ਨਵੀਂ ਦਿੱਲੀ -ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਇਕ ਵਾਰ ਫਿਰ ਉਨ੍ਹਾਂ ਵੱਲੋਂ ਨਿਯੁਕਤ ਜਥੇਦਾਰ ਰਘਬੀਰ ਸਿੰਘ ਜੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸੇਵਾਮੁਕਤ ਕੀਤੇ ਗਏ ਜਥੇਦਾਰ ਸਬੰਧੀ ਦਿੱਤੇ ਗਏ ਬਿਆਨ ਨੂੰ ਚੈਲੰਜ ਕੀਤਾ ਹੈ ਬਲਕਿ ਉਨ੍ਹਾ ਬਾਰੇ ਵੀ ਉਹੋ ਜਿਹੀ ਕਾਰਵਾਈ ਦਾ ਗੁੱਝਾ ਇਸ਼ਾਰਾ ਕਰ ਦਿੱਤਾ ਹੈ। 2 ਦਸੰਬਰ ਦੇ ਹੁਕਮਾਂ ਵਿੱਚ ਮੌਜੂਦਾ ਰਵਾਇਤੀ ਅਕਾਲੀ ਲੀਡਰਸ਼ਿਪ ਨੂੰ ਅਯੋਗ ਕਰਾਰ ਦੇ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਅਗਵਾਈ ਵਿੱਚ 7 ਮੈਂਬਰੀ ਕਮੇਟੀ ਗਠਿਤ ਕਰਕੇ ਨਵੀਂ ਭਰਤੀ ਕਰਨ ਦਾ ਹੁਕਮ ਸੁਣਾਇਆ ਗਿਆ ਸੀ। ਇਸ ਕਮੇਟੀ ਨੇ ਅਜਾਦਾਨਾ ਤੌਰ 'ਤੇ ਨਵੀਂ ਭਰਤੀ ਕਰਨੀ ਸੀ, ਕਿਸੇ ਦੇ ਸਹਿਯੋਗ ਦੇਣ ਜਾਂ ਨਾਂ ਦੇਣ ਵਾਲੀ ਦਲੀਲ ਦਾ ਕੋਈ ਅਰਥ ਨਹੀਂ ਹੈ। ਪਰ ਸਿਆਸੀ ਸ਼ਤਰੰਜ ਦੇ ਮਾਹਰਾਂ ਨੇ ਇਸ ਨੂੰ 7 ਮੈਂਬਰੀ ਬਣਾਉਣ ਅਤੇ ਕਾਰਵਾਈ ਨੂੰ ਲਟਕਾਉਣ ਲਈ ਪਿਆਦਿਆਂ ਨੂੰ ਅੱਗੇ ਪਿੱਛੇ ਕਰਨਾ ਜਾਰੀ ਰੱਖਿਆ।

ਕਿਸੇ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਹਿਮ ਰੁਤਬਾ ਹੁੰਦਾ ਸੀ ਪਰ ਅਫਸੋਸ ਕੇ ਜਿਵੇਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਵਧਦਾ ਗਿਆ ਬਾਕੀ ਸਭ ਅਹੁਦੇ ਰੁਤਬੇ ਕਮਜ਼ੋਰ ਹੁੰਦੇ ਗਏ। ਜਥੇਦਾਰ ਰਘਬੀਰ ਸਿੰਘ ਜੀ ਵੱਲੋਂ ਵਿਦੇਸ਼ ਯਾਤਰਾ ਅਤੇ ਉਪਰੰਤ ਵਾਪਸ ਆ ਕੇ ਵੀ ਸਪੱਸ਼ਟ ਫੈਸਲਾ ਲੈਣ ਦੀ ਬਜਾਏ ਚੁੱਪ ਖਤਰਨਾਕ ਹੈ। ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੁਵਾਲ, ਆਰਗੇਨਾਈਜਰ ਪ੍ਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅੱਗੇ ਕਿਹਾ ਕਿ ਸਪੱਸ਼ਟ ਹੈ ਕਿ ਸਿਆਸੀ ਸ਼ਤਰੰਜ ਦੀ ਇਸ ਖੇਡ ਵਿੱਚ 1 ਮਾਰਚ ਨੂੰ ਮੁੜ ਉਹੀ ਪ੍ਰਧਾਨ ਅਤੇ ਅਯੋਗ ਕਰਾਰ ਦਿੱਤੀ ਗਈ ਲੀਡਰਸ਼ਿਪ ਹੀ ਮਾਮੂਲੀ ਫੇਰਬਦਲ ਨਾਲ ਐਲਾਨ ਦਿੱਤੀ ਜਾਵੇਗੀ।