ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਅਟਲ ਬਿਹਾਰੀ ਵਾਜਪੇਯੀ ਨੇ ਸਾਲ 1998 ਵਿਚ ਜਿਸ ਤਰ੍ਹਾ ਨਾਲ ਸੁ ਸ਼ਸ਼ਾਸਨ ਦੀ ਪਰਿਕਲਪਣਾ ਦੀ ਸ਼ੁਰੂਆਤ ਕੀਤੀ ਸੀ, ਠੀਕ ਉਸੀ ਤਰ੍ਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਗੁਜਰੇ ਦੱਸ ਸਾਲਾਂ ਵਿਚ ਮਿਸ਼ਨ ਮੋਡ 'ਤੇ ਕੰਮ ਕਰਦੇ ਹੋਏ ਸੁਸਾਸ਼ਨ ਦੀ ਪਰੰਪਰਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਹਰਿਆਣਾ ਸਰਕਾਰ ਨੇ ਵੀ ਇਸ ਦੌਰਾਨ ਜਨਮਾਨਸ ਦੇ ਜੀਵਨ ਨੂੰ ਸਰਲ ਅਤੇ ਸੁਗਮ ਬਨਾਉਣ ਲਈ ਸ਼ਲਾਘਾਯੋਗ ਕੰਮ ਕੀਤਾ।
ਉਨ੍ਹਾਂ ਨੇ ਇਹ ਗੱਲ ਮੰਗਲਵਾਰ ਗੁਰੂਗ੍ਰਾਮ ਵਿਚ ਐਸਜੀਟੀ ਯੂਨੀਵਰਸਿਟੀ ਪਰਿਸਰ ਵਿਚ ਪ੍ਰਬੰਧਿਤ ਪ੍ਰਭਾਵਸ਼ਾਲੀ ਲਾਗੂ ਕਰਨ ਰਾਹੀਂ ਸੁਸਾਸ਼ਨ (ਗੁਡ ਗਵਰਨੈਂਂਸ ਥਰੂ ਇਫੈਕਟਿਵ ਇੰਪਲੀਮੇਂਟੇਸ਼ਨ) ਵਿਸ਼ਾ 'ਤੇ ਪ੍ਰਬੰਧਿਤ ਇਕ ਦਿਨ ਦੇ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਹੀ।
ਇਸ ਸਮੇਲਨ ਦਾ ਪ੍ਰਬੰਧ ਰਾਮਭਾਂਊ ਮਹਾਲਗੀ ਪ੍ਰਬੋਧਿਨੀ ਅਤੇ ਐਸਜੀਟੀ ਯੂਨੀਵਰਸਿਟੀ ਨੇ ਸੰਯੁਕਤ ਰੂਪ ਨਾਲ ਕੀਤਾ ਸੀ। ਇਸ ਸਮੇਨ ਵਿਚ ਤ੍ਰਿਪੁਰਾ ਦੇ ਮੁੱਖ ਮੰਤਰੀ ਪ੍ਰੋਫੈਸਰ ਮਾਨਿਕ ਸਾਹਾ, ਸਾਬਕਾ ਸਾਂਸਦ ਅਤੇ ਰਾਮਭਾਊ ਮਹਾਲਗੀ ਪ੍ਰਬੋਧਿਨੀ ਦੇ ਵਾਇਸ ਚੇਅਰਮੈਨ ਵਿਨੈ ਸਹਾਸਤਰਬੁੱਧੇ ਅਤੇ ਛਤੀਸਗੜ੍ਹ ਦੇ ਵਿੱਤ ਮੰਤਰੀ ਓ ਪੀ ਚੌਧਰੀ ਸਮਤੇ ਹੋਰ ਵਿਸ਼ੇਸ਼ ਜਨਤਾਂ ਨੇ ਵੀ ਆਪਣੇ ਵਿਚਾਰ ਰੱਖੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਅਟਲ ਬਿਹਾਰੀ ਵਾਜਪੇਯੀ ਅਤੇ ਮਹਾਮਨਾ ਮਦਨ ਮੋਹਨ ਮਾਲਵੀਯ ਦੀ ਜੇਯੰਤੀ 25 ਦਸੰਬਰ ਨੂੰ ਪੂੇਰ ਦੇਸ਼ ਵਿਚ ਸੁਸਾਸ਼ਨ ਦਿਵਸ ਵਜੋ ਮਨਾਏ ਜਾਣ ਦੀ ਰਿਵਾਇਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਇੰਨ੍ਹਾਂ ਸ਼ਖਸੀਅਤਾਂ ਦੀ ਜੈਯੰਤੀ ਅਤੇ ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾ ਸੁਰਵਗਾਸੀ ਅਟਲ ਬਿਹਾਰੀ ਵਾਜਪੇਯੀ ਨੇ ਪ੍ਰਧਾਨ ਮੰਤਰੀ ਗ੍ਰੀਨ ਸੜਕ ਯੋਜਨਾ ਰਾਹੀਂ ਗ੍ਰਾਮੀਣ ਭਾਰਤ ਵਿਚ ਢਾਂਚਾਗਤ ਸਿਸਟਮ ਨੂੰ ਵਿਕਸਿਤ ਕੀਤਾ। ਉੋਸੀ ਤਰਜ 'ਤੇ ਕੰਮ ਕਰਦੇ ਹੋਏ ਸ੍ਰੀ ਨਰੇਂਦਰ ਮੋਦੀ ਨੇ ਸੁਸਾਸ਼ਨ ਦੀ ਦਿਸ਼ਾ ਵਿਚ ਅੱਗੇ ਵੱਧਦੇ ਹੋਏ ਅਨੇਕ ਯੋਜਨਾਵਾਂ ਲਾਗੂ ਕੀਤੀਆਂ, ਜਿਸ ਵਿਚ ਜਨਮਾਨਸ ਦਾ ਜੀਵਨ ਸਰਲ ਤੇ ਸੁਗਮ ਹੋਇਆ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿਚ ਬੀਤੇ ਦੱਸ ਸਾਲਾਂ ਦੌਰਾਨ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਵਿਵਸਥਾ 'ਤੇ ਕੰਮ ਕਰਦੇ ਹੋਏ ਮੈਰਿਟ 'ਤੇ ਭਰਤੀ, ਆਨਲਾਇਨ, ਟ੍ਰਾਂਸਫਰ ਪੋਲਿਸੀ ਤੇ ਘਰ ਬੈਠੇ ਸਰਕਾਰੀ ਯੋਜਨਾਵਾਂ ਦਾ ਲਾਭ ਸੋਗ ਵਿਅਕਤੀਆਂ ਤੱਕ ਪਹੁੰਚਾਉਣਾ ਯਕੀਨੀ ਕੀਤਾ। ਜਿਸ ਦੇ ਚਲਦੇ ਅੱਜ ਗਰੀਬ ਦਾ ਬੇਟਾ ਪੜ੍ਹ-ਲਿਖ ਕੇ ਐਚਸੀਐਸ ਅਧਿਕਾਰੀ ਬਣ ਰਿਹਾ ਹੈ। ਗੁਜਰੇ ਦੱਸ ਸਾਲਾਂ ਵਿਚ ਹਰਿਆਣਾ ਸਰਕਾਰ ਨੇ ਇਕ ਲੱਖ 71 ਹਜਾਰ ਤੋਂ ਵੱਧ ਨੌਜੁਆਨਾਂ ਨੂੰ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ। ਇਸ ਤਰਜ 'ਤੇ ਕਰਮਚਾਰੀਆਂ ਨੂੰ ਵੀ ਆਨਲਾਇਨ ਨੀਤੀ ਨਾਲ ਮਨਚਾਹੇ ਸਟੇਸ਼ਨ 'ਤੇ ਪੋਸਟਿੰਗ ਦਿੱਤੀ ਗਈ। ਉਨ੍ਹਾਂ ਨੇ ਦਸਿਆ ਕਿ ਅੱਜ ਅਟਲ ਸੇਵਾ ਕੇਂਦਰਾਂ ਰਹੀਂ ਆਪਣੇ ਘਰ ਦੇ ਨੇੜੇ ਹੀ ਨਾਗਰਿਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਪੰਚਕੂਲਾ ਵਿਚ ਹਾਲ ਵਿਚ ਖੋਲੇ ਗਏ ਐਚਈਪੀਸੀ ਦਫਤਰ ਦਾ ਉਦਾਹਰਣ ਦਿੰਦੇ ਹੋਏ ਦਸਿਆ ਕਿ ਉਦਯੋਗਾਂ ਨਾਲ ਸਬੰਧਿਤ ਐਨਜੀਸੀ ਹੁਣ ਹੀ ਇਕ ਸਥਾਨ 'ਤੇ ਮਿਲਣਾ ਯਕੀਨੀ ਹੋ ਰਿਹਾ ਹੈ। ਇਸੀ ਤਰ੍ਹਾ ਘਰ ਬੈਠੇ ਬਜੁਰਗਾਂ ਨੂੰ ਪੈਂਸ਼ਨ ਯੋਜਨਾਵਾਂ ਦਾ ਖੁਦ-ਬ-ਖੁਦ ਲਾਭ ਮਿਲ ਰਿਹਾ ਹੈ।
ਉਨ੍ਹਾਂ ਨੇ ਖੁਸ਼ੀ ਪ੍ਰਗਟਾਉਂਦੇਂ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਅੰਗੇ੍ਰਜਾਂ ਦੇ ਜਮਾਨੇ ਦੇ ਕਾਲੇ ਕਾਨੂੰਨਾਂ ਨੂੰ ਖਤਮ ਕਰ ਭਾਰਤੀ ਨਿਆਂ ਸੰਹਿਤਾ ਲਾਗੂ ਕੀਤੀ। ਪਹਿਲਾਂ ਜਿਲ੍ਹਾ ਕਾਨੂੰਨਾਂ ਦਾ ਸ਼ੋਸ਼ਨ ਲਈ ਇਸਤੇਮਾਲ ਹੁੰਦਾ ਸੀ, ਉਨ੍ਹਾਂ ਕਾਨੂੰਨਾਂ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਹਰਿਆਣਾ ਵਿਚ ਤੇਜੀ ਨਾਲ ਭਾਰਤੀ ਨਿਆਂ ਸੰਹਿਤਾ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਸਮੇਲਨ ਵਿਚ ਤ੍ਰਿਪੁਰਾ ਦੇ ਮੁੱਖ ਮੰਤਰੀ ਪ੍ਰੋਫੈਸਰ ਮਾਨਿਕ ਸਾਹਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸੁਰਵਗਾਸੀ ਅਟਲ ਬਿਹਾਰੀ ਵਾਜਪੇਯੀ ਦੀ ਪੇ੍ਰਰਣਾ ਨਾਲ ਕੇਂਦਰ ਸਰਕਾਰ ਪੂਰਵੋਤਮ ਸੂਬਿਆਂ ਦੇ ਵਿਕਾਸ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜਿਸ ਨਾਲ ਹੁਣ ਇੰਨ੍ਹਾਂ ਸੂਬਿਆਂ ਵਿਚ ਪਲਾਇਨ ਘੱਟ ਹੋਇਆ ਹੈ ਅਤੇ ਲੋਕਾਂ ਨੂੰ ਆਪਣੇ ਘਰ ਵਿਚ ਹੀ ਰੁਜਗਾਰ ਮਿਲ ਰਹੇ ਹਨ। ਉਨ੍ਹਾ ਨੇ ਕਿਹਾ ਕਿ ਸੁਸਾਸ਼ਨ ਨਾਲ ਹੀ ਆਮ ਜਨਤਾ ਨੁੰ ਭਰੋਸੇ ਵਿਚ ਲੈ ਕੇ ਦੇਸ਼ ਅਤੇ ਸੂਬੇ ਦੇ ਵਿਕਾਸ ਲਈ ਕੰਮ ਕੀਤੇ ਜਾ ਸਕਦੇ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦ ਆਰਟ ਆਫ ਇੰਪਲੀਮੇਂਨਟੇਸ਼ਨ ਬੁੱਕ ਕਵਰ ਦਾ ਡਿਜੀਟਲੀ ਘੁੰਡ ਚੁਕਾਈ ਕੀਤੀ। ਇਸ ਮੌਕੇ 'ਤੇ ਐਸਜੀਟੀ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਮਦਨ ਮੋਹਨ ਚਤੁਰਵੇਦੀ ਨੇ ਘੁੰਡ ਚੁਕਾਈ ਦਾ ਧੰਨਵਾਦ ਪ੍ਰਗਟਾਇਆ।