ਨੈਸ਼ਨਲ

ਮਰਹੂਮ ਭਾਈ ਹਰਪਾਲ ਸਿੰਘ ਕੌਲਗੜ੍ਹ ਦੀ ਬੇਟੀ ਨੂੰ ਜਨਮਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਕਲੋਨ ਵਿਖ਼ੇ ਕੀਤਾ ਗਿਆ ਸਨਮਾਨਿਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 18, 2025 09:12 PM

ਨਵੀਂ ਦਿੱਲੀ -- ਮਰਹੂਮ ਹਰਪਾਲ ਸਿੰਘ ਕੌਲਗੜ੍ਹ ਸਾਬਕਾ ਜਨਰਲ ਸਕੱਤਰ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜੀ ਦੀ ਬੇਟੀ ਗੁਰਲੀਨ ਕੌਰ ਦਾ 18ਵਾਂ ਜਨਮਦਿਨ ਗੁਰਦੁਆਰਾ ਸਾਹਿਬ ਵਿੱਖੇ ਮਨਾਇਆ ਗਿਆ। ਇਸ ਮੌਕੇ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਵਡੀ ਗਿਣਤੀ ਅੰਦਰ ਗੁਰੂਘਰ ਪੁਜੀ ਸੰਗਤ ਦਾ ਧੰਨਵਾਦ ਕੀਤਾ ਅਤੇ ਭਾਈ ਹਰਪਾਲ ਸਿੰਘ ਦੀਆਂ ਮੌਜੂਦਾ ਸੰਘਰਸ਼ ਚ ਪੰਥ ਪ੍ਰਤੀ ਕੀਤੀਆ ਸੇਵਾਵਾਂ ਨੂੰ ਯਾਦ ਕਰਦਿਆ ਸੰਗਤਾਂ ਨਾਲ ਸਾਂਝ ਪਾਈ। ਜਿਕਰਯੋਗ ਹੈ ਕਿ ਮਰਹੂਮ ਭਾਈ ਹਰਪਾਲ ਸਿੰਘ ਸਿੱਖ ਫੈਡਰੇਸ਼ਨ ਜਰਮਨੀ ਦੇ ਨਾਮਵਰ ਕਾਰਕੁਨ ਸਨ ਤੇ ਉਨ੍ਹਾਂ ਨੇ ਆਪਣੀਆਂ ਪੰਥਕ ਸੇਵਾਵਾਂ ਨਾਲ ਫੈਡਰੇਸ਼ਨ ਨੂੰ ਬੁਲੰਦੀਆਂ ਤੇ ਪਹੁੰਚਾਣ ਵਿਚ ਵੱਡਾ ਯੋਗਦਾਨ ਪਾਇਆ ਸੀ । ਇਸ ਮੌਕੇ ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਜਤਿੰਦਰਬੀਰ ਸਿੰਘ, ਭਾਈ ਸਰਦੂਲ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਸਵਰਨ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਕਸ਼ਮੀਰ ਸਿੰਘ ਵੱਲੋ ਸੰਗਤੀ ਰੂਪ ਚ ਬਚੀ ਗੁਰਲੀਨ ਕੌਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸੰਗਤ ਨੇ ਅਸੀਸਾਂ ਦੇਂਦਿਆਂ ਕਿਹਾ ਕਿ ਗੁਰਲੀਨ ਕੌਰ ਨੂੰ ਪ੍ਰਮਾਤਮਾ ਹਮੇਸ਼ਾਂ ਚੜਦੀ ਕਲਾ ਵਿੱਚ ਰਖੇ।

Have something to say? Post your comment

 

ਨੈਸ਼ਨਲ

ਤਖ਼ਤ ਦੀ ਪ੍ਰਭੂਸੱਤਾ, ਸਨਮਾਨ, ਸਰਵਉਚਤਾ ਅਤੇ ਸੰਕਪਲ ਨੂੰ ਢਾਅ ਲਗਾਉਣ ਵਾਲੇ ਬਿਆਨ ਤੇ ਮੁਆਫੀ ਮੰਗਣ ਰਘੂਜੀਤ ਵਿਰਕ

ਜਥੇਦਾਰ ਰਘਬੀਰ ਸਿੰਘ ਜੀ ਸਪੱਸ਼ਟ ਫੈਸਲੇ ਲੈਣ ਦੀ ਬਜਾਏ ਤੁਹਾਡੀ ਚੁੱਪ ਖਤਰਨਾਕ ਹੈ

ਅਜਮੇਰ ਦਰਗਾਹ ਤੇ ਹਿੰਦੂ ਸੈਨਾ ਨੇ ਸ਼ਿਵਰਾਤਰੀ ਮੌਕੇ ਪੂਜਾ ਕਰਨ ਦੀ ਮੰਗੀ ਇਜਾਜ਼ਤ

1984 ਦਿੱਲੀ ਦੰਗੇ: ਸੱਜਣ ਕੁਮਾਰ ਨੂੰ 25 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ, ਪੀੜਤਾਂ ਨੇ ਕਿਹਾ - 'ਸਾਲਾਂ ਬਾਅਦ ਇਨਸਾਫ਼ ਦੀ ਉਮੀਦ'

ਸਾਂਸਦ ਵਿਕਰਮ ਜੀਤ ਸਿੰਘ ਸਾਹਨੀ ਨੇ 10,000 ਨੌਜਵਾਨਾਂ ਨੂੰ ਹੁਨਰ ਅਤੇ ਨੌਕਰੀਆਂ ਪ੍ਰਦਾਨ ਕਰਨ ਦਾ ਅਹਿਦ ਲਿਆ

ਸੱਜਣ ਕੁਮਾਰ ਦੀ ਸਜ਼ਾ ਦਾ ਫ਼ੈਸਲਾ ਮੁੜ ਟਲਿਆ, ਹੁਣ 25 ਫਰਵਰੀ ਨੂੰ ਹੋਵੇਗੀ ਸੁਣਵਾਈ

ਸਿਰਫ਼ ਕੇਜਰੀਵਾਲ ਦਿੰਦੇ ਹਨ ਅਸਲੀ ਗਰੰਟੀ ਭਾਜਪਾ ਦਿੰਦੀ ਹੈ ਜੁਮਲੇ-ਆਮ ਆਦਮੀ ਪਾਰਟੀ

ਦਿੱਲੀ ਦੀ ਜਿੱਤ ਬਲਾਤਕਾਰੀ ਸਿਰਸੇਵਾਲੇ ਸਾਧ ਅਤੇ ਆਸਾਰਾਮ ਵਰਗੇ ਅਪਰਾਧੀਆ ਨੂੰ ਦਿੱਤੀ ਗਈ ਪੈਰੋਲ ਦੀ ਬਦੌਲਤ ਹੋਈ : ਮਾਨ

ਮਨਜਿੰਦਰ ਸਿੰਘ ਸਿਰਸਾ ਦੇ ਮੰਤਰੀ ਬਣਨ ਨਾਲ ਕੌਮੀ ਮਸਲੇ ਹੱਲ ਹੋਣਗੇ: ਜਸਮੇਨ ਸਿੰਘ ਨੋਨੀ

ਦਿੱਲੀ ਨੂੰ 11 ਸਾਲਾਂ ਬਾਅਦ ਮਿਲਿਆ ਸਿੱਖ ਪ੍ਰਤੀਨਿਧ - ਪੰਮਾ