ਨੈਸ਼ਨਲ

ਸਿੱਖਾਂ ਨੂੰ ਮਾਣ ਹੈ ਕਿ ਦੁਨੀਆਂ ਦੀ ਕਿਸੇ ਕੌਮ ਨੇ ਉੱਚੇ ਆਸ਼ੇ ਵਾਲੇ ਤੇ ਐਨੇ ਸ਼ਹੀਦ ਪੈਦਾ ਨਹੀਂ ਕੀਤੇ-ਅਖੰਡ ਕੀਰਤਨੀ ਜੱਥਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 29, 2024 09:47 PM

ਨਵੀਂ ਦਿੱਲੀ - ਦਸੰਬਰ ਮਹੀਨੇ ਦਾ ਅਖੀਰਲਾ ਪੰਦਰਵਾੜਾ ਜੋ ਕਿ ਸਿੱਖ ਪੰਥ ਦੇ ਲਹੂ ਭਿੱਜੇ ਇਤਿਹਾਸ ਨੂੰ ਯਾਦ ਕਰਵਾ ਦੇਂਦਾ ਹੈ ਕਿ ਕਿਸ ਤਰ੍ਹਾਂ ਵੱਡੇ ਅਤੇ ਛੋਟੇ ਸਾਹਿਬਜਾਦਿਆਂ ਨੇ ਤਤਕਾਲੀ ਸਰਕਾਰ ਦੀ ਇੰਨ ਨਾ ਮੰਨਦੇ ਹੋਏ ਉਨ੍ਹਾਂ ਨਾਲ ਟਕਰਾਵ ਕਰਣ ਨੂੰ ਪਹਿਲ ਦੇਂਦਿਆ ਅਦੁੱਤੀਆਂ ਸ਼ਹਾਦਤਾਂ ਪ੍ਰਾਪਤ ਕਰਣ ਨੂੰ ਤਰਜੀਹ ਦਿੱਤੀ ਸੀ । ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਦਸਿਆ ਕਿ ਸ਼ਹਾਦਤ ਮੂਲ ਰੂਪ ਵਿੱਚ ਅਰਬੀ ਦਾ ਲਫਜ਼ ਹੈ, ਉਸ ਵਿਚੋਂ ਹੀ ਇਹ ਪੰਜਾਬੀ ਵਿਚ ਆਇਆ ਹੈ ਅਤੇ ਇਸ ਦਾ ਅਰਥ ਹੈ ਸੱਚੀ ਗਵਾਹੀ। ਮੰਨਿਆ ਜਾਂਦਾ ਹੈ ਕਿ ਜਦ ਕਿਸੇ ਵਲੋਂ ਕੀਤਾ ਜਾਂਦਾ ਜ਼ੁਲਮ, ਸਭ ਹੱਦਾਂ ਪਾਰ ਕਰ ਜਾਵੇ ਅਤੇ ਉਸ ਦਾ ਮੁਕਾਬਲਾ ਕਰਨ ਦੀ ਸ਼ਕਤੀ ਨਾ ਹੋਵੇ, ਤਾਂ ਉਸ ਦੀ ਸ਼ਿਕਾਇਤ ਉਸ ਸਰਬ-ਸ਼ਕਤੀਮਾਨ ਕੋਲ ਕਰਨ ਲਈ ਜੋ ਬੰਦਾ ਜ਼ਾਲਮ ਨਾਲ ਜੂਝਦਿਆਂ ਆਪਣਾ ਸਰੀਰ ਨਿਛਾਵਰ ਕਰ ਦੇਵੇ, ਉਸ ਬੰਦੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਸ ਬੰਦੇ ਨੇ ਆਪਣਾ ਸਰੀਰ ਲਾ ਕੇ ਜ਼ੁਲਮ ਕਰਣ ਵਾਲੇ ਦੇ ਵਿਰੁੱਧ ਪਰਮਾਤਮਾ ਕੋਲ ਗਵਾਹੀ (ਸ਼ਹਾਦਤ) ਦਿੱਤੀ ਹੈ। ਸ਼ਹੀਦੀ, ਸ਼ਹੀਦ ਨੂੰ ਤੇ ਉਸ ਦੇ ਆਸ਼ੇ ਨੂੰ ਅਮਰ ਕਰ ਦਿੰਦੀ ਹੈ। ਕੌਮ ਦੀ ਵੱਡੀ ਮਲਕੀਅਤ ਉਸ ਦੇ ਸ਼ਹੀਦ ਹਨ। ਉਹ ਕੌਮ ਜਿਸ ਦੀ ਬੁਨਿਆਦ ਸ਼ਹੀਦੀ ਖੂਨ ਨਾਲ ਰੱਖੀ ਗਈ ਹੋਵੇ ਉਹ ਕਦਾਚਿਤ ਮਰ ਨਹੀਂ ਸਕਦੀ। ਸਿੱਖਾਂ ਨੂੰ ਮਾਣ ਹੈ ਕਿ ਦੁਨੀਆਂ ਦੀ ਕਿਸੇ ਅਜਿਹੀ ਘੱਟ ਗਿਣਤੀ ਵਾਲੀ ਕੌਮ ਨੇ ਐਨੇ ਉੱਚੇ ਆਸ਼ੇ ਵਾਲੇ ਤੇ ਐਨੇ ਸ਼ਹੀਦ ਪੈਦਾ ਨਹੀਂ ਕੀਤੇ, ਜਿੰਨੇ ਸਿੱਖ ਕੌਮ ਨੇ ਕੀਤੇ ਹਨ। ਜਿਨ੍ਹਾਂ ਲਈ ਦੇਸ਼ ਦੀ ਅਜ਼ਾਦੀ ਮੌਕੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਜਿਨ੍ਹਾਂ ਦੇ ਤਿਲਕ ਜੰਝੂ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਨ ਸ਼ਹਾਦਤ ਦਿੱਤੀ। ਜਿਨ੍ਹਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਦੇ ਸਿੱਖ ਰਾਖੇ ਬਣਦੇ ਰਹੇ। ਜਿਨ੍ਹਾਂ ਖਾਤਰ ਅਸੀ ਆਪਣਾ ਅਥਾਹ ਖੂਨ ਡੋਲਿਆ ਹੈ ਉਨ੍ਹਾਂ ਨੇ ਸਾਡੇ ਹੀ ਖ਼ੂਨ ਅੰਦਰ ਸਾਨੂੰ ਡੋਬਣ ਦੀ ਕੋਸ਼ਿਸ਼ ਕੀਤੀ ਤੇ ਹੁਣ ਵੀ ਕਰ ਰਹੇ ਹਨ । ਸਭ ਤੋਂ ਵੱਡਾ ਦੁੱਖ ਆਪਾ ਵਾਰ ਕੇ ਹੱਕ ਲੈ ਕੇ ਦੇਣ ਵਾਲਿਆਂ ਨਾਲ. ਹੱਕਾਂ ਨੂੰ ਬਰਾਬਰ ਦਾ ਵਾਧਾ ਰੱਖਣ ਦੇ ਵਾਅਦੇ ਕਰਕੇ ਜਦੋਂ ਉਨ੍ਹਾਂ ਨੇ ਆਪਣਾ ਹੱਕ ਮੰਗਿਆ ਤਾਂ ਅੱਤਵਾਦੀ ਕਹਿ ਕੇ ਉਨ੍ਹਾਂ 'ਤੇ ਅਜਿਹਾ ਕਹਿਰ ਕੀਤਾ, ਜੋ ਕਿ ਹੁਣ ਤਕ ਚਲ ਰਿਹਾ ਹੈ, ਨੇ ਸਪੱਸ਼ਟ ਕਰ ਦਿੱਤਾ ਕਿ ਬਿਗਾਨੇ ਹਮੇਸ਼ਾਂ ਬਿਗਾਨੇ ਹੀ ਹੁੰਦੇ ਹਨ। ਇਸ ਮੌਕੇ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ, ਭਾਈ ਅਰੁਣਪਾਲ ਸਿੰਘ ਜੱਥੇ ਦੇ ਸਿੰਘ ਭਾਈ ਮਲਕੀਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਰਣਜੀਤ ਸਿੰਘ ਅਤੇ ਵਡੀ ਗਿਣਤੀ ਅੰਦਰ ਜੱਥੇ ਦੇ ਸਿੰਘ ਹਾਜਿਰ ਸਨ ।

Have something to say? Post your comment

 

ਨੈਸ਼ਨਲ

ਰਾਹੁਲ ਗਾਂਧੀ ਦੇ ਨਿਊਜ਼ਲੈਟਰ ਵਿੱਚ ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ,ਸੰਵਿਧਾਨ ਬਨਾਮ ਮਨੁਸਮ੍ਰਿਤੀ ਦਾ ਜ਼ਿਕਰ

ਕੇਂਦਰ ਸਰਕਾਰ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਮੰਦਰਾਂ ਨੂੰ ਢਾਹੁਣ ਦੀ ਯੋਜਨਾ ਬਣਾ ਰਹੀ ਹੈ: ਆਤਿਸ਼ੀ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਸਬੰਧੀ ਕਾਰਵਾਈ ਸ਼ੁਰੂ

ਅਰਵਿੰਦ ਕੇਜਰੀਵਾਲ ਨੇ 'ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ' ਦੀ ਸ਼ੁਰੂ ਕੀਤੀ ਰਜਿਸਟ੍ਰੇਸ਼ਨ 

ਪੁਜਾਰੀਆਂ ਤੇ ਗ੍ਰੰਥੀਆਂ ਨੂੰ ਦਿੱਲੀ ਸਰਕਾਰ ਦੇਵੇਗੀ 18000 ਮਹੀਨਾ- ਕੇਜਰੀਵਾਲ ਨੇ ਸ਼ੁਰੂ ਕੀਤੀ ਸਕੀਮ

ਰਾਕੇਸ਼ ਟਿਕੈਤ ਪਹੁੰਚੇ, ਮਹਾਪੰਚਾਇਤ ਸ਼ੁਰੂ, ਕਿਹਾ- ਤਿੰਨੋਂ ਅਥਾਰਟੀਆਂ ਕਿਸਾਨਾਂ ਨਾਲ ਕਰਨ ਗੱਲ

ਲੋੜਵੰਦ ਲੋਕਾਂ ਮਦਦ ਲਈ ਅੱਗੇ ਆਉਣ ਵਾਲੇ ਸੂਰਤ ਫਾਊਂਡੇਸ਼ਨ ਟਰੱਸਟ ਦੀ ਦੂਜੀ ਸ਼ਾਖਾ ਦਾ ਪੰਮਾ ਨੇ ਕੀਤਾ ਉਦਘਾਟਨ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਵਿਖ਼ੇ ਸਾਹਿਬਜਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਗਏ ਸ਼ਹੀਦੀ ਸਮਾਗਮ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦਾ ਮਤਾ ਪਾਸ ਕੀਤਾ ਤੇਲੰਗਾਨਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ

ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਏ: ਬੀਬੀ ਰਣਜੀਤ ਕੌਰ