ਨੈਸ਼ਨਲ

ਭਾਈ ਗੁਰਦੇਵ ਸਿੰਘ ਕਾਉਂਕੇ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਬਰਸੀ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਮੈਦਿਕ ਯੂਕੇ ਵਿਖੇ ਮਨਾਈ ਗਈ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 06, 2025 08:32 PM

ਨਵੀਂ ਦਿੱਲੀ - ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜੱਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ ਫਾਂਸੀ ਦੇ ਕੇ ਸ਼ਹੀਦ ਕੀਤੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਦੀ ਬਰਸੀ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਯੂਕੇ ਵਿਖੇ ਸਿੱਖ ਫਰੈੱਡਰੇਸ਼ਨ ਯੂਕੇ ਵਲੋਂ ਮਨਾਈ ਗਈ। ਇਸ ਪ੍ਰੋਗਰਾਮ ਵਿਚ ਕੀਰਤਨ ਉਪਰੰਤ ਕਥਾਵਾਚਕ ਨੇ ਸੰਗਤਾਂ ’ਚ ਆਪਣੇ ਵੀਚਾਰ ਪ੍ਰਗਟ ਕਰਦਿਆਂ ਇੰਨ੍ਹਾ ਮਹਾਨ ਸੂਰਮਿਆਂ ਦਾ ਜੀਵਨ ਦਸਿਆ । ਇਸ ਮੌਕੇ ਸਿੱਖ ਫੈਡਰੇਸ਼ਨ ਦੇ ਬੁਲਾਰਿਆ ਨੇ ਸੰਗਤਾਂ ਨੂੰ ਦਸਿਆ ਕਿ ਅੱਜ ਦਾ ਦਿਨ ਸਿੱਖ ਕੌਮ ਦੇ ਅਜੋਕੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਦਿਨ ਹੈ। ਅੱੱਜ ਤੋਂ 36 ਵਰੇ ਪਹਿਲਾਂ 6 ਜਨਵਰੀ 1989 ਦੀ ਸਵੇਰ ਨੂੰ ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਨੂੰ ਤਿਹਾੜ ਜੇਲ ਵਿੱਚ ਫ਼ਾਂਸੀ ਦਿੱਤੀ ਗਈ ਸੀ। ਜਿਸ ਕਰਕੇ ਪੰਜਾਬ ਪੂਰਨ ਤੌਰ ’ਤੇ ਤਿੰਨ ਦਿਨ ਬੰਦ ਰਿਹਾ ਸੀ। ‘ਨੀਲਾ ਤਾਰਾ ਸਾਕਾ’ ਨੇ ਸਿੱਖ ਮਾਨਸਿਕਤਾ ਨੂੰ ਜਖ਼ਮੀ ਕਰ ਕੇ ਰੱਖ ਦਿੱਤਾ ਸੀ ਤੇ ਅੱਜ ਵੀ ਸਾਡੇ ਅੰਦਰੋਂ ਉਸ ਦੇ ਜਖ਼ਮ ਭਰੇ ਨਹੀਂ ਹਨ। ਸਾਡਾ ਸਿਰ ਹਮੇਸ਼ਾਂ ਇਨ੍ਹਾਂ ਦੀ ਕੁਰਬਾਨੀ ਅੱਗੇ ਝੁਕਦਾ ਰਹੇਗਾ ਕਿਉਂਕਿ ਉਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲੈਣ ਲਈ ਨਹੀਂ ਬਲਕਿ ਖ਼ਾਲਸਾਈ ਰਵਾਇਤਾ ਅਨੁਸਾਰ 'ਪਾਪੀ ਕੋ ਦੰਡ ਦੀਓਏ' ਦੀ ਸੇਵਾ ਨਿਭਾ ਕੇ ਪੁਰਾਤਨ ਵਿਰਸਾ ਸੰਭਾਲਦੇ ਨਵੀਂ ਪੀੜੀ ਲਈ ਰੋਸ਼ਨੀ ਬਣੇ ਸਨ ।

ਸ੍ਰ. ਦਬਿੰਦਰਜੀਤ ਸਿੰਘ ਬੀਪੀਓ ਸਿੰਘ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦੇ ਕਿਹਾ ਇਹ ਸ਼ਹੀਦੀ ਦਿਹਾੜੇ ਅਸੀਂ ਤਾਂ ਮਨਾਉਂਦੇ ਹਾਂ, ਤਾਂ ਕਿ ਨਵੀਂ ਪੀੜ੍ਹੀ ਜੋ ਉਸ ਸਮੇਂ ਪੈਦਾ ਨਹੀਂ ਹੋਈ ਸੀ ਜਾਂ ਛੋਟੀ ਸੀ ਨੂੰ ਪਤਾ ਚਲ ਸਕੇ ਸਾਡੇ ਨਾਲ ਕੀ-ਕੀ ਵਾਪਰਿਆ ਹੈ। ਜੁਝਾਰੂ ਕੌਮਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸ਼ਹੀਦਾਂ ਨੂੰ ਮਾਣ ਸਤਿਕਾਰ ਦੇਣ। ਜਿਹੜਾ ਵੀ ਕਿਸੇ ਖਾਸ ਮਕਸਦ ਲਈ ਸ਼ਹੀਦ ਹੁੰਦਾ ਹੈ। ਉਸ ਦੀ ਲੋਕਾਂ ਦੇ ਦਿਲਾਂ ਵਿਚ ਇਕ ਖ਼ਾਸ ਜਗ੍ਹਾਂ ਬਣ ਜਾਂਦੀ ਹੈ ਜਿਸ ਤਰ੍ਹਾਂ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦੀ ਬਣੀ ਹੋਈ ਹੈ। ਇਨ੍ਹਾਂ ਨੂੰ ਕੋਈ ਵੀ ਸਾਡੇ ਦਿਲਾ ਚੋਂ ਬਹਾਰ ਨਹੀਂ ਕੱਢ ਸਕਦਾ ਹੈ ਕਿਉਂਕਿ ਇੰਨ੍ਹਾਂ ਦੀਆਂ ਸ਼ਹਾਦਤਾਂ ਨਿਆਰੀਆਂ ਹਨ। ਇਹ ਸਾਡੇ ਇਤਿਹਾਸ ਅੰਦਰ ਵਿਸ਼ੇਸ਼ ਅਸਥਾਨ ਰੱਖਦੇ ਹਨ। ਹਿੰਦੋਸਤਾਨ ਦੀ ਸਰਕਾਰ ਕੂੜ-ਝੂਠ ਦਾ ਸਹਾਰਾ ਲੈ ਕੇ ਹਮੇਸ਼ਾਂ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਪਿੱਛੇ ਪਈ ਰਹੀ ਹੈ , ਜਿਸ ਤਰ੍ਹਾਂ ਅੱਜ ਕਲ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਬਦਨਾਮ ਕਰਨ ਲਈ ਜੋਰ ਲਗਾ ਰਿਹਾ ਹੈ। ਇਸ ਮੌਕੇ ਕੁਲਦੀਪ ਸਿੰਘ ਚਹੇੜੁ, ਹਰਦੀਸ਼ ਸਿੰਘ, ਨਰਿੰਦਰਜੀਤ ਸਿੰਘ ਅਤੇ ਜਤਿੰਦਰ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ ਸਮੇਤ ਵਡੀ ਗਿਣਤੀ ਅੰਦਰ ਸੰਗਤਾਂ ਹਾਜਿਰ ਸਨ । ਇਸ ਮੌਕੇ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਬਾਹਰ ਗੁਰੂ ਨਾਨਕ ਸਕੁਏਅਰ ਅਤੇ ਗੁਰੂ ਨਾਨਕ ਗਾਰਡਨ ਲਈ ਵਡੀ ਗਿਣਤੀ ਅੰਦਰ ਹਾਜਿਰ ਸੰਗਤਾਂ ਦੀ ਹਾਜ਼ਿਰੀ ਵਿਚ ਨਵੀਂ ਸੜਕ ਦੇ ਨਾਮ ਦਾ ਉਦਘਾਟਨ ਕੀਤਾ ਗਿਆ ।

Have something to say? Post your comment

 

ਨੈਸ਼ਨਲ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਦੀ ਰਿਕਾਰਡਤੋੜ ਹਾਜ਼ਰੀ ਲਈ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਧੰਨਵਾਦ

ਸਦਰ ਬਜ਼ਾਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਪਾਰੀਆਂ ਨੇ ਕੀਤੀ ਮਹਾਂਮਾਰੀ ਤੋਂ ਮੁਕਤੀ ਲਈ ਅਰਦਾਸ

ਸਿੱਖ ਕਤਲੇਆਮ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ, ਬਲਰਾਮ ਖੋਖਰ ਦੀ ਸੁਪਰੀਮ ਕੋਰਟ ਵੱਲੋਂ ਰਿਹਾਈ ਦੀ ਅਪੀਲ ਖਾਰਿਜ

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ

ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਸਿੱਖ ਪੰਥ ਦੇ ਮਹਾਨ ਸ਼ਹੀਦ ਸਿੰਘ ਹਨ- ਬੀਬੀ ਰਣਜੀਤ ਕੌਰ

ਜੰਮੂ-ਕਸ਼ਮੀਰ ਵਿੱਚ ਖਰਾਬ ਮੌਸਮ ਕਾਰਨ ਫਿਲਹਾਲ ਉਪ ਚੋਣਾਂ ਨਹੀਂ -ਮੁੱਖ ਚੋਣ ਕਮਿਸ਼ਨਰ

ਦਿੱਲੀ ਵਿਧਾਨ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ ਨੇ 'ਆਪ' ਦਾ ਸਮਰਥਨ ਕੀਤਾ

ਦਿੱਲੀ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਅੰਤਿਮ ਵੋਟਰ ਸੂਚੀ ਕੀਤੀ ਜਾਰੀ, ਇੱਕ ਕਰੋੜ ਤੋਂ ਵੱਧ ਵੋਟਰ

ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਟੈਲਕੋ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਸਾਕਚੀ ਸੰਪੰਨ ਹੋਇਆ

ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੀਤੇ ਸਰਧਾ ਦੇ ਫੁੱਲ ਭੇਟ