ਸ੍ਰੀ ਫਤਿਹਗੜ੍ਹ ਸਾਹਿਬ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਬੁੱਢਾ ਦਲ ਦੀਆਂ ਵੱਖ-ਵੱਖ ਛਾਉਣੀਆਂ ਵਿੱਚ ਪ੍ਰਕਾਸ਼ ਪੁਰਬ ਪੂਰਬ ਸਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਨਗਰ ਕੀਰਤਨ ਅਯੋਜਿਤ ਕੀਤੇ ਗਏ।
ਬੱਢਾ ਦਲ ਸਮੂਹ ਛਾਉਣੀਆਂ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਵਾਏ ਗਏ ਜਿਨ੍ਹਾਂ ਦੇ ਭੋਗ 6 ਜਨਵਰੀ ਸਵੇਰੇ 10:30 ਵਜੇ ਪੈਣਗੇ ਉਪਰੰਤ ਗੁਰਮਤਿ ਸਮਾਗਮ ਅਯੋਜਿਤ ਕੀਤੇ ਜਾਣਗੇ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਗੁ: ਬੇਰ ਸਾਹਿਬ ਦੇਗਸਰ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁ. ਗੁਰੂਸਰ ਪਾ:10 ਵੀਂ ਮਹਿਮਾ ਸਵਾਈ ਬਠਿੰਡਾ, ਗੁ: ਕਟਾਰ ਸਾਹਿਬ ਪਾ:10ਵੀਂ ਪਿੰਡ ਚੱਕ ਅਤਰ ਸਿੰਘ ਵਾਲਾ, ਗੁ: ਰੋਲਾ ਸਾਹਿਬ ਪਾ: 10 ਵੀਂ ਪਿੰਡ ਜੰਗੀਰਾਣਾ, ਗੁ: ਬੱਗਸਰ ਸਾਹਿਬ ਜੱੱਸੀ ਬਾਗ ਵਾਲੀ, ਗੁ: ਲੱਖੀ ਜੰਗਲ ਸਾਹਿਬ ਪਾ: 1, 6, 9, 10 ਵੀ. ਨੇੜੇ ਗੁੋਨਿਆਣਾ, ਗੁ: ਪਾ: 10 ਵੀਂ ਗੁਰੂਸਰ ਗੋਨਿਆਣਾ, ਗੁ: ਗੁਰੂਸਰ ਸਾਹਿਬ ਪਾ:10ਵੀਂ ਗਿੱਦੜਬਾਹਾ, ਗੁ: ਬਾਬਾ ਹਰਨਾਮ ਸਿੰਘ ਪਿੰਡ ਕਰੱਈਵਾਲਾ ਤਹਿ ਗਿੱਦੜਬਾਹਾ, ਗੁ: ਪ: 10ਵੀਂ ਗਿੱਦੜਬਾਹਾ , ਗੁ: ਪਾ: 10 ਪਿੰਡ ਮੱਲਣ ਮੁਕਤਸਰ, ਗੁ: ਝੰਡਾ ਸਾਹਿਬ ਪਾ: 10 ਵੀਂ ਝੰਡਾ ਕਲਾਂ ਤਹਿ ਸਰਦੂਲਗੜ੍ਹ, ਗੁ: ਮਠਿਆਈਸਰ ਸਾਹਿਬ ਪਾ: 10ਵੀਂ ਪਿੰਡ ਦਲੀਏਵਾਲੀ, ਗੁ: ਅਕਾਲ ਬੁੰਗਾ ਸਾਹਿਬ ਪਾ: 10 ਵੀਂ ਭਾਗੋਮਾਜਰਾ , ਗੁ: ਟਿੱਬੀ ਸਾਹਿਬ ਪਾ: 10 ਵੀਂ ਪਿੰਡ ਤਾਲਾਪੁਰ , ਗੁ: ਲੋਹਗੜ ਸਾਹਿਬ ਪਾ; 10 ਵੀਂ ਜੀਰਕਪੁਰ (ਮੋਹਾਲੀ), ਗੁ: ਬਾਉਲੀ ਸਾਹਿਬ ਪਾ: 10 ਵੀ. (ਮਨੀਮਾਜਰਾ), ਗੁ: ਤੰਬੂ ਸਾਹਿਬ ਪਾ: ਦਸਵੀਂ ਕੋਪਾਲਮੋਚਨ, ਗੁ: ਕਿਲਾ ਸਾਹਿਬ ਪਾ: 10ਵੀਂ ਕੋਟਕਪੁਰਾ ਆਦਿ ਅਸਥਾਨਾਂ ਤੇ ਗੁਰਮਤਿ ਸਮਾਗਮਾਂ ਦੇ ਰੰਗਾਂ ਵਿੱਚ ਰੰਗੇ ਗਏ ਹਨ, ਸਥਾਨਕ ਸੰਗਤਾਂ ਸਹਿਯੋਗ ਨਾਲ ਨਗਰ ਕੀਰਤਨ ਅਯੋਜਿਤ ਕੀਤੇ ਗਏ ਹਨ। ਏਵੇਂ ਹੀ ਕੱਲ 10:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਵਿੱਚ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਣਗੇ।