ਨੈਸ਼ਨਲ

ਮਨਜਿੰਦਰ ਸਿੰਘ ਸਿਰਸਾ ਦਾ ਰਾਜੌਰੀ ਗਾਰਡਨ ਦੀ ਸਿੱਖ ਸੰਗਤ ਵਲੋਂ ਨਿੱਘਾ ਸਵਾਗਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 14, 2025 08:55 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਦਿੱਲੀ ਵਿਧਾਨ ਸਭਾ ਚੋਣ ਜਿੱਤਣ 'ਤੇ ਸਿੱਖ ਸਮਾਜ ਵਿਚ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਉਨ੍ਹਾਂ ਦੇ ਸਨਮਾਨ ਵਿਚ ਆਪਣੇ ਨਿਵਾਸ 'ਤੇ ਪ੍ਰੋਗਰਾਮ ਰੱਖਿਆ ਜਿਸ ਵਿੱਚ ਰਾਜੌਰੀ ਗਾਰਡਨ ਦੇ ਪ੍ਰਤਿਸ਼ਠਿਤ ਸਿੱਖਾਂ ਨੇ ਪਹੁੰਚ ਕੇ ਸਿਰਸਾ ਦਾ ਸਨਮਾਨ ਕੀਤਾ।

ਸ: ਹਰਮਨਜੀਤ ਸਿੰਘ ਨੇ ਕਿਹਾ ਕਿ ਰਾਜੌਰੀ ਗਾਰਡਨ ਦੀ ਜਨਤਾ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਲੋਕਾਂ ਨੇ ਮਨਜਿੰਦਰ ਸਿੰਘ ਸਿਰਸਾ ਦੇ ਕੰਮ ਕਰਨ ਦੀ ਯੋਗਤਾ ਨੂੰ ਦੇਖਿਆ ਹੈ ਜੋ ਉਨ੍ਹਾਂ ਨੇ ਦੋ ਵਾਰ ਰਾਜੌਰੀ ਗਾਰਡਨ ਤੋਂ ਵਿਧਾਇਕ ਰਹਿ ਕੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਧਾਨ ਰਹਿ ਕੇ ਕੀਤੇ। ਇਸੇ ਲਈ ਜਨਤਾ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਚੁਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਵਾਰ ਵੀ ਉਹ ਜਨਤਾ ਦੀਆਂ ਉਮੀਦਾਂ 'ਤੇ ਖਰਾ ਉਤਰੀਂਗੇ। ਉਨ੍ਹਾਂ ਕਿਹਾ ਕਿ ਸਿੱਖ ਦਿੱਲੀ ਦੇ ਸਮੁੱਚੇ ਸਿੱਖਾਂ ਨੂੰ ਸਿਰਸਾ ਤੋਂ ਕਾਫੀ ਉਮੀਦਾਂ ਹਨ ਕਿ ਉਹ ਸਿੱਖ ਸਮਾਜ ਦੀਆਂ ਮੰਗਾਂ ਨੂੰ ਵਿਧਾਨ ਸਭਾ ਵਿੱਚ ਉਥਾ ਕੇ ਉਨ੍ਹਾਂ ਦਾ ਸਮਾਧਾਨ ਕਰਵਾਏਗਾ। ਸ: ਹਰਮਨਜੀਤ ਸਿੰਘ ਨੇ ਕਿਹਾ ਕਿ ਭਾ.ਜ.ਪਾ. ਹਾਈਕਮਾਨ ਨੂੰ ਵੀ ਚਾਹੀਦਾ ਹੈ ਕਿ ਦਿੱਲੀ ਸਰਕਾਰ ਵਿੱਚ ਉਨ੍ਹਾਂ ਨੂੰ ਕੋਈ ਮਹੱਤਵਪੂਰਨ ਪਦ ਦੇਣਾ ਚਾਹੀਦਾ ਹੈ ਤਾਂ ਜੋ ਉਹ ਸਿੱਖਾਂ ਦੀ ਨੁਮਾਇੰਦਗੀ ਕਰ ਸਕਣ। ਇਸ ਮੌਕੇ 'ਤੇ ਹਰਪ੍ਰੀਤ ਸਿੰਘ ਬੰਨੀ ਜੋਲੀ, ਪ੍ਰੀਤਪ੍ਰਤਾਪ ਸਿੰਘ, ਹਰਜੀਤ ਸਿੰਘ ਰਾਜਾ ਬਖ਼ਸ਼ੀ, ਹਰਨੇਕ ਸਿੰਘ, ਸੁੰਦਰ ਸਿੰਘ ਨਾਰੰਗ, ਸੁਖਦੇਵ ਸਿੰਘ ਰਿਆਤ, ਕੈਪਟਨ ਖੁਰਾਨਾ, ਜਸਮੀਤ ਸਿੰਘ ਗੋਲਾ, ਕਮਲਜੀਤ ਸਿੰਘ ਲਾਇੰਸ ਕਲੱਬ, ਮਨਪ੍ਰੀਤ ਸਿੰਘ ਦੇ ਇਲਾਵਾ ਮਹਿਲਾਵਾਂ ਨੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹਿ ਕੇ ਸਿਰਸਾ ਦਾ ਸਵਾਗਤ ਕੀਤਾ।

Have something to say? Post your comment

 

ਨੈਸ਼ਨਲ

1984 ਦਿੱਲੀ ਦੰਗੇ: ਸੱਜਣ ਕੁਮਾਰ ਨੂੰ 25 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ, ਪੀੜਤਾਂ ਨੇ ਕਿਹਾ - 'ਸਾਲਾਂ ਬਾਅਦ ਇਨਸਾਫ਼ ਦੀ ਉਮੀਦ'

ਸਾਂਸਦ ਵਿਕਰਮ ਜੀਤ ਸਿੰਘ ਸਾਹਨੀ ਨੇ 10,000 ਨੌਜਵਾਨਾਂ ਨੂੰ ਹੁਨਰ ਅਤੇ ਨੌਕਰੀਆਂ ਪ੍ਰਦਾਨ ਕਰਨ ਦਾ ਅਹਿਦ ਲਿਆ

ਸੱਜਣ ਕੁਮਾਰ ਦੀ ਸਜ਼ਾ ਦਾ ਫ਼ੈਸਲਾ ਮੁੜ ਟਲਿਆ, ਹੁਣ 25 ਫਰਵਰੀ ਨੂੰ ਹੋਵੇਗੀ ਸੁਣਵਾਈ

ਸਿਰਫ਼ ਕੇਜਰੀਵਾਲ ਦਿੰਦੇ ਹਨ ਅਸਲੀ ਗਰੰਟੀ ਭਾਜਪਾ ਦਿੰਦੀ ਹੈ ਜੁਮਲੇ-ਆਮ ਆਦਮੀ ਪਾਰਟੀ

ਦਿੱਲੀ ਦੀ ਜਿੱਤ ਬਲਾਤਕਾਰੀ ਸਿਰਸੇਵਾਲੇ ਸਾਧ ਅਤੇ ਆਸਾਰਾਮ ਵਰਗੇ ਅਪਰਾਧੀਆ ਨੂੰ ਦਿੱਤੀ ਗਈ ਪੈਰੋਲ ਦੀ ਬਦੌਲਤ ਹੋਈ : ਮਾਨ

ਮਨਜਿੰਦਰ ਸਿੰਘ ਸਿਰਸਾ ਦੇ ਮੰਤਰੀ ਬਣਨ ਨਾਲ ਕੌਮੀ ਮਸਲੇ ਹੱਲ ਹੋਣਗੇ: ਜਸਮੇਨ ਸਿੰਘ ਨੋਨੀ

ਦਿੱਲੀ ਨੂੰ 11 ਸਾਲਾਂ ਬਾਅਦ ਮਿਲਿਆ ਸਿੱਖ ਪ੍ਰਤੀਨਿਧ - ਪੰਮਾ

ਉਪ ਰਾਜਪਾਲ ਵੀਕੇ ਸਕਸੈਨਾ ਨੇ ਰੇਖਾ ਗੁਪਤਾ ਨੂੰ ਦਿੱਲੀ ਦੇ ਮੁੱਖ ਮੰਤਰੀ ਬਣਨ ਦੀ ਸਹੁੰ ਚੁਕਾਈ

ਜੇਕਰ ਮਾਇਆਵਤੀ ਸਾਥ ਦਿੰਦੀ ਤਾ ਭਾਜਪਾ ਕਦੇ ਵੀ ਚੋਣਾਂ ਨਾ ਜਿੱਤ ਪਾਉਂਦੀ- ਰਾਹੁਲ ਗਾਂਧੀ

ਦਿੱਲੀ ਕਮੇਟੀ ਵਲੋਂ ਉਲੀਕੀ ਗਈ ਆਲ ਇੰਡੀਆ ਪੰਥਕ ਕਨਵੈਨਸ਼ਨ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨ ਦਾ ਫੈਸਲਾ ਮੁੱਢੋਂ ਰੱਦ