ਅੰਮ੍ਰਿਤਸਰ -ਸਿੱਖ ਸੰਸਥਾ ਚੀਫ ਖ਼ਾਲਸਾ ਦੀਵਾਨ ਦੇ ਆਹੁਦੇਦਾਰ ਜਿਥੇ ਗੁਰਮਤਿ ਜੀਵਨ ਜਾਚ ਵਿਚ ਖਰੇ ਉਤਰ ਕੇ ਆਮ ਸਿੱਖਾਂ ਲਈ ਮਿਸਾਲ ਬਣ ਰਹੇ ਹਨ ਉਥੇ ਕੁਝ ਮੈਂ੍ਹਬਰ ਅਜਿਹੀਆਂ ਗਲਤੀਆਂ ਕਰ ਜਾਂਦੇ ਹਨ ਜਿਸ ਦਾ ਦੀਵਾਨ ਦੇ ਆਹੁਦੇਦਾਰਾਂ ਨੂੰ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿਜਰ ਤੇ ਉਨਾਂ ਦੀ ਟੀਮ ਦੀ ਸ਼ਰਾਫਤ ਤੇ ਇਮਾਨਦਾਰੀ ਦੇ ਨਾਲ ਨਾਲ ਗੁਰਮਤਿ ਰਹਿਣੀ ਜਿਥੇ ਮਿਸਾਲੀ ਹੈ ਉਥੇ ਨਾਲ ਹੀ ਕੁਝ ਇਕ ਮੈਂਬਰਾਂ ਕਾਰਨ ਹਰ ਧਾਰਮਿਕ ਵਿਅਕਤੀ ਨੁੰ ਸਿਰ ਨੀਵਾਂ ਕਰਨਾ ਪੈ ਜਾਂਦਾ ਹੈ। ਸ਼ਹਿਰ ਦੇ ਇਕ ਨਾਮੀ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ ਤਲਬੀਰ ਸਿੰਘ ਗਿਲ ਨੇ ਬੀਤੀ ਰਾਤ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਪਰਮਵੀਰ ਸਿੰਘ ਮੱਤੇਵਾਲ ਦੇ ਇਕ ਸਮਾਗਮ ਦੀ ਵੀਡੀਓ ਜਨਤਕ ਕਰਕੇ ਨਵਾਂ ਧਮਾਕਾ ਕੀਤਾ। ਵੀਡੀਓ ਵਿਚ ਇੲਕ ਹਿੰਦੀ ਗੀਤ ਚਲਦਾ ਹੈ ਤੇ ਵਖ ਵਖ ਜ਼ੋੜੇ ਉਸ ਗੀਤ ਦੀ ਤਾਣ ਤੇ ਅਸ਼ਲੀਲ ਤੇ ਇਤਰਾਜਯੋਗ ਹਰਕਤਾਂ ਕਰਦੇ ਨਜਰ ਆਉਦੇ ਹਨ।ਇਸ ਵੀਡੀਓ ਦੇ ਜਨਤਕ ਹੋਣ ਤੋ ਬਾਅਦ ਸ਼ਹਿਰ ਵਿਚ ਚਰਚਾਵਾਂ ਦਾ ਬਜਾਰ ਗਰਮ ਹੋਇਆ ਤੇ ਹਰ ਧਰਮ ਦਰਦੀ ਦੀਵਾਨ ਦੇ ਆਹੁਦੇਦਾਰਾਂ ਤੇ ਸਵਾਲ ਚੁਕਣ ਲੱਗਾ।ਇਸ ਵੀਡੀਓ ਦਾ ਪਤਾ ਲਗਦੇ ਸਾਰ ਹੀ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿਜ਼ਰ ਨੇ ਮੈਂਬਰ ਪਰਮਵੀਰ ਸਿੰਘ ਮਤੇਵਾਲ ਦੀ ਮੈਂਬਰਸ਼ਿਪ ਮੁਅਤਲ ਕਰਨ ਦਾ ਐਲਾਨ ਕੀਤਾ।ਉਨਾ ਕਿਹਾ ਕਿ ਅਜਿਹੀ ਗਲਤੀ ਨਾ ਮੁਆਫ ਕਰਨ ਯੋਗ ਹੈ। ਇਸ ਸੰਬਧੀ ਸ੍ਰ ਪਰਮਵੀਰ ਸਿੰਘ ਮਤੇਵਾਲ ਨਾਲ ਸੰਪਰਕ ਕਰਨ ਤੇ ਉਨਾ ਦਸਿਆ ਕਿ ਇਹ ਵੀਡੀਓ ਉਨਾਂ ਦੇ ਕਿਸੇ ਪਰਵਾਰਿਕ ਸਮਾਗਮ ਦੀ ਹੈ ਤੇ ਇਵੈਂਟ ਥੀਮ ਤਿਆਰ ਕਰਨ ਵਾਲਿਆਂ ਨੇ ਇਹ ਵੀਡੀਓ ਬਣਾਈ ਸੀ। ਉਨਾ ਦਸਿਆ ਕਿ ਇਹ ਨਿਜੀ ਸਮਾਮਗ ਦੀ ਵੀਡੀਓ ਹੈ।ਜਿਕਰਯੋਗ ਹੈ ਕਿ ਸ੍ਰ ਮਤੇਵਾਲ ਸਰਕਾਰੀ ਮਾਈ ਭਾਗੋ ਗਰਲਜ ਕਾਲਜ ਦੇ ਪ੍ਰਿੰਸੀਪਲ ਵੀ ਹਨ।