ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਿਵੇਕਲਾ ਪੈਂਤੜਾ ਵਰਤਦਿਆਂ ਪੰਜ ਸਿੰਘ ਸਾਹਿਬਾਨ ਵਲੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਬਣਾਈ ਸੱਤ ਮੈਂਬਰੀ ਕਮੇਟੀ ਦੇ ਹਕ ਵਿਚ ਪਹਿਲਾਂ ਸੰਟੇਡ ਲੈਂਦਿਆ ਕਿਹਾ ਕਿ ਅਕਾਲੀ ਦਲ ਦੀ ਨਵੀ ਭਰਤੀ ਦੀ ਨਿਗਰਾਨੀ ਕਰਨ ਲਈ ਬਣਾਈ ਸੱਤ ਮੈਂਬਰੀ ਕਮੇਟੀ ਅੱਜ ਵੀ ਸੰਟੈਡ ਕਰਦੀ ਹੈ, ਪਰ ਉਨਾਂ ਨਾਲ ਹੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵਲੋ ਅਕਾਲੀ ਦਲ ਦੀ ਨਵੀ ਭਰਤੀ ਲਈ ਜੋ ਅਕਾਲੀ ਆਗੂਆਂ ਦੀਆਂ ਲਗਾਈਆਂ ਡਿਉਟੀਆਂ ਦਾ ਵੀ ਸਵਾਗਤ ਕੀਤਾ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਫਿਰ ਦੁਹਰਾਇਆ ਕਿ ਜੇਕਰ ਸੱਤ ਮੈਂਬਰੀ ਕਮੇਟੀ ਦਾ ਜਿਕਰ ਨਹੀ ਹੋਇਆ ਜਾਂ ਸੱਤ ਮੈਂਬਰੀ ਕਮੇਟੀ ਅੱਜ ਤਕ ਕਾਰਜਸ਼ੀਲ ਨਹੀ ਹੋਈ ਇਹ ਢਿਲ ਮੱਠ ਹੈ। ਨਵੀ ਭਰਤੀ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਨਵੀ ਭਰਤੀ ਸ਼ੁਰੂ ਕਰਨਾ ਬਹੁਤ ਚੰਗੀ ਗਲ ਹੈ। ਨਵੇ ਡੈਲੀਗੇਟ ਬਣਾ ਕੇ ਪ੍ਰਧਾਨ ਦੀ ਚੋਣ ਕੀਤੇ ਜਾਣਾ ਵੀ ਇਕ ਚੰਗਾ ਕਦਮ ਹੈ। ਪਾਰਟੀ ਵੱਲੋਂ ਜਿਹੜੇ ਨੁਮਾਇਦਿਆ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜਿੰਨਾ ਮੈਂਬਰਸ਼ਿਪ ਦੀ ਨਵੀਂ ਭਰਤੀ ਸ਼ੁਰੂ ਕਰਨੀ ਹੈ, ਇਕ ਚੰਗਾ ਕਦਮ ਹੈ।ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਮੁਤਾਬਿਕ ਨਵੀ ਭਰਤੀ ਕਰਕੇ ਨਵੇਂ ਡੈਲੀਗੇਟ ਬਣਾ ਕੇ ਪ੍ਰਧਾਨ ਦੀ ਚੋਣ ਕੀਤੀ ਜਾਵੇ। ਜਥੇਦਾਰ ਨੇ ਕਿਹਾ ਕਿ ਉਨਾਂ ਪਹਿਲਾਂ ਹੀ 6 ਜਨਵਰੀ ਨੂੰ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਕਾਇਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਦਸੰਬਰ 2024 ਨੂੰ ਜਾਰੀ ਕੀਤੇ ਹਰ ਆਦੇਸ਼ ਦੀ ਪਾਲਣਾ ਕਰੇ। ਹਾਲੇ ਵੀ ਕੁਝ ਮਾਮਲਿਆਂ ਵਿਚ ਆਨਾ-ਕਾਨੀ ਕੀਤੀ ਜਾ ਰਹੀ ਹੈ।ਉਨਾਂ ਅਗੇ ਕਿਹਾ ਕਿ ਬੀਤੇ ਦਿਨੀ ਅਕਾਲੀ ਦਲ ਦਾ ਇਕ ਵਫਦ ਸਾਨੂੰ ਵਕੀਲਾਂ ਦੀ ਰਾਏ ਤੇ ਚੋਣ ਕਮਿਸ਼ਨ ਦੀ ਵੈਬਸਾਇਟ ਤੋ ਲਿਆ ਇਕ ਪ੍ਰਫਾਰਮਾਂ ਦੇ ਗਿਆ ਸੀ। ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰਾਂ ਨੇ ਸੰਵਿਧਾਨ ਦਾ ਹਵਾਲਾ ਵੀ ਦਿੱਤਾ ਸੀ।ਪਾਰਟੀ ਵਿਚ ਅਸਤੀਫੇ ਪ੍ਰਵਾਨ ਕੀਤੇ ਜਾਣ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਪਾਰਟੀ ਦੀ ਕਲ ਦੀ ਮੀਟਿੰਗ ਤੋ ਬਾਅਦ ਜੋ ਸਟੇਟਮੈਂਟ ਆਈ ਹੈ ਉਸ ਵਿੱਚ ਡਾਕਟਰ ਚੀਮਾ ਨੇ ਕਿਹਾ ਹੈ ਕਿ ਅਸਤੀਫੇ ਪਹਿਲੇ ਪ੍ਰਵਾਨ ਨਹੀਂ ਸੀ ਕੀਤੇ ਗਏ, ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਹੈ, ਆਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਕਰਨ ਵਾਲੇ ਪਾਸੇ ਆਏ ਹਨ।