ਪੰਜਾਬ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪੋ੍. ਕਰਮਜੀਤ ਸਿੰਘ ਵੱਲੋਂ ‘ਕਲਮਾਂ ਜੋ ਸਿਰਨਾਵਾਂ ਬਣੀਆਂ’ ਕਿਤਾਬ ਰਲੀਜ਼

ਕੌਮੀ ਮਾਰਗ ਬਿਊਰੋ | January 06, 2025 08:43 PM

ਅੰਮ੍ਰਿਤਸਰ-ਬੀਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਦਾ ਸਲਾਨਾ ਜਨਰਲ ਇਜਲਾਸ ਯੂਨੀਵਰਸਿਟੀ ਦੇ ਬਾਬਾ ਬੁੱਢਾ ਕਾਲਜ ਭਵਨ ਵਿਖੇ ਹੋਇਆ ਜਿਸ ਵਿਚ ਪੱਤਰਕਾਰ ਮਨਮੋਹਨ ਸਿੰਘ ਢਿਲੋਂ ਦੀ ਯੂਨੀਵਰਸਿਟੀ ਨਾਲ ਸਬੰਧਤ ਕਿਤਾਬ “ਕਲਮਾਂ ਜੋ ਸਿਰਨਾਵਾਂ ਬਣੀਆਂ” ਡਾ. ਪ੍ਰੋ. ਕਰਮਜੀਤ ਸਿੰਘ ਨੇ ਰਲੀਜ਼ ਕੀਤੀ। ਲੇਖਕ ਨੇ ਪੁਸਤਕ ਵਿਚ ਉਨ੍ਹਾਂ ਸਖ਼ਸ਼ੀਅਤ ਬਾਰੇ ਚਰਚਾ ਕੀਤੀ ਜਿਨ੍ਹਾਂ ਨਾਨ-ਟੀਚਿੰਗ ਕਿੱਤੇ ਵਿੱਚ ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਕਿਤਾਬਾਂ ਰਾਹੀਂ ਅਮੀਰ ਕਰਨ ਦਾ ਸ਼ਾਨਦਾਰ ਜਤਨ ਕੀਤਾ ਹੈ। ਇਸ ਸਮਾਗਮ ਦੇ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰੋ. ਕਰਮਜੀਤ ਸਿੰਘ ਨੇ ਕੀਤੀ।
ਇਸ ਸਮਾਗਮ ਵਿੱਚ ਅੱਸੀ ਸਾਲ ਦੀ ਉਮਰ ਵਾਲੇ ਸੇਵਾਮੁਕਤ ਮੁਲਾਜ਼ਮਾਂ ਨੁੰ ਸਨਮਾਨਿਤ ਕੀਤਾ ਗਿਆ। ਪ੍ਰੋ. ਜਸਪਾਲ ਸਿੰਘ ਸ਼ੋਸ਼ਿਆਲੋਜੀ, ਹਰਮੀਤ ਸਿੰਘ ਉਪ-ਰਜਿਸਟਰਾਰ, ਸ਼ਾਮ ਸੁੰਦਰ, ਅਗਨੀ ਹੋਤਰੀ ਨਿਗਰਾਨ, ਬੂਟਾ ਰਾਮ ਸ਼ਰਮਾ ਨਿਗਰਾਨ, ਸੁਰਜੀਤ ਸਿੰਘ ਨਿਗਰਾਨ, ਅਮਰ ਸਿੰਘ ਗਿਆਨੀ ਸੀਨੀਅਰ ਸਹਾਇਕ, ਗੁਰਬਚਨ ਸਿੰਘ ਸੀਨੀਅਰ ਸਹਾਇਕ, ਡਾ. ਸ਼ਹਰਯਾਰ ਸੰਤੋਖ ਸਿੰਘ ਡਿਪਟੀ ਲਾਇਬਰੇਰੀਅਨ, ਮੁਖਤਿਆਰ ਸਿੰਘ ਏ.ਆਰ ਨੂੰ ਸ਼ੋਭਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ੋਭਾ ਪੱਤਰ ਦੇਣ ਤੋਂ ਪਹਿਲਾਂ ਸ੍ਰੀ ਕੁਲਜੀਤ ਸਿੰਘ ਨੇ ਸ਼ੋਭਾ ਪੱਤਰ ਪੜ੍ਹੇ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਪੈਨਸ਼ਨਰਾਂ ਦੀ ਲੰਮੀ ਉਮਰ ਲਈ ਕਾਮਨਾ ਕੀਤੀ।
ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਸੇਵਾਮੁਕਤ ਮੁਲਾਜ਼ਮਾਂ ਦੀ ਲੰਮੀ ਉਮਰ ਤੇ ਸੇਹਤਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਵਾਇਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਉਹ ਪੈਨਸ਼ਨਾਰਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਸੁਣਨਗੇ ਅਤੇ ਉਨ੍ਹਾਂ ਨੂੰ ਹੱਲ ਕਰਨਗੇ। ਉਨ੍ਹਾਂ ਕਿਹਾ ਸ. ਮਨਮੋਹਨ ਸਿੰਘ ਢਿਲੋਂ ਦਾ ਉਪਰਾਲਾ ਬਹੁਤ ਵਧੀਆ ਹੈ ਉਨ੍ਹਾਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਵਿਦਵਾਨਾਂ ਨੂੰ ਸਹਿਯੋਗ ਦੇਣ ਦਾ ਸੱਦਾ ਵੀ ਦਿੱਤਾ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਵਾਈਸ ਚਾਂਸਲਰ ਹੋਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਜੀ ਆਇਆ ਆਖਿਆ ਅਤੇ ਉਨ੍ਹਾਂ ਨੂੰ ਸ਼ਾਲ ਭੇਟ ਕੀਤੀ ਗਈ।

Have something to say? Post your comment

 

ਪੰਜਾਬ

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵੱਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਵਜੋਂ ਚੈਕ ਕੀਤਾ ਭੇਂਟ

ਭਾਕਿਯੂ ਏਕਤਾ ਡਕੌਂਦਾ ਵੱਲੋਂ ਐੱਸਕੇਐੱਮ ਦੇ ਸੱਦੇ 'ਤੇ 9 ਜਨਵਰੀ ਮੋਗਾ ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਮੁਕੰਮਲ

ਕਿਸਾਨ ਆਗੂ ਡੱਲੇਵਾਲ ਦੀ ਤਬੀਅਤ ਵਿਗੜੀ, ਨਬਜ਼ ਦੀ ਦਰ ਅਤੇ ਬਲੱਡ ਪ੍ਰੈਸ਼ਰ ਘਟਿਆ

ਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ "ਸਾਡੇ ਬਜ਼ੁਰਗ ਸਾਡਾ ਮਾਣ" ਤਹਿਤ ਬਜੁਰਗਾਂ ਦੇ ਜੀਵਨ ਪੱਧਰ ਸਬੰਧੀ ਸਰਵੇਖਣ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਔਰਤ ਸਮੇਤ ਚਾਰ ਵਿਅਕਤੀ ਕਾਬੂ 5 ਕਿਲੋ ਹੈਰੋਇਨ ਬਰਾਮਦ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗਾਂ

120 ਦਿਨਾਂ ਅੰਦਰ ਲਗਾਏ ਜਾਣਗੇ 663 ਹੋਰ ਖੇਤੀ ਸੋਲਰ ਪੰਪ: ਅਮਨ ਅਰੋੜਾ

ਬੁੱਢਾ ਦਲ ਵੱਲੋਂ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਗੁ: ਲੋਹਗੜ੍ਹ ਸਾਹਿਬ ਵਿਖੇ ਸਰਧਾ ਭਾਵਨਾ ਨਾਲ ਮਨਾਇਆ ਗਿਆ

ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਸੰਗਤ ਨੂੰ ਮਾਘੀ ਤੇ ਮੁਕਤਸਰ ਸਾਹਿਬ ਵਿਖੇ ਨਵੀ ਪਾਰਟੀ ਦਾ ਹਿੱਸਾ ਬਣਨ ਦੀ ਕੀਤੀ ਅਪੀਲ

ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਕੀਤੇ ਹੁਕਮਨਾਮੇ ਨਾ ਮੰਨਣ ਕਾਰਨ ਜਥੇਦਾਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨਾਲ ਸਖਤ ਨਰਾਜ