BREAKING NEWS
ਆਪ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ : ਏਟੀਪੀ ਤੇ ਨਕਸ਼ਾ ਨਵੀਸ 50,000 ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ20000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਪਿੰਡਾਂ ਵਿੱਚ ਛੱਪੜਾਂ ਦੀ ਕਾਇਆ ਕਲਪ ਦੀ ‘ਆਪ’ ਸਰਕਾਰ ਦੀ ਮੁਹਿੰਮ ਨਾਲ ਪੰਜਾਬ ਦੇ ਪਿੰਡਾਂ ਵਿੱਚ ਨਵੇਂ ਯੁੱਗ ਦਾ ਆਗਾਜ਼: ਤਰੁਨਪ੍ਰੀਤ ਸਿੰਘ ਸੌਂਦਮਾਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਹੁਣ ਇੱਕ ਜਨ ਲਹਿਰ ਬਣ ਗਈ ਹੈ, ਪਿੰਡਾਂ ਦੇ ਲੋਕ ਹੁਣ ਖ਼ੁਦ ਨਸ਼ਾ ਤਸਕਰਾਂ ਦਾ ਵਿਰੋਧ ਕਰ ਰਹੇ ਹਨ - ਨੀਲ ਗਰਗਜ਼ਿਲਾ ਤਰਨ ਤਾਰਨ ਵਿੱਚ ਹੋਏ ਸਰਪੰਚ ਕਤਲ ਮਾਮਲੇ ਦਾ ਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰਜੀ.ਜੀ.ਐਸ.ਐਸ.ਟੀ.ਪੀ. ਦੀ ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਸੁਧਾਰ: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ

ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲ੍ਹ ਤੇ ਸੜਕ ਕੰਮਾਂ ਲਈ 239 ਕਰੋੜ ਦੀ ਰਕਮ ਨੂੰ ਦਿੱਤੀ ਮੰਜੂਰੀ

ਕੌਮੀ ਮਾਰਗ ਬਿਊਰੋ | February 09, 2025 10:48 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ, ਸਢੌਰਾ, ਆਦਮਪੁਰ ਚੋਣ ਖੇਤਰ ਦੀ ਸੜਕਾਂ, ਚਰਖੀ ਦਾਦਰੀ ਜਿਲ੍ਹੇ ਦੇ ਪਾਟੂਵਾਸ ਪਿੰਡ ਵਿਚ ਜਲ੍ਹ ਕੰਮਾਂ, ਕਰਨਾਲ ਜਿਲ੍ਹੇ ਦੇ ਘੋਗਰਾਪੁਰ ਵਿਚ ਕੈਥਲ ਰੋਡ ਤੋਂ ਮੁਨਕ ਰੋਡ ਤੱਕ ਵੇਸਟਰਨ ਬਾਈਪਾਸ ਦੇ ਨਿਰਮਾਣ ਅਤੇ ਪਾਣੀਪਤ-ਸਫੀਦੋਂ-ਜੀਂਦ ਸੜਕ ਦੇ ਵਿਕਾਸ ਕੰਮਾਂ ਲਈ 239 ਕਰੋੜ 35 ਲੱਖ ਰੁਪਏ ਤੋਂ ਵੱਧ ਦੀ ਰਕਮ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।

ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯਮੁਨਾਨਗਰ ਜਿਲ੍ਹੇ ਦੇ ਸਢੌਰਾ ਚੋਣ ਖੇਤਰ ਅਤੇ ਅੰਬਾਲਾ ਜਿਲ੍ਹੇ ਦੇ ਨਰਾਇਣਗੜ੍ਹ ਚੋਣ ਖੇਤਰ ਵਿਚ ਐਸਸੀਐਸਪੀ ਯੋਜਨਾ ਤਹਿਤ 12 ਵੱਖ-ਵੱਖ ਸੜਕਾਂ ਦੇ ਨਿਰਮਾਣ ਲਈ 903.18 ਲੱਖ ਰੁਪਏ (ਅੰਦਾਜਾ ਲਾਗਤ) ਦੀ ਰਕਮ ਨੂੰ ਮੰਜੂਰੀ ਦਿੱਤੀ ਹੈ।

ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨੇ ਕਰਨਾਲ ਜਿਲ੍ਹੇ ਦੇ ਘੋਗਰੀਪੁਰ ਵਿਚ ਕੈਥਲ ਰੋਡ ਵਿਚ ਮੁਨਕ ਰੋਡ ਤੱਕ 6.180 ਤੋਂ 11.100 ਕਿਲੋਮੀਟਰ ਤੱਕ ਵੇਸਟਰਨ ਬਾਈਪਾਸ ਦੇ ਨਿਰਮਾਣ ਕੰਮ ਲਈ 3736.30 ਲੱਖ ਰੁਪਏ (ਸੋਧ ਲਾਗਤ) ਰਕਮ ਦੀ ਪ੍ਰਸਾਸ਼ਨਿਕ ਮੰਜੂਰੀ ਦਿੱਤੀ। ਇਸ ਤੋਂ ਇਲਾਵਾ, ਪਾਣੀਪਤ-ਸਫੀਦੋਂ-ਜੀਂਦ ਸੜਕ (ਐਚਐਚ-14) 'ਤੇ ਪਾਣੀਪਤ ਤੋਂ ਸਫੀਦੋਂ ਤੱਕ 4 ਲੇਣ ਬਨਾਉਣ ਅਤੇ ਸਫੀਦੋਂ ਤੋਂ ਜੀਂਦ ਤੱਕ 10 ਮੀਟਰ ਚੌੜਾ ਕਰਨ ਲਈ 184.44 ਕਰੋੜ ਦੀ ਰਕਮ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।

ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਚਰਖੀ ਦਾਦਰੀ ਜਿਲ੍ਹੇ ਦੇ ਪਾਟੂਵਾਸ ਪਿੰਡ ਵਿਚ ਗ੍ਰਾਮੀਣ ਜਲ੍ਹ ਸਪਲਾਈ ਸੰਵਰਧਨ ਪ੍ਰੋਗਰਾਮ ਤਹਿਤ ਜਲ੍ਹ ਕੰਮਾਂ ਦਾ ਨਵੀਨੀਕਰਣ ਅਤੇ ਡੀਆਈ ਪਾਇਪ ਲਾਇਨ ਵਿਛਾਉਣ ਲਈ 405.88 ਲੱਖ ਰੁਪਏ ਦੀ ਰਕਮ ਦੀ ਮੰਜੂਰੀ ਪ੍ਰਦਾਨ ਕੀਤੀ ਹੈ। ਜਿਸ ਵਿਚ ਜਲ੍ਹ ਸਟੋਰੇਜ ਟੈਂਕ ਦਾ ਮਜਬੂਤੀਕਰਣ, 3 ਫਿਲਟਰ ਬੇਡ ਦਾ ਨਿਰਮਾਣ, 1 ਸਾਫ ਪਾਣੀ ਦੀ ਟੰਕੀ ਦਾ ਨਿਰਮਾਣ, ਮੌਜੂਦਾ ਜਲ੍ਹ ਕੰਮਾਂ ਦੀ ਮੁਰੰਮਤ ਅਤੇ ਅੰਦੂਰਣੀ ਵੰਡ ਪ੍ਰਣਾਲੀ ਵਿਛਾਉਣਾ ਦੇ ਕੰਮ ਕੀਤੇ ਜਾਣਗੇ।

ਬੁਲਾਰੇ ਨੇ ਦਸਿਆ ਕਿ ਇਸ ਤੋਂ ਇਲਾਵਾ, ਹਿਸਾਰ ਜਿਲ੍ਹੇ ਦੇ ਆਦਮਪੁਰ ਚੋਣ ਖੇਤਰ ਦੇ ਤਹਿਤ ਵੱਖ-ਵੱਖ 4 ਸੜਕਾਂ ਦੀ ਵਿਸ਼ੇਸ਼ ਮੁਰੰਮਤ/ਸੁਧਾਰ ਪ੍ਰਦਾਨ ਕਰਨ ਲਈ 445.65 ਲੱਖ ਰੁਪਏ (ਅੰਦਾਜਾ ਲਾਗਤ) ਦੀ ਰਕਮ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇੰਨ੍ਹਾਂ ਸੜਕਾਂ ਵਿਚ ਚੂਲੀ ਖੁਰਦ ਤੋਂ ਮੇਹਰਾਣਾ ਤੱਕ ਰਾਜ ਸੀਮਾ ਤੱਕ ਵਿਸ਼ੇਸ਼ ਮੁਰੰਮਤ 92.11 ਲੱਖ ਰੁਪਏ, ਮੋਹਬਤਪੁਰ ਤੋਂ ਸ਼ਿਵਾਲਿਕ ਮੰਦਿਰ ਤੱਕ ਸੜਕ ਦਾ ਸੁੰਦਰੀਕਰਣ 241.95 ਲੱਖ ਰੁਪਏ, ਚੂਲੀ ਖੁਰਦ ਤੋਂ ਵੀਰਨ ਤੱਕ ਸਟੇਟ ਬੋਡਰ ਤੱਕ ਸੜਕ ਦੀ ਵਿਸ਼ੇਸ਼ ਮੁਰੰਮਤ 86.94 ਲੱਖ ਰੁਪਏ ਅਤੇ 24.65 ਲੱਖ ਰੁਪਏ ਤੋਂ ਉੱਪ ਸਹਿਤ ਕੇਂਦਰ ਢਾਂਣੀ ਮੋਹਬਤਪੁਰ ਰੋਡ ਦੀ ਵਿਸ਼ੇਸ਼ ਮੁਰੰਮਤ ਕੀਤੀ ਜਾਵੇਗੀ।

ਪੂਰਵੀ ਗੋਹਾਨਾ ਤੇ ਬਹਾਦੁਰਗੜ੍ਹ ਜੋਨ ਵਿਚ ਸਾਈਬ ਅਪਰਾਧ ਪੁਲਿਸ ਸਟੇਸ਼ਨਾਂ ਦੇ ਨਿਰਮਾਣ ਨੂੰ ਮਿਲੀ ਮੰਜੂਰੀ

ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਨੀਪਤ ਕਮਿਸ਼ਨਰ ਲਈ ਪੂਰਵੀ ਗੋਹਾਨਾ ਜੋਨ ਅਤੇ ਝੱਜਰ ਕਮਿਸ਼ਨਰੇਟ ਲਈ ਬਹਾਦੁਰਗੜ੍ਹ ਜੋਨ ਵਿਚ ਸਾਈਬਰ ਅਪਰਾਧ ਪੁਲਿਸ ਸਟੇਸ਼ਨਾਂ ਦਾ ਨਿਰਮਾਣ ਲਈ ਮੰਜੂਰੀ ਪ੍ਰਦਾਨ ਕੀਤੀ। ਇੰਨ੍ਹਾਂ ਸਾਈਬਰ ਅਪਰਾਧ ਪੁਲਿਸ ਸਟੇਸ਼ਨਾਂ ਵਿਚ ਇੰਸਪੈਕਟਰ ਪੁਰਸ਼ 4 ਤੇ ਮਹਿਲਾ 1, ਏਐਸਆਈ ਪੁਰਸ਼ 5 ਤੇ ਮਹਿਲਾ 1, ਏਐਸਆਈ ਪੁਰਸ਼ 3 ਤੇ ਮਹਿਲਾ 1, ਐਸਸੀ ਪੁਰਸ਼ 8 ਤੇ ਮਹਿਲਾ 2, ਕਾਂਸਟੇਬਲ ਪੁਰਸ਼ 10 ਤੇ ਮਹਿਲਾ 5, ਸਿਸਟਮ ਵਿਸ਼ਲੇਸ਼ਕ 1, ਡੇਟਾ ਵਿਸ਼ਲੇਸ਼ਕ 1, ਰਸੋਈਆਂ 2, ਡਬਲਿਯੂ/ਸੀ 1 ਅਤੇ ਸਵੀਪਰ 1 ਮੰਜੂਰ ਮੈਨਪਾਵਰ ਹੋਵੇਗੀ। ਇਸ ਨਾਲ ਪ੍ਰਸਤਾਵਿਤ ਅਹੁਦਿਆਂ ਦੇ ਤਨਖਾਹ ਲਈ ਰਾਜ ਦੇ ਖਜਾਨੇ 'ਤੇ ਪ੍ਰਤੀ ਸਾਲ 8, 89, 50, 906 ਰੁਪਏ ਦਾ ਵੱਧ ਵਿੱਤੀ ਭਾਰ ਪਵੇਗਾ।

Have something to say? Post your comment

 

ਹਰਿਆਣਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ

ਕਰਨਲ ਨਾਲ ਕੁੱਟਮਾਰ ਦਾ ਮਾਮਲਾ: ਭਿਵਾਨੀ ਵਿੱਚ ਸੇਵਾਮੁਕਤ ਸੈਨਿਕਾਂ ਅਤੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਸਰਕਾਰ ਕਿਸਾਨਾਂ ਨੂੰ ਦੇਸੀ ਦਾਰੂ ਬਣਾਉਣ ਦੀ ਇਜਾਜ਼ਤ ਦੇਵੇ ਆਮਦਨ ਹੋ ਜਾਵੇਗੀ ਤਿਗਣੀ-ਭਾਜਪਾ ਸੰਸਦ

ਹਰਿਆਣਾ 'ਚ ਜੇਜੇਪੀ ਨੇਤਾ ਦੀ ਗੋਲੀ ਮਾਰ ਕੇ ਹੱਤਿਆ, ਗੁਆਂਢ 'ਚ ਰਹਿਣ ਵਾਲੇ ਰਿਸ਼ਤੇਦਾਰ 'ਤੇ ਦੋਸ਼

ਯਾਦਗਾਰੀ ਹੋ ਨਿਬੜਿਆ ਹਰਿਆਣਾ ਕਮੇਟੀ ਵਲੋਂ ਮਨਾਇਆ ਗਿਆ ਸ਼ਹੀਦ ਪੀਰ ਬੁੱਧੂ ਸ਼ਾਹ ਦਾ ਸਲਾਨਾ ਸ਼ਹੀਦੀ ਸਮਾਗਮ

ਹਰਿਆਣਾ ਕਮੇਟੀ ਧਰਮ ਪ੍ਰਚਾਰ ਵਲੋਂ ਆਪਣੇ ਵਿਦਿਅਕ ਅਦਾਰਿਆਂ ਦੇ ਅੰਮ੍ਰਿਤਧਾਰੀ ਬੱਚਿਆਂ ਨੂੰ 1570600 ਰੁਪਏ ਦੇ ਵਜ਼ੀਫੇ ਦਿੱਤੇ