ਅੰਮ੍ਰਿਤਸਰ- ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੀ ਹਮਾਇਤ ਵਿਚ ਕਿਸਾਨ ਜਥੇਬੰਦੀਆਂ ਵਲੋਂ 30 ਦਸੰਬਰ ਨੁੰ " ਪੰਜਾਬ ਬੰਦ " ਦਾ ਸਦਾ ਦਿੱਤਾ ਗਿਆ I ਇਸ ਦੀ ਡਟਵੀਂ ਹਮਾਇਤ ਅੱਜ ਸ਼ਾਮ ਨਿਹੰਗ ਜਥੇਬੰਦੀਆਂ ਵਲੋਂ ਵੀ ਕਰ ਦਿੱਤੀ ਗਈ ਹੈ I
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੁੱਢਾ ਦਲ ਦੇ 14 ਵੇਂ ਮੁੱਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਪੰਜਾਬ ਅੰਦਰ ਸਮੂਹ ਨਿਹੰਗ ਸਿੰਘ ਛਾਉਣੀਆਂ ਨੁੰ ਪੰਜਾਬ ਬੰਦ ਨੁੰ ਮੁਕੰਮਲ ਤੌਰ ਤੇ ਸਫਲ ਬਣਾਉਣ ਲਈ ਲੋੜਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ I