ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਸਤਾਧਾਰੀ ਧਿਰ ਤੇ ਵਿਰੋਧੀ ਧਿਰ ਵਿਚਾਲੇ ਕੁਝ ਮਾਮਲਿਆਂ ਨੂੰ ਲੈ ਕੇ ਤਕਰਾਰ ਚਲਦਾ ਰਿਹਾ। ਵਿਰੋਧੀ ਧਿਰ ਵਲੋ ਸ੍ਰ ਜ਼ਸਵੰਤ ਸਿੰਘ ਪੁੜੈਣ ਤੇ। ਸਤਾਧਾਰੀ ਧਿਰ ਵਲੋ ਜਥੇਦਾਰ ਸੁਰਜੀਤ ਸਿੰਘ ਤੁਗਲਵਾਲਾ ਦੀ ਤਕਰਾਰ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ।ਹਲਾਤ ਇਹ ਸਨ ਕਿ ਮੀਟਿੰਗ ਹਾਲ ਦੇ ਬੰਦ ਦਰਵਾਜਿਆ ਨਾਲ ਕੰਨ ਲਾਈ ਮੀਡੀਆ ਕਰਮਚਾਰੀ ਪੂਰਾ ਮਾਮਲਾ ਸੁਨਣ ਤੇ ਸਮਝਣ ਦੀ ਅਸਫਲ ਕੋਸ਼ਿਸ਼ ਕਰਦੇ ਨਜਰ ਆਏ।ਜਿਵੇ ਹੀ ਮੀਟਿੰਗ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਉਠਿਆ ਤਾਂ ਜਥੇਦਾਰ ਤੁਗਲਵਾਲ ਨੇ ਬੁਲੰਦ ਅਵਾਜ ਵਿਚ ਜੋਰਦਾਰ ਢੰਗ ਨਾਲ ਸ਼ੋ੍ਰਮਣੀ ਕਮੇਟੀ ਦਾ ਪਖ ਪੇਸ਼ ਕੀਤਾ ਜਥੇਦਾਰ ਦੀ ਅਵਾਜ ਦੀ ਗਰਜ ਬਾਹਰ ਤਕ ਸੁਣਾਈ ਦੇ ਰਹੀ ਸੀ। ਵਿਰੋਧੀ ਧਿਰ ਦੇ ਆਗਗ਼ੂ ਸ੍ਰ ਜ਼ਸਵੰਤ ਸਿੰਘ ਪੁੜੈਣ ਨੇ ਜਦ ਜਥੇਦਾਰ ਗਿਆਨH ਹਰਪ੍ਰੀਤ ਸਿੰਘ ਨੂੰ ਹਟਾਉਣ ਦੇ ਮਾਮਲੇ ਤੇ ਗਲ ਸ਼ੁਰੂ ਹੀ ਕੀਤੀ ਸੀ ਤਾਂ ਸ਼ਾਤ ਨਜਰ ਆਉਣ ਵਾਲੇ ਜਥੇਦਾਰ ਤੁਗਲਵਾਲ ਨੇ ਗਰਜਵੀ ਅਵਾਜ਼ ਵਿਚ ਕਿਹਾ ਕਿ ਸ਼ੋ੍ਰਮਣੀ ਕਮੇਟੀ ਕਿਸੇ ਵੀ ਵਿਅਕਤੀ ਦੀ ਟਿਯੁਕਤੀ ਤੇ ਸੇਵਾਮ॥ਕਤੀ ਦਾ ਅਧਿਕਾਰ ਰਖਣੀ ਹੈ।ਜਥੇਦਾਰ ਦੀ ਪੜਤਾਲ ਬਾਰੇ ਸਵਾਲ ਉਠਣ ਤੇ ਉਨਾਂ ਕਿਹਾ ਕਿ ਗੁਰਦਵਾਰਾ ਐਕਟ ਮੁਤਾਬਿਕ ਅਸੀ ਕਿਸੇ ਵੀ ਜਥ$ੇਦਾਰ ਦੀ ਪੜਤਾਲ ਕਰਵਾ ਸਕਦੇ ਹਾਂ ਤੇ ਅਸੀ ਪ੍ਰਬੰਧ ਬਚਾਉਣ ਲਈ ਅਜਿਹਾ ਕਰ ਸਕਦੇ ਹਾਂ।