ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਅਤੇ ਸਿੱਖ ਮਸਲਿਆਂ ਦੇ ਹੱਲ ਲਈ ਹਰਿਆਣੇ ਦੀਆਂ ਸਿੱਖ ਸੰਗਤਾਂ ਵੱਲੋਂ ਬਣਾਈ ਧਾਰਮਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਧਰਮ ਨਗਰੀ ਕੁਰੂਕਸ਼ੇਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਵਿਖੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਜਥੇਦਾਰ ਦਾਦੂਵਾਲ ਦੇ ਸਹਾਇਕ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਪ੍ਰੈਸਨੋਟ ਜਾਰੀ ਕਰਦਿਆਂ ਦੱਸਿਆ ਕੇ 13 ਦਸੰਬਰ 2024 ਨੂੰ ਪੰਜ ਪਿਆਰੇ ਪੰਜ ਸਿੰਘਾਂ ਵਲੋਂ ਸਿੱਖ ਸੰਗਤਾਂ ਸੰਤ ਮਹਾਂਪੁਰਸ਼ਾਂ ਪੰਥਕ ਸ਼ਖਸੀਅਤਾਂ ਦਾ ਰਾਏ ਮਸ਼ਵਰਾ ਇਕੱਤਰ ਕਰਕੇ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਥਾਪਿਆ ਗਿਆ ਸੀ ਜਥੇਦਾਰ ਦਾਦੂਵਾਲ ਜੀ ਨੇ ਅੱਜ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਜ਼ਾਦ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ ਜਿਨਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, 4 ਮੀਤ ਪ੍ਰਧਾਨ ਸਰਦਾਰ ਸਵਰਨ ਸਿੰਘ ਰਤੀਆ, ਸਰਦਾਰ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ, ਸਰਦਾਰ ਹਰਪਾਲ ਸਿੰਘ ਕੰਬੋਜ ਅੰਬਾਲਾ, ਸਰਦਾਰ ਅਜੈਬ ਸਿੰਘ ਨਿੰਮਨਾਬਾਦ, ਇੱਕ ਸਕੱਤਰ ਜਰਨਲ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ, 4 ਜਰਨਲ ਸਕੱਤਰ
ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ, ਜਥੇਦਾਰ ਮਲਕੀਤ ਸਿੰਘ ਪੰਨੀਵਾਲਾ ਸਿਰਸਾ, ਸਰਦਾਰ ਸਤਿੰਦਰ ਸਿੰਘ ਮੰਟਾ ਰਸੀਦਾਂ, ਸਰਦਾਰ ਗੁਰਪ੍ਰਸਾਦ ਸਿੰਘ ਫਰੀਦਾਬਾਦ, ਇੱਕ ਸੈਕਟਰੀ ਸਰਦਾਰ ਜਗਮੀਤ ਸਿੰਘ ਬਰਾੜ, 2 ਸਪੋਕਸਮੈਨ ਸਰਦਾਰ ਗੁਰਮੀਤ ਸਿੰਘ ਮੀਤਾ ਪਿੰਜੌਰ, ਸਰਦਾਰ ਦਵਿੰਦਰ ਸਿੰਘ ਹਾਬੜੀ ਕੈਂਥਲ, ਇਸਤਰੀ ਵਿੰਗ ਪ੍ਰਧਾਨ ਬੀਬੀ ਬਲਜਿੰਦਰ ਕੌਰ ਕੈਂਥਲ, ਬੀਬੀ ਪਰਮਿੰਦਰ ਕੌਰ ਜੀਂਦ, ਬੀਬੀ ਗਗਨਦੀਪ ਕੌਰ ਗੁੜਗਾਂਉ, ਬੀਬੀ ਕੈਲਾਸ਼ ਕੌਰ ਬਰਾੜਾ ਅੰਬਾਲਾ, ਬੀਬੀ ਅੰਮ੍ਰਿਤ ਕੌਰ ਚੀਕਾ, ਖਜਾਨਚੀ ਜਥੇਦਾਰ ਉਮਰਾਓ ਸਿੰਘ ਛੀਨਾ ਨੂੰ ਨਿਯੁੱਕਤ ਕੀਤਾ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਬਾਕੀ ਅਹੁਦੇਦਾਰ ਅਤੇ ਜਿਲਾ ਜਥੇਦਾਰਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ ਉਨਾਂ ਕਿਹਾ ਕੇ ਅੱਜ ਕੁਰੂਕਸ਼ੇਤਰ ਵਿਖੇ ਹੋਈ ਸਿੱਖ ਸੰਸਥਾਵਾਂ ਮਹਾਂਪੁਰਸ਼ਾਂ ਦੀ ਮੀਟਿੰਗ ਤੋਂ ਬਾਅਦ 24 ਤਾਰੀਖ ਨੂੰ ਜੋ ਮੁੜ ਕੁਰੂਕਸ਼ੇਤਰ ਵਿਖੇ ਪੰਥਕ ਏਕਤਾ ਲਈ ਮੀਟਿੰਗ ਰੱਖੀ ਗਈ ਹੈ ਉਸ ਦਿਨ ਤੱਕ ਅਸੀਂ ਆਪਣੇ 40 ਉਮੀਦਵਾਰਾਂ ਦੇ ਨਾਮ ਐਲਾਨ ਨਹੀਂ ਕਰਾਂਗੇ।