ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਤੋ 2 ਦਸੰਬਰ 2024 ਨੂੰ ਜਾਰੀ ਕੀਤੇ ਹੁਕਮਨਾਮੇ ਨਾ ਮੰਨਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨਾਲ ਸਖਤ ਨਰਾਜਗੀ ਦਾ ਇਜਹਾਰ ਕੀਤਾ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਪੰਜ ਸਿੰਘ ਸਾਹਿਬਾਨ ਨੇ ਜੋ ਫੈਸਲਾ ਸੁਣਾਇਆ ਹੈ ਉਸ ਨੂੰ ਮੰਨਣ ਵਿਚ ਅਕਾਲੀ ਦਲ ਨੇ ਦਿਲਚਸਪੀ ਨਹੀ ਦਿਖਾਈ।ਅਕਾਲੀ ਦਲ ਨੂੰ ਇਹ ਫੈਸਲੇ ਨੂੰ ਮੰਨਣ ਵਿਚ ਕੋਈ ਆਨਾਕਾਨੀ ਨਹੀ ਕਰਨੀ ਚਾਹੀਦੀ।ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਹਰ ਫੈਸਲੇ ਨੁੰ ਇੰਨਬਿਨ ਲਾਗੂ ਕੀਤਾ ਜਾਣਾ ਚਾਹੀਦਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬਠ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਤੇ ਪੁੱਛੇ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੋ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੀ ਪੜਤਾਲ ਲਈ ਜੋ ਜਾਂਚ ਕਮੇਟੀ ਬਣਾਈ ਗਈ ਸੀ ਉਨਾ ਉਸ ਦਿਨ ਵੀ ਇਤਰਾਜ ਕਰਦਿਆਂ ਕਿਹਾ ਸੀ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਬਾਰੇ ਕਿਸੇ ਤਰ੍ਹਾਂ ਦੀ ਪੜਤਾਲ ਕਰਨ ਦਾ ਅਧਿਕਾਰ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੈ।ਜੇਕਰ ਸ਼ੋ੍ਰਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਸੇ ਤਰਾਂ ਦੀ ਵੀ ਪੜਤਾਲ ਕਰਵਾਉਣੀ ਹੈ ਤਾਂ ਉਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜ਼ ਦੇਣਾ ਚਾਹੀਦਾ ਹੈ।ਉਨਾਂ ਅਗੇ ਕਿਹਾ ਕਿ ਜਦ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸਾਹਿਬ ਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਪੰਜ ਪਿਆਰੇ ਸਿੰਘਾਂ ਸਾਹਮਣੇ ਸਾਰੀ ਗਲ ਦਸ ਦਿੱਤੀ ਸੀ ਤਾਂ ਫਿਰ ਕਿਸੇ ਤਰਾਂ ਦੀ ਪੜਤਾਲ ਕਰਨ ਦੀ ਜਰੂਰਤ ਹੀ ਨਹੀ ਰਹਿ ਜਾਂਦੀ।ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਉਤਾਰੇ ਜਾਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਜਸਪ੍ਰੀਤ ਸਿੰਘ ਨਾਮਕ ਇਕ ਵਿਅਕਤੀ ਨੇ ਇਹ ਬਜਰ ਗਲਤੀ ਕੀਤੀ ਹੈ।ਉਸ ਦਾ ਮੁਆਫੀਨਾਮਾ ਬੇਸ਼ਕ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੰੁਚ ਚੁੱਕਾ ਹੈ ਉਸ ਨੇ ਜਾਣ ਬੁ-ਝ ਕੇ ਭਾਈ ਚੌੜਾ ਦੀ ਦਸਤਾਰ ਉਤਾਰੀ ਹੈ ਇਸ ਲਈ ਉਸ ਦੇ ਮਾਮਲੇ ਤੇ ਜਲਦ ਹੀ ਪੰਜ ਸਿੰਘ ਸਾਹਿਬਾਨ ਫੈਸਲਾ ਲੈਣਗੇ।ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋ ਰਖੀ ਭੁੱਖ ਹੜਤਾਲ ਬਾਰੇ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਦੁਖ ਦੀ ਗਲ ਹੈ ਕਿ ਭਾਰਤ ਸਰਕਾਰ ਆਪਣੀ ਪਰਜਾ ਦੇ ਹੱਕਾਂ ਦੀ ਰਾਖੀ ਨਹੀ ਕਰ ਸਕੀ। ਪਹਿਲਾ ਵੀ ਕਿਸਾਨ ਸਿੰਘੂ ਬਾਰਡਰ ਤੇ ਬੈਠੇ ਰਹੇ ਫਿਰ ਸ਼ੰਭੂ ਤੇ ਖਨੋਰੀ ਬਾਰਡਰ ਤੇ ਮੌਸਮ ਦੀ ਪਰਵਾਹ ਕੀਤੇ ਬਗੈਰ ਆਪਣੇ ਹੱਕਾ ਲਈ ਕਿਸਾਨ ਲੜ ਰਹੇ ਹਨ। ਜ਼ਗਜੀਤ ਸਿੰਘ ਡੱਲੇਵਾਲ 40 ਦਿਨ ਤੋ ਭੁੱਖ ਹੜਤਾਲ ਰਖ ਕੇ ਬੈਠੇ ਹਨ। ਭਾਵੇ ਕਿ ਸਿੱਖ ਧਰਮ ਵਿਚ ਭੁੱਖ ਹੜਤਾਲ ਤੇ ਮਰਨ ਵਰਤ ਰਖਣ ਦਾ ਸੰਕਲਪ ਨਹੀ ਹੈੈ, ਫਿਰ ਵੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਜਿਹਾ ਕਰਨਾ ਪੈ ਰਿਹਾ ਹੈ ਕੇਂਦਰ ਸਰਕਾਰ ਕਿਸਾਨਾ ਦੀਆ ਮੰਗਾਂ ਮਨਜੂਰ ਕਰੇ ਤਾਂ ਕਿ ਉਹ ਵੀ ਘਰਾਂ ਨੂੰ ਪਰਤ ਸਕਣ।