ਨਵੀਂ ਦਿੱਲੀ-ਫੈਡਰੇਸ਼ਨ ਆਫ਼ ਸਦਰ ਬਜ਼ਾਰ ਟਰੇਡਰਜ਼ ਐਸੋਸੀਏਸ਼ਨ ਵੱਲੋਂ ਚੇਅਰਮੈਨ ਪਰਮਜੀਤ ਸਿੰਘ ਪੰਮਾ ਪ੍ਰਧਾਨ ਰਾਕੇਸ਼ ਯਾਦਵ ਦੀ ਪ੍ਰਧਾਨਗੀ ਹੇਠ ਸਦਰ ਬਜ਼ਾਰ ਵਿੱਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਪ੍ਰਸਾਦ ਵੰਡਣ ਦਾ ਪ੍ਰੋਗਰਾਮ ਵੀ ਕੀਤਾ ਗਿਆ । ਫੈਡਰੇਸ਼ਨ ਦੇ ਚੇਅਰਮੈਨ ਖਜ਼ਾਨਚੀ ਦੀਪਕ ਮਿੱਤਲ, ਗੋਪਾਲ ਗਰੋਵਰ, ਅਭੈ ਸੱਭਰਵਾਲ, ਕੁਲਦੀਪ ਸਿੰਘ ਸਮੇਤ ਵਪਾਰੀਆਂ ਨੇ ਪਹਿਲੀ ਲੋਹੜੀ ਦੀ ਰੋਸ਼ਨੀ ਕਰਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਦੇ ਤੰਦਰੁਸਤ ਰਹਿਣ ਦੀ ਕਾਮਨਾ ਕਰਣ ਦੇ ਨਾਲ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਜੋ ਕਿ ਸਾਡੇ ਸਭਿਆਚਾਰ ਸਾਡੀ ਵਿਰਾਸਤ ਸਾਡੀ ਸੰਸਕ੍ਰਿਤੀ ਦੀਆਂ ਧ੍ਰੋਹਰਾ ਹਨ ਇਹ ਸਾਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦੇਂਦੇ ਹਨ ਅਤੇ ਲੋਹੜੀ ਸਾਲ ਦਾ ਪਹਿਲਾ ਤਿਉਹਾਰ ਹੈ ਜਿਸ ਨੂੰ ਹਰ ਕੋਈ ਬੜੇ ਉੱਤਸ਼ਾਹ ਤੇ ਧੂਮਧਾਮ ਨਾਲ ਮਨਾਉਂਦਾ ਹੈ ਅਤੇ ਇਸ ਨੂੰ ਵਪਾਰ ਜਗਤ ਲਈ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ।