ਹਰਿਆਣਾ

ਸਾਬਕਾ ਮੁੱਖ ਮੰਤਰੀ ਓਮ ਪ੍ਰਰਾਸ਼ ਚੌਟਾਲਾ ਦੇ ਦੇਹਾਂਤ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਗਟਾਇਆ ਸੋਗ

ਕੌਮੀ ਮਾਰਗ ਬਿਊਰੋ | December 20, 2024 07:00 PM

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਅਤੇ ਇਨੇਲੋ ਦੇ ਸੀਨੀਅਰ ਨੇਤਾ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਡੁੰਘਾ ਸੋਗ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਓਪੀ ਚੌਟਾਲਾ ਦੇ ਦੇਹਾਂਤ ਨਾਲ ਹਰਿਆਣਾ ਦੀ ਰਾਜਨੀਤੀ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੀ ਕਮੀ ਨੂੰ ਕੋਈ ਪੂਰਾ ਕਰ ਪਾਉਣਾ ਮੁਸ਼ਕਿਲ ਹੈ। ਹਰਿਆਣਾ ਦੀ ਰਾਜਨੀਤੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਦਾ ਯਾਦ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਚੌਟਾਲਾ ਜੀ ਦੀ ਸ਼ਖਸੀਅਤ ਸਾਦਗੀ ਅਤੇ ਸੰਘਰਸ਼ ਦਾ ਪ੍ਰਤੀਕ ਸੀ। ਉਹ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਪੇਂਡੂ ਤਰੱਕੀ, ਸਿਖਿਆ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕਈ ਯੋਜਨਾਵਾਂ ਚਲਾਈਆਂ। ਉਨ੍ਹਾਂ ਦੇ ਦੇਹਾਂਤ ਦਾ ਨਾ ਸਿਰਫ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਸੂਬੇ ਨੂੰ ਡੁੰਘਾ ਸਦਮਾ ਲਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਇਸ ਮਰਹੂਮ ਰੁੰਹ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਦੇ ਸਮੇਂ ਵਿੱਚ ਧੀਰਜ ਅਤੇ ਸੰਬਲ ਦੇਵੇ।

ਵਰਨਣਯੋਗ ਹੈ ਕਿ ਸ੍ਰੀ ਚੌਟਾਲਾ 1989 ਵਿੱਚ ਪਹਿਲੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਸਨ। ਉਹ ਪੰਜ ਵਾਰ ਰਾਜ ਦੇ ਮੁੱਖ ਮੰਤਰੀ ਰਹੇ। ਸ੍ਰੀ ਚੌਟਾਲਾ ਦਾ ਸ਼ੁਕੱਰਵਾਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਆਖ਼ਰੀ ਸਾਂਹ ਲਈ।

Have something to say? Post your comment

 

ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਨਵੇਂ ਸਾਲ 2025 ਦੇ ਕੈਲੇਂਡਰ ਦੀ ਘੁੰਡ ਚੁਕਾਈ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਸੁਰਗਵਾਸੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ

ਸੁਸ਼ਾਸਨ ਨਾਲ ਜਨਮਾਨਸ ਦਾ ਜੀਵਨ ਹੋਇਆ ਸਰਲ ਤੇ ਯੋਜਨਾਵਾਂ ਤੱਕ ਪਹੁੰਚ ਹੋਈ ਸਰਲ - ਨਾਂਇਬ ਸਿੰਘ ਸੈਣੀ

ਭਾਜਪਾ ਦੇ ਇਸ਼ਾਰੇ 'ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹੋਈ ਗੜਬੜੀ: ਕਰਨ ਸਿੰਘ ਦਲਾਲ

ਹਰਿਆਣਾ ਕਮੇਟੀ ਵਲੋਂ ਅਨਾਜ ਮੰਡੀ ਕਾਲਾਂਵਾਲੀ ਵਿੱਚ ਸ਼ਫਰ-ਏ-ਸ਼ਹਾਦਤ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ

ਹਰਿਆਣਾ ਵਿਚ ਵੀਰ ਬਾਲ ਦਿਵਸ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਵੀ ਆਗੂ ਸ੍ਰੀ ਓਮ ਪ੍ਰਕਾਸ ਚੌਟਾਲਾ ਦੇ ਹੋਏ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਨੂਹ: ਪੁਲਿਸ ਨੇ 11 ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕਰਕੇ 12 ਮੋਬਾਈਲ ਅਤੇ ਜਾਅਲੀ ਸਿਮ ਕੀਤੇ ਬਰਾਮਦ

ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਸੂਬੇ ਵਿਚ ਸੋਗ ਦੀ ਲਹਿਰ

ਜਥੇਦਾਰ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ