਾਫ਼ ਇੱਕ ਝੂਠਾ ਭਰਿਸ਼ਟਾਚਾਰ ਦਾ ਮਾਮਲਾ ਉਛਾਲ ਰਹੇ ਹਨ ਕੁਝ ਸ਼ਰਾਰਤੀ ਅਨਸਰ

ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੂਜੀ ‘’ਆਨਲਾਈਨ ਐਨ.ਆਰ.ਆਈ ਮਿਲਣੀ’’ 3 ਜਨਵਰੀ ਨੂੰ: ਕੁਲਦੀਪ ਸਿੰਘ ਧਾਲੀਵਾਲ

ਬੈਕਫਿੰਕੋ ਦੀਆਂ ਸਕੀਮਾਂ ਦਾ ਲੋਕਾਂ ਤੱਕ ਲਾਭ ਪਹੁੰਚਾੳਣ ਲਈ ਲਗਾਏ ਜਾਣਗੇ ਜਾਗਰੂਕਤਾ ਕੈਂਪ: ਚੇਅਰਮੈਨ ਸੰਦੀਪ ਸੈਣੀ

ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਯਤਨ ਜਾਰੀ: ਡਾ. ਬਲਜੀਤ ਕੌਰ

ਬੁੱਢਾ ਦਲ ਵੱਲੋਂ ਖੱਡ ਰਾਜਗਿਰੀ ਗੁ: ਜੋੜਾ ਖੂਹੀਆਂ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ