BREAKING NEWS
ਸਾਂਸਦ ਰਾਘਵ ਚੱਢਾ ਦਾ ਸ਼ਾਨਦਾਰ ਰੋਡ ਸ਼ੋਅ, ਜਨਤਾ ਨੇ ਅਰਵਿੰਦ ਕੇਜਰੀਵਾਲ ਨੂੰ ਤੀਜੀ ਵਾਰ ਰਿਕਾਰਡ ਬਹੁਮਤ ਨਾਲ ਜਿਤਾਉਣ ਦਾ ਲਿਆ ਸੰਕਲਪ ਪੰਜਾਬ ਦੀ 'ਧੀ ਅਣਮੁੱਲੀ ਦਾਤ' ਪਹਿਲਕਦਮੀ ਨੂੰ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪੱਧਰ 'ਤੇ ਮਾਨਤਾ ਹਾਸਿਲ: ਡਾ. ਬਲਜੀਤ ਕੌਰਪੱਛੜ੍ਹੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਲੋਕ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸੰਦੀਪ ਸੈਣੀਡਰਿੱਲ ਅਫਸਰ ਵਾਸਤੇ 50,000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰਦਿੱਲੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਤੀਜੇ ਦਿਨ ਕੀਤਾ ਪ੍ਰਚਾਰ, ਕਈ ਰੋਡ ਸ਼ੋਅ ਕੀਤੇ'ਆਪ' ਪੰਜਾਬ ਨੇ ਕਾਂਗਰਸ ਵਿਧਾਇਕ ਚੰਦਰਸ਼ੇਖਰ ਠਾਕੁਰ 'ਤੇ ਪੰਜਾਬ ਵਿਰੁੱਧ ਬੇਬੁਨਿਆਦ ਦੋਸ਼ਾਂ ਦੀ ਕੀਤੀ ਨਿੰਦਾ

ਪੰਜਾਬ

ਡਰਿੱਲ ਅਫਸਰ ਵਾਸਤੇ 50,000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਕੌਮੀ ਮਾਰਗ ਬਿਊਰੋ | January 23, 2025 06:49 PM

ਚੰਡੀਗੜ੍ਹ- ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ 5ਵੀਂ ਕਮਾਂਡੋ ਬਟਾਲੀਅਨ, ਬਠਿੰਡਾ ਵਿੱਚ ਤਾਇਨਾਤ ਹੌਲਦਾਰ (ਐਚਸੀ) ਨਛੱਤਰ ਸਿੰਘ ਨੂੰ 50, 000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਉਕਤ ਪੁਲਿਸ ਮੁਲਾਜ਼ਮ ਰਿਸ਼ਵਤ ਦੀ ਇਹ ਰਕਮ ਮੁੱਖ ਮੁਲਜ਼ਮ ਕਮਾਂਡੋ ਡਰਿੱਲ ਅਫਸਰ (ਸੀ.ਡੀ.ਓ.) ਹੌਲਦਾਰ ਤਰਸੇਮ ਸਿੰਘ ਦੇ ਨਾਂ ’ਤੇ ਰਿਸ਼ਵਤ ਲੈ ਰਿਹਾ ਸੀ ਜੋ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੋ ਗਿਆ ਹੈ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ 5ਵੀਂ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਇੱਕ ਹੋਰ ਹੌਲਦਾਰ ਪਰਮਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਕਤ ਸੀ.ਡੀ.ਓ. ਤਰਸੇਮ ਸਿੰਘ ਨੇ ਉਸ ਨੂੰ ਇੱਕ ਪੁਲਿਸ ਕੇਸ ਕਰਕੇ ਨੌਕਰੀ ਤੋਂ ਦੋ ਸਾਲ ਦੀ ਸਥਾਈ ਬਰਖ਼ਾਸਤਗੀ ਸਬੰਧੀ ਵਿਭਾਗੀ ਜਾਂਚ ਵਿੱਚ ਸ਼ਿਕਾਇਤਕਰਤਾ ਦੀ ਮਦਦ ਕਰਨ ਬਦਲੇ 50, 000 ਰੁਪਏ ਦੀ ਮੰਗ ਕੀਤੀ ਸੀ।

ਸ਼ਿਕਾਇਤ ਦੇ ਅਨੁਸਾਰ ਤਰਸੇਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਉਸ ਨਾਲ ਤਾਇਨਾਤ ਸਹਾਇਕ ਹੌਲਦਾਰ ਨਛੱਤਰ ਸਿੰਘ ਨੂੰ ਸੌਂਪਣ ਲਈ ਕਿਹਾ ਸੀ ਕਿਉਂਕਿ ਉਹ ਖੁਦ ਇਹ ਪੈਸੇ ਲੈਣ ਲਈ ਮੌਜੂਦ ਨਹੀਂ ਸੀ।

ਬੁਲਾਰੇ ਨੇ ਦੱਸਿਆ ਕਿ ਇਸ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਮੁੱਢਲੀ ਜਾਂਚ ਕੀਤੀ ਅਤੇ ਵਿਜੀਲੈਂਸ ਬਿਊਰੋ ਦੀ ਬਠਿੰਡਾ ਯੂਨਿਟ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਹੌਲਦਾਰ ਨਛੱਤਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਬਿਓਰੋ ਵੱਲੋਂ ਫਰਾਰ ਚੱਲ ਰਹੇ ਤਰਸੇਮ ਸਿੰਘ ਨੂੰ ਫੜਨ ਦੀਆਂ ਯਤਨ ਜਾਰੀ ਹਨ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment

 

ਪੰਜਾਬ

ਅਕਾਲੀ ਦਲ ਵੱਲੋਂ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਨਾਲ ਮੁਲਾਕਾਤ,  ਵੋਟਰਾਂ ਦੀ ਰਜਿਸਟਰੇਸ਼ਨ 31 ਮਾਰਚ ਤੱਕ ਵਧਾਉਣ ਦੀ ਕੀਤੀ ਮੰਗ

ਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਪੂਰੇ ਸੂਬੇ ’ਚ ਵਧਾਈ ਸੁਰੱਖਿਆ

ਮਾਨ ਨੇ ਭਾਜਪਾ ਦੇ ਖੋਖਲੇ ਵਾਅਦਿਆਂ ਦਾ ਉਡਾਇਆ ਮਜ਼ਾਕ, ਦਸਿਆ 'ਜੁਮਲਾ'

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਸਰਵੋਤਮ ਇਲੈਕਸ਼ਨ ਪ੍ਰੈਕਟਿਸ ਪੁਰਸਕਾਰʼ ਲਈ ਚੋਣ

ਪਿੰਡ ਜੌੜਕੀਆਂ ਦੇ ਰੁਪਿੰਦਰ ਕੌਰ ਅਤੇ ਬਿਕਰਮਜੀਤ ਸਿੰਘ ਨੂੰ ਵਧੀਆ ਸੇਵਾਵਾਂ ਦੇਣ ਸਦਕਾ ਗਣਤੰਤਰ ਦਿਵਸ ਦਿੱਲੀ ਵਿਖੇ ਸ਼ਾਮਿਲ ਹੋਣ ਲਈ ਸੱਦਾ

ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ

ਸਾਂਸਦ ਰਾਘਵ ਚੱਢਾ ਦਾ ਸ਼ਾਨਦਾਰ ਰੋਡ ਸ਼ੋਅ, ਜਨਤਾ ਨੇ ਅਰਵਿੰਦ ਕੇਜਰੀਵਾਲ ਨੂੰ ਤੀਜੀ ਵਾਰ ਰਿਕਾਰਡ ਬਹੁਮਤ ਨਾਲ ਜਿਤਾਉਣ ਦਾ ਲਿਆ ਸੰਕਲਪ

ਪੰਜਾਬ ਦੀ 'ਧੀ ਅਣਮੁੱਲੀ ਦਾਤ' ਪਹਿਲਕਦਮੀ ਨੂੰ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪੱਧਰ 'ਤੇ ਮਾਨਤਾ ਹਾਸਿਲ: ਡਾ. ਬਲਜੀਤ ਕੌਰ

ਪੱਛੜ੍ਹੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਲੋਕ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸੰਦੀਪ ਸੈਣੀ

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਪਟਨਾ ਵਿਖੇ 85ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ਿਸਰਜ਼ ਕਾਨਫਰੰਸ ਵਿੱਚ ਸ਼ਿਰਕਤ; ਵੈਸ਼ਾਲੀ ਸਤੂਪ ਵਿਖੇ ਮੱਥਾ ਟੇਕਿਆ