ਚੰਡੀਗੜ੍ਹ - ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਅੱਜ 10ਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਭਾਵਭਿਨੀ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਖਿਆਵਾਂ, ਸਦਭਾਵ, ਹਿੰਮਤ ਅਤੇ ਭਾਈਚਾਰੇ ਨੂੰ ਪ੍ਰੋਤਸਾਹਨ ਦੇਣ ਵਿਚ ਉਨ੍ਹਾਂ ਦੇ ਮਹਤੱਵ 'ਤੇ ਚਾਨਣ ਪਾਇਆ।
ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਮਨੁੱਖਤਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਲੱਖਣ ਯੋਗਦਾਨ, ਵਿਸ਼ੇਸ਼ ਰੂਪ ਨਾਲ ਨਿਸਵਾਰਥ, ਸਮਾਨਤਾ ਅਤੇ ਸੇਵਾ ਦੇ ਉਨ੍ਹਾਂ ਦੇ ਆਦਰਸ਼ਾਂ 'ਤੇ ਜੋਰ ਪਾਉਂਦੇ ਹੋਏ ਦੇਸ਼ ਦੇ ਨਾਗਰਿਕਾਂ ਤੋਂ ਸਮਾਜ ਦੀ ਭਲਾਈ ਲਈ ਇੰਨ੍ਹਾਂ ਸਿਖਿਆਵਾਂ ਨੂੰ ਆਪਣੀ ਰੋਜਾਨਾ ਜੀਵਨ ਵਿਚ ਅਪਨਾਉਣ ਦੀ ਅਪੀਲ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਮਨੁੱਖ ਸਮਾਜ ਲਈ ਪ੍ਰੇਰਣਾ ਦਾ ਪ੍ਰਤੀਕ ਹੈ। ਸਾਰਿਆਂ ਦੀ ਭਲਾਈ, ਸਮਾਜਿਕ, ਨਿਆਂ ਅਤੇ ਏਕਤਾ ਦਾ ਉਨ੍ਹਾਂ ਦਾ ਦ੍ਰਿਸ਼ਟੀਕੋਣ ਅੱਜ ਦੀ ਦੁਨੀਆ ਵਿਚ ਵੀ ਬਹੁਤ ਢੁੱਕਵਾਂ ਹੈ। ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਆਓ ਅਸੀਂ ਸਾਰੇ ਉਨ੍ਹਾਂ ਦੇ ਸਿਦਾਂਤਾਂ 'ਤੇ ਚਲਣ ਲਈ ਪ੍ਰਤੀਬੱਧ ਹੋਣ ਅਤੇ ਇਕ ਦਿਆਲੂ ਅਤੇ ਸਮਾਜਿਕ ਭਾਈਚਾਰਾ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਦੇਣ।
ਸ੍ਰੀ ਬੰਡਾਰੂ ਦੱਤਾਤੇ੍ਰਅ ਨੈ ਸਿੱਖ ਕੰਮਿਊਨਿਟੀ ਦੀ ਤਿਆਗ, ਵੀਰਤਾ ਅਤੇ ਨਿਵਸਾਰਥ ਸੇਵਾ ਦੇ ਮੁੱਲਾਂ ਦੇ ਪ੍ਰਤੀ ਦ੍ਰਿੰੜ ਪ੍ਰਤੀਬੱਧਤਾ ਦੀ ਵੀ ਪ੍ਰਸੰਸਾਂ ਕੀਤੀ। ਉਨ੍ਹਾਂ ਨੇ ਲੋਕਾਂ ਤੋਂ ਇਸ ਸ਼ੁਭ ਮੌਕੇ ਨੂੰ ਭਗਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਖਾਏ ਗਏ ਮੁੱਲਾਂ ਨੂੰ ਬਣਾਏ ਰੱਖਣ ਦੇ ਸੰਕਲਪ ਦੇ ਨਾਲ ਮਨਾਉਣ ਦੇ ਲਈ ਇਕੱਠੇ ਆਉਣ ਦੀ ਅਪੀਲ ਕੀਤੀ। ਰਾਜਪਾਲ ਨੇ ਇਸ ਦਿਨ ਲਈ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹਰਿਆਣਾ ਅਤੇ ਦੇਸ਼ ਲਈ ਸ਼ਾਂਤੀ , ਖੁਸ਼ਹਾਲੀ ਅਤੇ ਏਕਤਾ ਦੀ ਪ੍ਰਾਰਥਨਾ ਕੀਤੀ।