ਮਨੋਰੰਜਨ

ਨਾਨਕਸ਼ਾਹੀ ਸਾਲ ਦੇ ਆਗਮਨ ਦਿਵਸ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ 'ਨਾਨਕ ਕਿੱਥੇ ਗਏ' ਰੀਲਿਜ਼

ਕੌਮੀ ਮਾਰਗ ਬਿਊਰੋ | March 12, 2025 07:17 PM


ਐੱਸ.ਏ.ਐੱਸ. ਨਗਰ - ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਸਾਲ ਦੇ ਆਗਮਨ ਦਿਵਸ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ 'ਨਾਨਕ ਕਿੱਥੇ ਗਏ' ਅਸੀਸ ਰੀਕਾਰਡਸ ਵਲੋਂ ਰੀਲਿਜ਼ ਕੀਤਾ ਗਿਆ । ਇਸ ਧਾਰਮਿਕ ਗੀਤ ਦਾ ਲੇਖਣ, ਧੁੰਨ ਅਤੇ ਗਾਇਨ ਅਸੀਸ ਕੌਰ ਵੱਲੋਂ ਆਪ ਕੀਤਾ ਗਿਆ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਇਸ ਗੀਤ ਦੇ ਪ੍ਰੋਡਿਊਸਰ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸ੍ਰ. ਸਰਵਜੀਤ ਸਿੰਘ ਜੀ ਹਨ, ਜਦਕਿ ਗੀਤ 'ਚ ਉੱਘੇ ਅਦਾਕਾਰ ਮਲਕੀਤ ਰੌਣੀ ਅਤੇ ਸਤਵੰਤ ਕੌਰ ਨੇ ਅਦਾਕਾਰੀ ਕੀਤੀ ਹੈ। ਇਸ ਗੀਤ ਦੀ ਪ੍ਰੋਡਕਸ਼ਨ ਧੀਰਜ ਰਾਜਪੁਤ ਨੇ ਕੀਤੀ ਹੈ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। ਇਸ ਗੀਤ ਵਿੱਚ ਅਸੀਸ ਕੌਰ ਨੇ ਧਰਮ ਦੇ ਨਾਂ ਤੇ ਝੂਠੇ ਕਰਮ ਕਾਂਡ, ਕਟੱੜਤਾ ਤੇ ਪਖੰਡਾਂ ਦਾ ਵਿਰੋਧ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭਲੇ ਅਤੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ। ਗੀਤ ਵਿੱਚ ਗੁਰ ਸਾਹਿਬ ਜੀ ਵਲੋਂ ਚਾਰ ਉਦਾਸੀਆਂ ਦੋਰਾਨ ਵੱਖ ਵੱਖ ਦੇਸ਼ਾਂ ਵਿੱਚ ਉਨਾਂ ਦੇ ਲਏ ਜਾਣ ਵਾਲੇ ਵੱਖ ਵੱਖ ਨਾਮਾਂ ''ਨਾਨਕ ਲਾਮਾ'', ''ਨਾਨਕ ਪੀਰ'', ''ਬਾਬਾ ਫੂਸਾ'', ''ਨਾਨਕ ਆਚਾਰਿਆ '' ਆਦਿ ਬਾਰੇ ਦਸਿਆ ਗਿਆ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼' ਤੇ ਦੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਵੱਲੋਂ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸਤਿਕਾਰ ਵਿੱਚ ਧਾਰਮਿਕ ਗੀਤ 'ਸਿੰਘ ਸ਼ਹੀਦ ਬਾਬਾ ਜੀ ਦਾ ਜੈਕਾਰਾ' , 'ਸਿੰਘ ਸ਼ਹੀਦਾਂ ਦਾ ਡੇਰਾ', 'ਜਨਮ ਦਿਨ ਮੁਬਾਰਕ' , 'ਥੋਡਾ ਸੋਹਣਾ ਹੈ ਦਰਬਾਰ', 'ਪਿਆਰ ਬੇਸ਼ੁਮਾਰ', 'ਪਾਵਨ ਸਿੰਘ ਸ਼ਹੀਦਾਂ ਦਾ ਅਸਥਾਨ', 'ਹੰਸਾਲੀ ਵਾਲੇ ਸੰਤਾਂ ਦੇ ਬੱਚਨ' ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਉਪਮਾ ਵਿੱਚ ਗਾਏ ਗੀਤਾਂ ਨੂੰ ਸੰਗਤਾਂ ਵਲੋਂ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿ ਅਸੀਸ ਕੌਰ ਨੂੰ ਸਮਾਜ ਦੀਆਂ ਵੱਡੀਆਂ ਅਤੇ ਸਨਮਾਨਯੋਗ ਸਮਾਜਿਕ ਜਥੇਬੰਦੀਆਂ ਵੱਲੋਂ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ।

Have something to say? Post your comment

 

ਮਨੋਰੰਜਨ

ਨਾਮੀਂ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ "ਵਾਹ ਜ਼ਿੰਦਗੀ !" ਦੀ ਕਾਪੀ ਭੇਂਟ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਮਿਰਾਜ਼-3’ ਫ਼ੈਸ਼ਨ ਸ਼ੋਅ ਕਰਵਾਇਆ ਗਿਆ

ਸੁਨੰਦਾ ਸ਼ਰਮਾ ਕੇਸ: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੁਸ਼ਪਿੰਦਰ ਧਾਲੀਵਾਲ ਗ੍ਰਿਫ਼ਤਾਰ

ਮਹਿਲਾ ਦਿਵਸ: 'ਜਟਾਧਾਰਾ' ਤੋਂ ਸੋਨਾਕਸ਼ੀ ਸਿਨਹਾ ਦੀ 'ਆਕਰਸ਼ਕ ਝਲਕ ਆਈ ਸਾਹਮਣੇ

ਪੱਤਰਕਾਰ ਸਤਵਿੰਦਰ ਸਿੰਘ ਧੜਾਕ ਦੀ ਗਾਇਕੀ ਦੇ ਪਿੜ ਵਿੱਚ ਆਮਦ

"ਕਬੱਡੀ ਕੱਪ" ਗੀਤ ਆਏਗਾ 28 ਨੂੰ ਸਰਬੰਸ ਪ੍ਰਤੀਕ ਦੀ ਆਵਾਜ 'ਚ

ਉਰਵਸ਼ੀ ਰੌਤੇਲਾ ਦੇ ਸਾਰੇ ਸੀਨ ਹਟਾ ਦਿੱਤੇ ਨੈੱਟਫਲਿਕਸ ਨੇ ਫਿਲਮ ਡਾਕੂ ਮਹਾਰਾਜ ਵਿੱਚੋਂ

ਮੈਨੂੰ ਧਮਕੀਆਂ ਮਿਲ ਰਹੀਆਂ ਹਨ- ਮੈਂ ਡਰਿਆ ਹੋਇਆ ਹਾਂ-ਰਣਵੀਰ ਇਲਾਹਾਬਾਦੀਆ

ਆਈਫਾ 2025 ਹੋਵੇਗਾ ਜੈਪੁਰ ਵਿੱਚ -ਮਾਧੁਰੀ ਦੀਕਸ਼ਿਤ-ਕ੍ਰਿਤੀ ਸੈਨਨ ਕਰਨਗੇ ਪਰਫੋਰਮ 

ਸੁਪਰੀਮ ਕੋਰਟ ਵੱਲੋਂ ਰਣਵੀਰ ਇਲਾਹਾਬਾਦੀਆ ਦੀ ਜਲਦੀ ਸੁਣਵਾਈ ਵਾਲੀ ਅਪੀਲ ਖਾਰਜ