BREAKING NEWS

ਨੈਸ਼ਨਲ

ਛੋਟੇ ਸਾਹਿਬਜਾਦਿਆਂ ਦੇ ਸ਼ਹੀਦੇ ਦਿਹਾੜਿਆਂ ਵਿਚ ਬਾਲ ਦਿਵਸ ਦੀ ਆੜ ਵਿਚ ਵੱਡੇ ਪੱਧਰ ਤੇ ਰਚੇ ਗਏ ਸਾਹਿਬਜਾਦਿਆਂ ਅਤੇ ਦਸਮ ਪਾਤਸ਼ਾਹ ਦੇ ਸਵਾਂਗ: ਰਮਨਦੀਪ ਸਿੰਘ ਸੋਨੂੰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 12, 2025 06:16 PM

ਨਵੀਂ ਦਿੱਲੀ -ਦਿੱਲੀ ਗੁਰਦੁਆਰਾ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਜੋ ਕਿ ਹੁਣ ਭਾਜਪਾਈ ਬਣ ਚੋਣ ਲੜ ਰਹੇ ਹਨ ਅਤੇ ਕਾਬਿਜ ਮੌਜੂਦਾ ਕਮੇਟੀ ਮੈਂਬਰਾਂ ਵਲੋਂ ਪੰਥ ਦੀ ਰਾਹ ਵਿਚ ਬੋਏ ਕੱੜਵੇ ਬੀਜ ਹੁਣ ਨਾਸੂਰ ਬਣ ਕੇ ਪੰਥਕ ਰਹਿਤ ਮਰਿਆਦਾ ਦਾ ਵੱਡਾ ਘਾਣ ਕਰ ਰਹੇ ਹਨ ।
ਯੂਥ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਛੋਟੇ ਸਾਹਿਬਜਾਦੇ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਨੇ ਜਬਰ ਅੱਗੇ ਨਾ ਝੁਕਣ ਅਤੇ ਜਾਲਮ ਨਾਲ ਟਾਕਰਾ ਲੈਣ ਦੀ ਸਿਕਸ਼ਾ ਦੇ ਕੇ "ਨਿਸ਼ਚੇ ਕਰ ਆਪਣੀ ਜੀਤ ਕਰੋ" ਦੇ ਜਜਬੇਆਂ ਨਾਲ ਰੰਗ ਦਿੱਤਾ ਸੀ ਅਤੇ ਵੱਡੇ ਸਾਹਿਬਜਾਦਿਆਂ ਨੂੰ ਦਸਮ ਪਾਤਸ਼ਾਹ ਨੇ ਆਪ ਜਾਲਮਾਂ ਨਾਲ ਲੜਨ ਦੀ ਗੁੜਤੀ ਦਿੱਤੀ ਸੀ । ਉਨ੍ਹਾਂ ਦੀ ਯਾਦ ਵਿਚ ਇੰਨ੍ਹਾ ਲੋਕਾਂ ਨੇ ਜੋ ਬਾਲ ਦਿਵਸ ਦੀ ਕਵਾਇਦ ਸ਼ੁਰੂ ਕਰਵਾਈ ਓਸ ਦੇ ਨਤੀਜੇ ਵਜੋਂ ਦੇਸ਼ ਦੇ ਵੱਖ ਵੱਖ ਰਾਜਾਂ ਅੰਦਰ ਸਾਹਿਬਜਾਦਿਆਂ ਅਤੇ ਦਸਮ ਪਾਤਸ਼ਾਹ ਦੇ ਸਵਾਂਗ ਰਚੇ ਜਾਣ ਦੀਆਂ ਬਹੁਤ ਖਬਰਾਂ ਦੇਖਣ ਪੜਨ ਅਤੇ ਸੁਣਨ ਨੂੰ ਮਿਲੀਆਂ ਹਨ । ਇੰਨ੍ਹਾ ਬਾਰੇ ਪੜ ਸੁਣ ਕੇ ਸਿੱਖ ਹਿਰਦਿਆਂ ਨੂੰ ਵਡੀ ਠੇਸ ਪੁਜੀ ਹੈ ਕਿਉਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਸਾਹਿਬਾਨ ਅਤੇ ਸਾਹਿਬਜਾਦਿਆਂ ਦਾ ਕੌਈ ਵੀਂ ਸਵਾਂਗ ਨਹੀਂ ਰਚ ਸਕਦਾ ਹੈ । ਸਿੱਖ ਪੰਥ ਦੇ ਹਾਜਰਾ ਹਜੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਪੰਥ ਦੀ ਅਗਵਾਈ ਕਰ ਰਹੇ ਹਨ । ਜਦੋ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਦਾ ਨਾਮ ਬਦਲ ਕੇ ਬਾਲ ਦਿਵਸ ਕੀਤਾ ਗਿਆ ਸੀ ਅਸੀਂ ਤਦ ਵੀਂ ਵਿਰੋਧ ਕੀਤਾ ਸੀ ਤੇ ਹੁਣ ਵੀਂ ਆਪਣਾ ਫਰਜ਼ ਸਮਝਦੇ ਹੋਏ ਜੱਥੇਦਾਰ ਅਕਾਲ ਤਖਤ ਜੀ ਨੂੰ ਅਪੀਲ ਕਰਦੇ ਹਾਂ ਸਰਕਾਰ ਦੀ ਝੋਲੀ ਵਿਚ ਨਿਜ ਖਾਤਿਰ ਗਿਰਣ ਵਾਲੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕਮੇਟੀ ਪ੍ਰਧਾਨ ਸਕੱਤਰ ਨੂੰ ਤੁਰੰਤ ਤਖਤ ਸਾਹਿਬ ਤੇ ਸੱਦ ਕੇ ਇਸ ਬਾਰੇ ਸੁਆਲ ਜੁਆਬ ਕਰਣ ਦੇ ਨਾਲ ਇੰਨ੍ਹਾ ਨੂੰ ਇਸ ਹੋ ਰਹੀ ਮਰਿਆਦਾ ਦੇ ਘਾਣ ਲਈ ਜੁਆਬਦੇਹ ਬਣਾਇਆ ਜਾਣਾ ਚਾਹੀਦਾ ਹੈ ਅਤੇ ਇੰਨ੍ਹਾ ਲੋਕਾਂ ਉਪਰ ਬਣਦੀ ਪੰਥਕ ਮਰਿਆਦਾ ਤਹਿਤ ਸਖ਼ਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ ।
ਇਸਦੇ ਨਾਲ ਹੀ ਇੰਨ੍ਹਾ ਦੀ ਸਰਪ੍ਰਸਤੀ ਹੇਠ ਚਲ ਰਹੇ ਕਮੇਟੀ ਦੇ ਸਕੂਲਾਂ ਦੇ ਸਟਾਫ ਦਾ ਬਕਾਇਆ ਨਾ ਦਿੱਤੇ ਜਾਣ ਕਰਕੇ ਇੰਨ੍ਹਾ ਵਲੋਂ ਕਮੇਟੀ ਦੀ ਕੁਝ ਜਾਇਦਾਦ ਕੁਰਕ ਕਰਣ ਲਈ ਅਦਾਲਤ ਨੂੰ ਕਿਹਾ ਹੈ ਜਦਕਿ ਇਹ ਕਮੇਟੀ ਦੇ ਸਮੂਹ ਮੈਂਬਰਾਂ ਨਾਲ ਇਸ ਮੁਦੇ ਤੇ ਮੀਟਿੰਗ ਕੀਤੇ ਬਿਨਾਂ ਮਨਮਰਜੀ ਨਹੀਂ ਕਰ ਸਕਦੇ ਹਨ ਤੇ ਨਾ ਹੀ ਗੁਰੂ ਘਰ ਦਾ ਸਰਮਾਇਆ ਖੁਰਦ ਬੁਰਦ ਕਰ ਸਕਦੇ ਹਨ । ਇੰਨ੍ਹਾ ਦੀ ਨਾਕਾਮੀਆਂ ਤਹਿਤ ਚੜੇ ਕਰਜੇ ਨੂੰ ਉਤਾਰਣ ਲਈ ਇੰਨ੍ਹਾ ਨੂੰ ਆਪਣੀ ਨਿੱਜੀ ਜਾਇਦਾਦ ਵੇਚਕੇ ਕਮੇਟੀ ਸਿਰ ਚੜ੍ਹ ਰਿਹਾ ਕਰਜਾ ਉਤਾਰਣਾ ਚਾਹੀਦਾ ਹੈ ।

Have something to say? Post your comment

 

ਨੈਸ਼ਨਲ

ਸਦਰ ਬਜ਼ਾਰ ਦੇ ਵਪਾਰੀਆਂ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

'ਫ਼ਖ਼ਰ ਏ ਕੌਮ' ਦਾ ਸਨਮਾਨ ਸ਼ਹੀਦ "ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਓਕੇ" ਨੂੰ ਦੇਣ ਦੀ ਕੀਤੀ ਮੰਗ: ਯੂਕੇ ਸਿੱਖ ਜੱਥੇਬੰਦੀਆਂ

ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ 'ਤੇ ਵੱਖ ਵੱਖ ਸਿੱਖ ਜੱਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ

ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੀ ਤਿਆਰੀਆਂ ਲਈ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਹੋਈ ਬੈਠਕ

ਸਾਕਾ ਨੀਲਾ ਤਾਰਾ 'ਚ ਯੂ.ਕੇ. ਦੀ ਸ਼ਮੂਲੀਅਤ ਸੰਬੰਧੀ ਪੀਐਮ ਵਲੋਂ ਜਨਤਕ ਜਾਂਚ ਨਾ ਕਰਵਾਏ ਜਾਣ ਕਰਕੇ ਬ੍ਰਿਟਿਸ਼ ਸਿੱਖਾਂ ਅੰਦਰ ਭਾਰੀ ਰੋਹ- ਸਿੱਖ ਫੈਡਰੇਸ਼ਨ  ਯੂ.ਕੇ

ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਲੋਹੜੀ ਦੇ ਸ਼ੁਭ ਮੌਕੇ 'ਤੇ ਧੂਮਧਾਮ ਨਾਲ ਕੀਤਾ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ਬੀਬੀ ਅਮਰਜੀਤ ਕੌਰ ਜੀ ਦੇ ਅਕਾਲ ਚਲਾਣੇ ’ਤੇ ਅਖੰਡ ਕੀਰਤਨੀ ਜੱਥਾ (ਦਿੱਲੀ) ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਕਿਸਾਨੀ ਮੰਗਾ ਲਈ 76ਵੇਂ ਗਣਤੰਤਰ ਦਿਵਸ 'ਤੇ ਕਿਸਾਨ ਕੱਢਣਗੇ ਟਰੈਕਟਰ, ਮੋਟਰ ਸਾਈਕਲ ਪਰੇਡ: ਸੰਯੁਕਤ ਕਿਸਾਨ ਮੋਰਚਾ

ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਇਸ ਲਈ ਸੰਭਵ ਹੈ ਕਿਉਂਕਿ ਅਸੀਂ ਵੱਡੇ ਕਾਰੋਬਾਰੀਆਂ ਤੋਂ ਦਾਨ ਨਹੀਂ ਲੈਂਦੇ: ਸੀਐਮ ਅਤਿਸ਼ੀ

ਫ਼ੈਸਟਾ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਸਦਰ ਬਾਜ਼ਾਰ ਦੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂ