ਪੰਥਕ ਸੇਵਾਦਾਰ ਭਾਈ ਸੁਖਬੀਰ ਸਿੰਘ ਬਲਬੇੜਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਇਸ ਵੇਲੇ ਹਰਿਆਣਾ ਦੀਆਂ ਸੰਗਤਾਂ ਤੇ ਵੱਡੀ ਜਿੰਮੇਵਾਰੀ ਹੈ ਕਿ ਆਪਣੇ ਇਲਾਕੇ ਵਿੱਚ ਸਹੀ ਉਮੀਦਵਾਰ ਦੀ ਚੋਣ ਕਰਕੇ ਗੁਰੂ ਸਿਧਾਂਤ ਨੂੰ ਮੁੱਖ ਰੱਖ ਕੇ ਇਹ ਹਿਸਾਬ ਜਰੂਰ ਲਵਾਉਣ ਉਹ ਕਿਹੜੇ ਉਮੀਦਵਾਰ ਹਨ ਜਿਹੜੇ ਸਿਰਫ ਗੋਲਕਾਂ ਕਰਕੇ ਚੋਣ ਲੜ ਰਹੇ ਹਨ । ਇਹ ਗੱਲ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਝੀਡਾ ਗਰੁੱਪ ਨੇ 2014 ਤੋਂ 2020 ਦੇ ਕਾਰਜਕਾਰ ਦੌਰਾਨ ਗੋਲਕਾ ਦੀ ਲੜਾਈ ਤੋਂ ਸਿਵਾਏ ਹੋਰ ਕੋਈ ਉਪਲਬਧੀ ਹਾਸਲ ਨਹੀਂ ਕੀਤੀ । ਦੂਸਰੇ ਪਾਸੇ ਜਿਸ ਤਰੀਕੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਿੱਖੀ ਸਿਧਾਂਤ ਦੇ ਮੁਤਾਬਿਕ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਲਈ ਕੌਮ ਨੂੰ ਸਮਰਪਿਤ ਹੋਏ ਅਤੇ ਦਿਨ ਰਾਤ ਇੱਕ ਕਰਕੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹੇ । ਜਥੇਦਾਰ ਦਾਦੂਵਾਲ ਨੇ ਕਿੰਨੇ ਯੋਗ ਸਿੱਖ ਨੌਜਵਾਨਾਂ ਨੂੰ ਹਰਿਆਣਾ ਕਮੇਟੀ ਵਿੱਚ ਰੁਜ਼ਗਾਰ ਦਿੱਤਾ । ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਹਰਿਆਣੇ ਦੀਆਂ ਸੰਗਤਾਂ ਉਮੀਦਵਾਰਾਂ ਦੇ ਉਨਾਂ ਦੇ ਕਾਰਜ ਕਾਲ ਦੌਰਾਨ ਕੀਤੇ ਕਾਰਜਾਂ ਨੂੰ ਦੇਖ ਕੇ ਵੋਟ ਕਰੇ । ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਕਾਰਜਸ਼ੈਲੀ ਨੂੰ ਸਮਝਣਾ ਹੋਵੇ ਤਾਂ ਆਪਾਂ ਇਹੀ ਦੇਖਦੇ ਹਾਂ ਕਿ ਉਹਨਾਂ ਵੱਲੋਂ ਕਿਸ ਪ੍ਰਕਾਰ ਦੇ ਅਤੇ ਕਿਸ ਤਰੀਕੇ ਨਾਲ ਕਾਰਜ ਕੀਤੇ ਗਏ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਹਰਿਆਣਾ ਦੀਆਂ ਸੰਗਤਾਂ ਲਈ ਇੱਕ ਸੇਵਾਦਾਰ ਦੇ ਵਾਂਗ ਜਿਸ ਤਰੀਕੇ ਨਾਲ ਪੂਰੇ ਹਰਿਆਣੇ ਵਿੱਚ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਗਿਆ ਉਹ ਸੰਗਤਾਂ ਦੇ ਸਾਹਮਣੇ ਹੈ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਿੱਖ ਕੌਮ ਦੀ ਮਹਾਨ ਬੇਗਦਾਗ ਸ਼ਖਸੀਅਤ ਨੇ ਕਿਉਂਕਿ ਜਥੇਦਾਰ ਦਾਦੂਵਾਲ ਨੇ ਹਰਿਆਣਾ ਕਮੇਟੀ ਚੋਂ ਨਿੱਜ ਸਵਾਰਥ ਲਈ ਇੱਕ ਵੀ ਰੁਪਿਆ ਨਹੀਂ ਖਰਚਿਆ । ਪਰ ਦੂਜੇ ਪਾਸੇ ਝੀਡਾ ਗਰੁੱਪ ਜਾਂ ਹੋਰ ਜਿਨਾਂ ਨੂੰ ਜਥੇਦਾਰ ਦਾਦੂਵਾਲ ਵੱਲੋਂ ਸਿੱਖ ਕੌਮ ਲਈ ਕੀਤਾ ਪ੍ਰਚਾਰ ਪ੍ਰਸਾਰ ਹਜਮ ਨਹੀਂ ਹੋ ਰਿਹਾ ਉਹ ਹਰਿਆਣਾ ਦੀਆਂ ਸੰਗਤਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਕਰਕੇ ਖੁਦ ਵੱਲੋਂ ਹੁਣ ਤੱਕ ਗੋਲਕਾਂ ਦੀ ਲੜਾਈ ਨੂੰ ਸੂਰਮਗਤੀ ਵਾਂਗ ਮਿਸਾਲੀਆ ਤੌਰ ਤੇ ਸੰਗਤਾਂ ਵਿੱਚ ਦਰਸਾ ਰਹੇ ਹਨ ਹੁਣ ਸੰਗਤਾਂ ਨੇ ਫੈਸਲਾ ਕਰਨਾ ਹੈ ਕੇ ਗੋਲਕਾਂ ਦੇ ਲੁਟੇਰੇ ਝੀਂਡਾ ਗਰੁੱਪ ਬਾਦਲਾਂ ਦੇ ਮੋਹਰੇ ਨੂੰ ਵੋਟਾਂ ਪਾਉਣੀਆਂ ਹਨ ਜਾਂ ਪੰਥ ਦੇ ਸੇਵਾਦਾਰ ਜਥੇਦਾਰ ਦਾਦੂਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਹੈ ।