ਨਵੀਂ ਦਿੱਲੀ -ਨਾਨਕਸ਼ਾਹੀ ਸੰਮਤ 557 ਦੇ ਅਗਾਜ ਮੌਕੇ ਅਤੇ ਚੇਤ ਮਹੀਨਾ ਚੜਨ ਦੇ ਨਾਲ ਸਾਲ ਦੀ ਅੱਜ ਪਹਿਲੀ ਸੰਗਰਾਂਦ। ਇਸ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਆਲ ਕੈਨੇਡਾ ਦੇ ਪ੍ਰਬੰਧਕਾਂ ਵੱਲੋਂ ਦੇਸ਼-ਵਿਦੇਸ਼ ਵਿੱਚ ਵਸਣ ਵਾਲੀ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਸਰਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਅਜ ਸਿੱਖ ਪੰਥ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ ਓਥੇ ਨਾਲ ਹੀ ਅਜ ਦੇ ਦਿਹਾੜੇ ਸੰਗਰਾਂਦ (ਚੇਤ), ਹੋਲਾ ਮਹੱਲਾ ਅਤੇ ਸ਼ਹੀਦੀ ਦਿਹਾੜਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵੀ ਪੰਥ ਵਿਚ ਸਤਿਕਾਰ ਨਾਲ ਮਨਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਇੱਕ ਪਹਿਲੀ ਮਿਸਾਲ ਮਿਲਦੀ ਹੈ ਕਿ ਜਦੋਂ ਹਿੰਦੂ ਮੱਤ ਦੀ ਹੋਂਦ ਖਤਰੇ ਵਿੱਚ ਪਈ ਤਾਂ ਗੁਰੂ ਤੇਗਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਹ ਸਾਬਤ ਕੀਤਾ ਕੇ ਹਰ ਇਨਸਾਨ ਨੂੰ ਜਿਉਣ ਦਾ ਹੱਕ ਹੈ ਜਿਸ ਲਈ ਧੱਕਾ, ਬੇਇਨਸਾਫ਼ੀ ਤੇ ਸਰਕਾਰੀ ਜ਼ੁਲਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪਰ ਜਦੋ ਦੇਸ਼ ਲਈ ਅਖੌਤੀ ਆਜ਼ਾਦੀ ਵਾਸਤੇ ਜਿਸ ਵਿਚ ਸਿੱਖਾਂ ਨੇ 92% ਸ਼ਹਾਦਤਾਂ ਦੇ ਦਿੱਤੀਆਂ ਇੰਨ੍ਹਾ ਅਹਿਸਾਨਫਰੋਸ਼ ਨੇਤਾਵਾਂ ਨੇ ਸਿੱਖਾਂ ਨੂੰ ਸਦੀਆਂ ਦੀ ਗੁਲਾਮੀ ਦਾ ਅਹਿਸਾਸ ਕਰਵਾਣ ਵਿਚ ਕੌਈ ਕਸਰ ਨਹੀਂ ਛੱਡੀ। ਇਸ ਗੁਲਾਮੀ ਦੇ ਜੁਲ੍ਹੇ ਨੂੰ ਲਾਹੁਣ ਲਈ ਆਜ਼ਾਦੀ ਪਸੰਦ ਸਿੱਖਾਂ ਵਲੋਂ ਪਿਛਲੇ ਲੰਮੇ ਸਮੇਂ ਤੋ ਸੰਘਰਸ਼ ਵਿਢਿਆ ਹੋਇਆ ਹੈ ਜਿਸ ਲਈ ਇਸੇ ਸੰਘਰਸ਼ ਦੇ ਇਕ ਰੂਪ ਹੇਠ ਆਉਣ ਵਾਲੀ 23 ਮਾਰਚ ਨੂੰ ਅਮਰੀਕਾ ਦੇ ਐਲ ਏ ਵਿਖ਼ੇ ਵੋਟਾਂ ਪੈਣੀਆਂ ਹਨ ਜਿਸ ਲਈ ਸਮੂਹ ਸਿੱਖ ਪੰਜਾਬੀ ਭਾਈਚਾਰਾ ਓਥੇ ਪਹੁੰਚ ਕੇ ਪੰਥ ਖਾਲਸਾ ਦੀ ਆਜ਼ਾਦੀ ਦੀ ਮੁਹਿੰਮ ਵਿਚ ਬਣਦਾ ਸਹਿਯੋਗ ਦੇ ਕੇ ਪ੍ਰਬੰਧਕਾਂ ਦਾ ਉਤਸ਼ਾਹ ਵਧਾਇਆ ਜਾਏ । ਇਸ ਮੌਕੇ ਭਾਈ ਬਲਿਹਾਰ ਸਿੰਘ, ਭਾਈ ਗੁਪੇਸ਼ ਸਿੰਘ, ਭਾਈ ਬਲਕਰਨਪ੍ਰੀਤ ਸਿੰਘ, ਭਾਈ ਦਰਸ਼ਨ ਸਿੰਘ, ਬੀਬੀ ਕਿਰਨਜੀਤ ਕੌਰ, ਭੁਜੰਗੀ ਗੁਰਫ਼ਤਹਿ ਸਿੰਘ ਸਮੇਤ ਬਹੁਤ ਸਾਰੇ ਵੀਰ ਭੈਣ ਹਾਜਿਰ ਸਨ ।