ਚੰਡੀਗੜ੍ਹ- ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਰੋਡਵੇਜ ਵਿਚ ਰੋਜਾਨਾ ਤਿੰਨ ਲੱਖ ਯਾਤਰੀ ਤੇ ਕਰਮਚਾਰੀ ਸਫਰ ਕਰਦੇ ਹਨ ਅਤੇ ਉਨ੍ਹਾਂ ਨੂੰ ਚੰਗਾ ਖਾਣਾ ਉਪਲਬਧ ਕਰਾਉਣ ਦੀ ਦਿਸ਼ਾ ਵਿਚ ਕੰਮ ਕੀਤੇ ਜਾ ਰਹੇ ਹਨ। ਸੂਬੇ ਦੇ ਪੰਜ ਬੱਸ ਅੱਡਿਆਂ 'ਤੇ ਟ੍ਰਾਇਲ ਵਜੋ ਟੂਰੀਜਮ ਵਿਭਾਗ ਵੱਲੋਂ ਬੱਸਾਂ ਦੇ ਯਾਤਰੀਆਂ ਨੂੰ ਰੇਲਵੇ ਦੀ ਤਰਜ 'ਤੇ ਖਾਣਾ ਉਪਲਬਧ ਕਰਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਈਵੇ 'ਤੇ ਅਸੀਂ ਰੇਸਟ ਹਾਊਸ ਬਨਾਉਣਾ ਚਾਹੁੰਦੇ ਹਨ ਤਾਂ ਜੋ ਵਾਹਨ ਡਰਾਈਵਰ, ਮਹਿਲਾਵਾਂ ਤੇ ਯਾਤਰੀਟਾ ਨੂੰ ਕਿਫ੍ਰੇਸ਼ ਹੋਣ ਦੀ ਬਿਹਤਰ ਸਹੂਲਤ ਮਿਲ ਸਕੇ।
ਸ੍ਰੀ ਵਿਜ ਅੱਜ ਅੰਬਾਲਾ ਕੈਂਟ ਬੱਸ ਸਟੈਂਡ 'ਤੇ ਆਸਥਾ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਗਈ ਪੰਜ ਰੁਪਏ ਵਿਚ ਥਾਲੀ ਸੇਵਾ ਦੀ ਸ਼ੁਰੂਆਤ ਕਰਨ ਦੇ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਟ੍ਰਾਇਲ ਤੌਰ 'ਤੇ ਪੰਜ ਬੱਸ ਅੱਡਿਆਂ 'ਤੇ ਟੂਰੀਜਮ ਵਿਭਾਗ ਨਾਲ ਠੇਕਾ ਕਰ ਰਹੇ ਹਨ ਜਿੱਥੋਂ ਖਾਣਾ ਮਹੁਇਆ ਕਰਾਇਆ ਜਾਵੇਗਾ। ਜੇਕਰ ਇਹ ਟ੍ਰਾਇਲ ਕਾਮਯਾਬ ਹੋਇਆ ਤਾਂ ਹੋਰ ਬੱਸ ਸਟੈਂਡ 'ਤੇ ਵੀ ਇਹ ਸਹੂਲਤ ਹੋਵੇਗੀ। ਇਸ ਤੋਂ ਇਲਾਵਾ, ਰੇਲਵੇ ਦੀ ਤਰਜ 'ਤੇ ਹਰਿਆਣਾ ਰੋਡਵੇਜ ਵਿਚ ਵੀ ਖਾਣਾ ਉਪਲਬਧ ਕਰਾਉਣ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਦੁਰਘਟਨਾਵਾਂ ਹੋ ਰਹੀਆਂ ਹਨ ਉਹ 80 ਫੀਸਦੀ ਮਨੁੱਖੀ ਚੂਕ ਦੀ ਵਜ੍ਹਾ ਨਾਲ ਹੋ ਰਹੀ ਹੈ। ਮਨੁੱਖੀ ਚੂਕ ਡਰਾਈਵਰ ਨੂੰ ਆਰਾਮ ਨਈਂ ਕਰਨ ਦੀ ਵਜ੍ਹਾ ਨਾਲ ਹੋ ਰਹੀ ਹੈ।
ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਬੱਸਾਂ ਲਈ ਉਨ੍ਹਾਂ ਨੇ ਇੱਕ ਟ੍ਰੈਕਿੰਗ ਸਾਫਟਵੇਅਰ/ਐਪ ਬਨਾਉਣ ਦੇ ਨਿਰਦੇਸ਼ ਦਿੱਤੇ ਹਨ ਜਿਸ ਤੋਂ ਪਤਾ ਚੱਲੇਗਾ ਕਿ ਕਿਹੜੀ ਬੱਸਾ ਕਿੱਥੇ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਵੀਂ ਏਸੀ ਅਤੇ ਇਲੈਕਟ੍ਰਿਕ ਬੱਸਾਂ ਦੀ ਵੀ ਖਰੀਦ ਕਰਨ ਜਾ ਰਹੇ ਹਨ। ਅੰਬਾਲਾ ਵਿਚ ਲੋਕਲ ਰੂਟ 'ਤੇ ਪੰਜ ਇਲੈਕਟ੍ਰਿਕ ਬੱਸਾਂ ਸੰਚਾਲਿਤ ਕੀਤੀਆਂ ਗਈਆਂ ਹਨ ਜਦੋਂ ਕਿ ਹੋਰ ਬੱਸਾਂ ਦਾ ਸੰਚਾਲਨ ਵੀ ਕੀਤਾ ਜਾ ਰਿਹਾ ਹੈ।