ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਦਿੱਲੀ ਵਿਧਾਨ ਸਭਾ ਚੋਣ ਜਿੱਤਣ 'ਤੇ ਸਿੱਖ ਸਮਾਜ ਵਿਚ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਉਨ੍ਹਾਂ ਦੇ ਸਨਮਾਨ ਵਿਚ ਆਪਣੇ ਨਿਵਾਸ 'ਤੇ ਪ੍ਰੋਗਰਾਮ ਰੱਖਿਆ ਜਿਸ ਵਿੱਚ ਰਾਜੌਰੀ ਗਾਰਡਨ ਦੇ ਪ੍ਰਤਿਸ਼ਠਿਤ ਸਿੱਖਾਂ ਨੇ ਪਹੁੰਚ ਕੇ ਸਿਰਸਾ ਦਾ ਸਨਮਾਨ ਕੀਤਾ।
ਸ: ਹਰਮਨਜੀਤ ਸਿੰਘ ਨੇ ਕਿਹਾ ਕਿ ਰਾਜੌਰੀ ਗਾਰਡਨ ਦੀ ਜਨਤਾ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਲੋਕਾਂ ਨੇ ਮਨਜਿੰਦਰ ਸਿੰਘ ਸਿਰਸਾ ਦੇ ਕੰਮ ਕਰਨ ਦੀ ਯੋਗਤਾ ਨੂੰ ਦੇਖਿਆ ਹੈ ਜੋ ਉਨ੍ਹਾਂ ਨੇ ਦੋ ਵਾਰ ਰਾਜੌਰੀ ਗਾਰਡਨ ਤੋਂ ਵਿਧਾਇਕ ਰਹਿ ਕੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਧਾਨ ਰਹਿ ਕੇ ਕੀਤੇ। ਇਸੇ ਲਈ ਜਨਤਾ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਚੁਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਵਾਰ ਵੀ ਉਹ ਜਨਤਾ ਦੀਆਂ ਉਮੀਦਾਂ 'ਤੇ ਖਰਾ ਉਤਰੀਂਗੇ। ਉਨ੍ਹਾਂ ਕਿਹਾ ਕਿ ਸਿੱਖ ਦਿੱਲੀ ਦੇ ਸਮੁੱਚੇ ਸਿੱਖਾਂ ਨੂੰ ਸਿਰਸਾ ਤੋਂ ਕਾਫੀ ਉਮੀਦਾਂ ਹਨ ਕਿ ਉਹ ਸਿੱਖ ਸਮਾਜ ਦੀਆਂ ਮੰਗਾਂ ਨੂੰ ਵਿਧਾਨ ਸਭਾ ਵਿੱਚ ਉਥਾ ਕੇ ਉਨ੍ਹਾਂ ਦਾ ਸਮਾਧਾਨ ਕਰਵਾਏਗਾ। ਸ: ਹਰਮਨਜੀਤ ਸਿੰਘ ਨੇ ਕਿਹਾ ਕਿ ਭਾ.ਜ.ਪਾ. ਹਾਈਕਮਾਨ ਨੂੰ ਵੀ ਚਾਹੀਦਾ ਹੈ ਕਿ ਦਿੱਲੀ ਸਰਕਾਰ ਵਿੱਚ ਉਨ੍ਹਾਂ ਨੂੰ ਕੋਈ ਮਹੱਤਵਪੂਰਨ ਪਦ ਦੇਣਾ ਚਾਹੀਦਾ ਹੈ ਤਾਂ ਜੋ ਉਹ ਸਿੱਖਾਂ ਦੀ ਨੁਮਾਇੰਦਗੀ ਕਰ ਸਕਣ। ਇਸ ਮੌਕੇ 'ਤੇ ਹਰਪ੍ਰੀਤ ਸਿੰਘ ਬੰਨੀ ਜੋਲੀ, ਪ੍ਰੀਤਪ੍ਰਤਾਪ ਸਿੰਘ, ਹਰਜੀਤ ਸਿੰਘ ਰਾਜਾ ਬਖ਼ਸ਼ੀ, ਹਰਨੇਕ ਸਿੰਘ, ਸੁੰਦਰ ਸਿੰਘ ਨਾਰੰਗ, ਸੁਖਦੇਵ ਸਿੰਘ ਰਿਆਤ, ਕੈਪਟਨ ਖੁਰਾਨਾ, ਜਸਮੀਤ ਸਿੰਘ ਗੋਲਾ, ਕਮਲਜੀਤ ਸਿੰਘ ਲਾਇੰਸ ਕਲੱਬ, ਮਨਪ੍ਰੀਤ ਸਿੰਘ ਦੇ ਇਲਾਵਾ ਮਹਿਲਾਵਾਂ ਨੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹਿ ਕੇ ਸਿਰਸਾ ਦਾ ਸਵਾਗਤ ਕੀਤਾ।