ਹਰਿਆਣਾ

ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

ਕੌਮੀ ਮਾਰਗ ਬਿਊਰੋ | January 06, 2025 10:21 PM

ਚੰਡੀਗੜ੍ਹ- ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਚ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ। ਜਮੁਨਾ ਆਟੋ ਇੰਡਸਟਰੀ ਲਿਮੀਟੇਡ ਨੇ ਅੱਜ ਇਸ ਉਦੇਸ਼ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ 25 ਲੱਖ ਰੁਪਏ ਦਾ ਚੈਕ ਭੇਂਟ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿਖਿਆਵਾਂ ਨਾਲ ਸਬੰਧਿਤ ਵਿਦਿਅਕ ਖੋਜ ਅਤੇ ਸਭਿਆਚਾਰਕ ਅਧਿਐਨ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਇਸ ਰਿਸਰਚ ਚੇਅਰ ਨੂੰ ਜਮੁਨਾ ਆਟੋ ਇੰਡਸਟਰੀ ਲਿਮੀਟੇਡ ਵੱਲੋਂ ਉਨ੍ਹਾਂ ਦੇ ਕਾਰਪੋਰੇਟ ਸਮਾਜਿਕ ਜਿਮੇਵਾਰੀ (ਸੀਐਸਆਰ) ਪ੍ਰੋਗ੍ਰਾਮ ਤਹਿਤ ਫੰਡ ਦਿੱਤਾ ਜਾਵੇਗਾ।

ਇਸ ਮੌਕੇ 'ਤੇ ਸੈਰ-ਸਪਾਟਾ ਮੰਤਰੀ ਸ੍ਰੀ ਅਰਵਿੰਦ ਸ਼ਰਮਾ, ਓਐਸਡੀ ਡਾ. ਪ੍ਰਭਲੀਨ ਸਿੰਘ ਤੇ ਸ੍ਰੀ ਰਣਦੀਪ ਸਿੰਘ ਜੋਹਰ, ਚੇਅਰਮੈਨ, ਜਮੁਨਾ ਆਟੋਸ ਇੰਡਸਟਰੀ ਲਿਮੀਟਡ ਵੀ ਮੌਜੂਦ ਰਹੇ।

ਰਿਸਰਚ ਚੇਅਰ ਦੀ ਸਥਾਪਨਾ ਨਾਲ ਨਾ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਦਾ ਸਨਮਾਨ ਹੋਵੇਗਾ, ਸਗੋ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਵਿਦਿਅਕ ਅਤੇ ਖੋਜ ਦੇ ਮੌਕਿਆਂ ਨੂੰ ਪ੍ਰੋਤਸਾਹਨ ਮਿਲੇਗਾ।

Have something to say? Post your comment

 

ਹਰਿਆਣਾ

ਕਰਨਲ ਨਾਲ ਕੁੱਟਮਾਰ ਦਾ ਮਾਮਲਾ: ਭਿਵਾਨੀ ਵਿੱਚ ਸੇਵਾਮੁਕਤ ਸੈਨਿਕਾਂ ਅਤੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਸਰਕਾਰ ਕਿਸਾਨਾਂ ਨੂੰ ਦੇਸੀ ਦਾਰੂ ਬਣਾਉਣ ਦੀ ਇਜਾਜ਼ਤ ਦੇਵੇ ਆਮਦਨ ਹੋ ਜਾਵੇਗੀ ਤਿਗਣੀ-ਭਾਜਪਾ ਸੰਸਦ

ਹਰਿਆਣਾ 'ਚ ਜੇਜੇਪੀ ਨੇਤਾ ਦੀ ਗੋਲੀ ਮਾਰ ਕੇ ਹੱਤਿਆ, ਗੁਆਂਢ 'ਚ ਰਹਿਣ ਵਾਲੇ ਰਿਸ਼ਤੇਦਾਰ 'ਤੇ ਦੋਸ਼

ਯਾਦਗਾਰੀ ਹੋ ਨਿਬੜਿਆ ਹਰਿਆਣਾ ਕਮੇਟੀ ਵਲੋਂ ਮਨਾਇਆ ਗਿਆ ਸ਼ਹੀਦ ਪੀਰ ਬੁੱਧੂ ਸ਼ਾਹ ਦਾ ਸਲਾਨਾ ਸ਼ਹੀਦੀ ਸਮਾਗਮ

ਹਰਿਆਣਾ ਕਮੇਟੀ ਧਰਮ ਪ੍ਰਚਾਰ ਵਲੋਂ ਆਪਣੇ ਵਿਦਿਅਕ ਅਦਾਰਿਆਂ ਦੇ ਅੰਮ੍ਰਿਤਧਾਰੀ ਬੱਚਿਆਂ ਨੂੰ 1570600 ਰੁਪਏ ਦੇ ਵਜ਼ੀਫੇ ਦਿੱਤੇ

ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਹਰਿਆਣਾ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਖੁਸ਼ੀ ਪ੍ਰਗਟਾਈ

ਹਰਿਆਣਾ ਵਿੱਚ ਕਾਂਗਰਸ ਦੀ ਵੱਡੀ ਕਾਰਵਾਈ ਪੰਜ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢਿਆ

ਗੁਰਦੁਆਰਾ ਗੁਰੂ ਗ੍ਰੰਥਸਰ ਵਿਖੇ 21 ਸੁਭਾਗੇ ਜੋੜਿਆਂ ਦੇ ਕੀਤੇ ਗਏ ਸਮੂਹਿਕ ਵਿਆਹ

ਗੁਰਦੁਆਰਾ ਦਾਦੂ ਸਾਹਿਬ ਵਿਖੇ ਸਲਾਨਾ ਸਮਾਗਮ ਦੇ ਸ੍ਰੀ ਅਖੰਡ ਪਾਠ ਸਾਹਿਬ ਹੋਏ ਆਰੰਭ

ਸਿਰਫ਼ ਡੁਬਕੀ ਲਗਾਉਣ ਨਾਲ ਮੁਕਤੀ ਨਹੀਂ ਮਿਲਦੀ: ਸ਼੍ਰੀ ਸ਼੍ਰੀ ਰਵੀ ਸ਼ੰਕਰ