ਪੰਜਾਬ

ਸੰਮਤ ਗੋਇਲ ਵੱਲੌਂ ਕੀਤੇ ਗਏ ਸਿੱਖਾਂ ਦੇ ਕਤਲੇਆਮ ਵਿਰੁੱਧ ਪਰਿਵਾਰਾਂ ਵੱਲੋ ਇਨਸਾਫ਼ ਲੈਣ ਲਈ ਕੀਤਾ ਗਿਆ ਵਿਸਾਲ ਮਾਰਚ-ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 28, 2024 07:13 PM

ਨਵੀਂ ਦਿੱਲੀ- ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼੍ਰੀ ਫਤਹਿਗੜ੍ਹ ਸਾਹਿਬ ਤੋੰ ਗੁਰਦੁਆਰਾ ਸਾਹਿਬ ਸ਼੍ਰੀ ਜੋਤੀ ਸਰੂਪ ਤੱਕ ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਕੱਢੇ ਜਾਣ ਵਾਲੇ ਨਗਰ ਕੀਰਤਨ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਸਮੂਲੀਅਤ ਕੀਤੀ, ਵਰਦੇ ਮੀਂਹ ਵਿੱਚ ਸੰਗਤਾਂ ਨੇ ਕੌਮੀ ਮਹਾਨ ਸਹੀਦਾਂ ਨੂੰ ਸਰਧਾ ਤੇ ਸਤਿਕਾਰ ਭੇਂਟ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਮੌਜੂਦਾ ਸਿੱਖ ਸੰਘਰਸ਼ ਵਿੱਚ ਸਹੀਦ ਹੋਏ ਸਿੱਖ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅੱਗੇ ਰੱਖਕੇ, ਪੰਜਾਬ ਦੇ ਜਾਲਮ ਪੁਲਸ ਅਫਸਰਾਂ ਵਿਰੁੱਧ ਕਾਰਵਾਈ ਦੀ ਮੰਗ ਰੱਖੀ ਜਿਹਨਾਂ ਨੇ ਤਸੀਹੇ ਕੇਂਦਰਾਂ ਵਿੱਚ ਸਿੱਖ ਨੌਜਵਾਨਾਂ ਤੇ ਅਣਮਨੁੱਖੀ ਅੱਤਿਆਚਾਰ ਕਰਕੇ ਝੂਠੇ ਪੁਲਸ ਮੁਕਾਬਲਿਆਂ ਵਿੱਚ ਸਹੀਦ ਕੀਤਾ। ਸਮੇਂ ਸਮੇਂ ਬਣੀਆ ਸਰਕਾਰਾਂ ਨੇ ਸਿੱਖਾਂ ਵਿਰੁੱਧ ਜਾਬਰ ਕਾਨੂੰਨ ਬਣਾਕੇ ਸਿੱਖਾਂ ਦਾ ਸਿਕਾਰ ਕੀਤਾ, ਅਖੌਤੀ ਪੰਥਕ ਸਰਕਾਰ ਨੇ ਸਿੱਖਾਂ ਦੀਆ ਵੋਟਾਂ ਪ੍ਰਾਪਤ ਕਰਕੇ ਸਿੱਖ ਕੌਮ ਤੇ ਜੁਲਮ ਕਰਨ ਵਾਲੇ ਅਫਸਰਾਂ ਨੂੰ ਤਰੱਕੀਆਂ ਦੇਕੇ ਸਨਮਾਨ ਜਨਕ ਆਹੁਦੇ ਪ੍ਰਦਾਨ ਕੀਤੇ, ਜਾਲਮ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ ਜੀ ਪੀ ਬਣਾਇਆ ਗਿਆ। ਇਜ਼ਹਾਰ ਆਲਮ ਜਿਸ ਨੇ ਆਲਮ ਸੈਨਾ ਬਣਾਕੇ ਸਿਖਾਂ ਦੇ ਖੂਨ ਦੀ ਹੋਲੀ ਖੇਡੀ ਉਸ ਦੀ ਘਰਵਾਲੀ ਨੂੰ ਬਾਦਲ ਦਲ ਨੇ ਮਲੇਰਕੋਟਲਾ ਤੋੰ ਟਿਕਟ ਦੇਕੇ ਆਪਣੀ ਸਰਕਾਰ ਵਿੱਚ ਪਾਰਲੀਮਾਨੀ ਸਕੱਤਰ ਬਣਾਇਆ । ਸਹੀਦ ਪਰਿਵਾਰਾਂ ਦੇ ਹੱਥਾਂ ਵਿੱਚ ਫੜੇ ਬੈਨਰਾਂ ਤੇ ਇਹਨਾਂ ਪੁਲਸ ਅਫ਼ਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਇਨਸਾਫ ਦੀ ਮੰਗ ਕੀਤੀ ਗਈ, ਇਹਨਾਂ ਪਰਿਵਾਰਾਂ ਵਿੱਚ ਸ਼ਾਮਲ ਗੁਰਦਾਸਪੁਰ ਇਲਾਕੇ ਦੇ ਉਹ ਪੀੜ੍ਹਤ ਪਰਿਵਾਰ ਸਨ ਜਿੰਨਾਂ ਦੇ ਨੌਜਵਾਨ ਪੁੱਤਰਾਂ ਨੂੰ ਗੁਰਦਾਸਪੁਰ ਦੇ ਉਸ ਸਮੇੰ ਦੇ ਐੱਸ ਐਸ ਪੀ ਸਮਿਤ ਗੋਇਲ ਨੇ ਸਿੱਖ ਪਰਿਵਾਰਾ ਨੂੰ ਤਬਾਹ ਕੀਤਾ ਸੈਕੜਿਆਂ ਦੀ ਤਾਦਾਦ ਵਿੱਚ ਨੌਜਵਾਨਾਂ ਨੂੰ ਖ਼ਤਮ ਕੀਤਾ ਉਸ ਦੇ ਖਿਲਾਫ਼ ਜੋਰਦਾਰ ਅਵਾਜ ਬੁਲੰਦ ਕੀਤੀ। ਸਮਿਤ ਗੋਇਲ ਇੰਡੀਆਂ ਦੀ ਖੁਫ਼ੀਆ ਏਜੰਸੀ ਰਾਅ ਦਾ ਮੁੱਖੀ ਬਣਿਆ ਇਸ ਵਕਤ ਮੋਦੀ, ਅਮਿਤ ਸ਼ਾਹ, ਜੈ ਸ਼ੰਕਰ, ਅਜੀਤ ਡੋਵਾਲ ਦੀ ਜੁੰਡਲੀ ਦਾ ਮੋਹਰਾ ਬਣਕੇ ਵਿਦੇਸ਼ਾ ਵਿੱਚ ਅਜ਼ਾਦੀ ਪਸੰਦ ਸਿੱਖ ਨੂੰ ਮਾਰਨ ਵਿੱਚ ਅਹਿਮ ਰੋਲ ਨਿਭਾਅ ਰਿਹਾ ਹੈ।

Have something to say? Post your comment

 

ਪੰਜਾਬ

ਕਿਸਾਨੀ ਸੰਘਰਸ਼ ਦੇ ਸਮਰਥਨ ’ਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਅਦਾਰੇ 30 ਦਸੰਬਰ ਨੂੰ ਰਹਿਣਗੇ ਬੰਦ

ਭਗਵੰਤ ਸਰਕਾਰ ਨੇ 15947 ਖਾਲਿਆਂ ਨੂੰ ਸੁਰਜੀਤ ਕਰਕੇ ਪਹਿਲੀ ਵਾਰ 950 ਤੋਂ ਵੱਧ ਪਿੰਡਾਂ ਤੱਕ ਸਿੰਜਾਈ ਲਈ ਪਾਣੀ ਪਹੁੰਚਾਇਆ

ਨਿਹੰਗ ਜਥੇਬੰਦੀਆਂ ਵਲੋਂ 30 ਦਸੰਬਰ ਨੁੰ " ਪੰਜਾਬ ਬੰਦ ਸੱਦੇ ਦੀ ਹਮਾਇਤ

ਗੁਰਦਾਸਪੁਰ ਤੇ ਬਟਾਲਾ ’ਚ ਪੁਲਿਸ ਅਦਾਰਿਆਂ ’ਤੇ ਹਮਲਾ: ਪੰਜਾਬ ਪੁਲਿਸ ਨੇ ਮਾਸਟਰਮਾਈਂਡ ਸਮੇਤ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਮੁੱਖ ਮੰਤਰੀ ਦੇ ਯਤਨਾਂ ਸਦਕਾ ਹੋਰ ਮਜ਼ਬੂਤ ਹੋਇਆ ਸਹਿਕਾਰੀ ਅਦਾਰਾ ‘ਮਿਲਕਫੈੱਡ’

ਬਿਜਲੀ ਖੇਤਰ ਚ ਅੱਗੇ ਵੱਧਦਾ ਪੰਜਾਬ: ਸੂਬੇ ਦੇ ਬਿਜਲੀ ਖੇਤਰ ਵਿੱਚ ਬੇਮਿਸਾਲ ਵਿਕਾਸ ਦਾ ਸਾਲ ਰਿਹਾ 2024

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ 'ਚ ਯਾਤਰੀਆਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁ: ਸਿੰਘ ਸ਼ਹੀਦਾਂ ਸੋਹਾਣਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ  ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ

ਪੰਜਾਬ ਪੁਲਿਸ ਨੇ ਇਸਲਾਮਾਬਾਦ ਪੁਲਿਸ ਸਟੇਸ਼ਨ 'ਤੇ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਨਾਰਕੋ-ਅੱਤਵਾਦ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ