ਲੁਧਿਆਣਾ - ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ (ਰਜਿ.) ਦੇ ਸਹਿਯੋਗ ਨਾਲ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ (ਰਜਿ.) ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ/ਮੁੱਖ ਸੰਪਾਦਕ, ਮਹਾਂ ਕਾਵਿ ਤੇ ਬਾਲ ਸਾਹਿਤ ਰਚੇਤਾ ਅਤੇ ਲੁਧਿਆਣਾ ਸ਼ਹਿਰ ਦੀ ਪਹਿਲੀ ਮਹਿਲਾ ਮਿਉਂਸਪਲ ਕਮਿਸ਼ਨਰ ਸ੍ਵਰ. ਪੰਥਕ ਕਵਿਤ੍ਰੀ ਬੀਬੀ ਨਿਰਅੰਜਨ 'ਅਵਤਾਰ' ਕੌਰ ਯਾਦਗਾਰੀ ਅਵਾਰਡ ਲੁਧਿਆਣਾ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਬਣ ਕੇ ਨਵਾਂ ਇਤਿਹਾਸ ਸਿਰਜਣ ਵਾਲੀ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਉਨ੍ਹਾਂ ਦੀ ਸਮਾਜ ਸੇਵਾ ਲਈ ਅਤੇ 1000 ਪੰਜਾਬੀ ਪੁਸਤਕਾਂ ਨੂੰ ਆਪਣੀ ਮਨਮੋਹਕ ਆਵਾਜ਼ ਰਾਹੀਂ ਆਡੀਓਬੱਧ ਕਰ ਕੇ ਨਿਵੇਕਲਾ ਇਤਿਹਾਸ ਸਿਰਜਣ ਵਾਲੀ ਪਹਿਲੀ ਮਹਿਲਾ ਦਵਿੰਦਰ ਕੌਰ ਸੈਣੀ ਨੂੰ ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਲਈ ਐਤਵਾਰ, 16 ਮਾਰਚ, 2025 ਨੂੰ ਸਵੇਰੇ 09 ਵਜੇ ਤੋਂ 11.30 ਵਜੇ ਤੱਕ ਜੀ. ਜੀ. ਐੱਨ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ, ਜੀ.ਜੀ.ਐੱਨ., ਕੈਂਪਸ ਘੁਮਾਰ ਮੰਡੀ ਰੋਡ, ਸਿਵਿਲ ਲਾਈਨਜ਼, ਲੁਧਿਆਣਾ ਦੇ ਸੈਮੀਨਾਰ ਹਾਲ ਵਿਖੇ ਕਰਵਾਏ ਜਾ ਰਹੇ ਯਾਦਗਾਰੀ ਸਮਾਰੋਹ ਦੌਰਾਨ ਸਿਖਿਆ ਸ਼ਾਸ਼ਤਰੀਆਂ, ਕਵੀਆਂ/ਕਵਿਤ੍ਰੀਆਂ, ਪੰਜਾਬੀ ਸਾਹਿਤ ਪ੍ਰੇਮੀਆਂ, ਕਲਾਕਾਰਾਂ, ਵਿਦਿਅਕ, ਉਦਯੋਗਿਕ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਨੁੰਮਾਇੰਦਿਆਂ ਦੀ ਮੌਜੂਦਗੀ ਵਿੱਚ ਉੱਘੀਆਂ ਸਖਸ਼ੀਅਤਾਂ ਵਲੋਂ ਆਦਰ ਸਹਿਤ ਪ੍ਰਦਾਨ ਕੀਤਾ ਜਾਵੇਗਾ । ਇਸ ਸਬੰਧੀ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਅਤੇ ਜ. ਸਕੱਤਰ ਪਵਨਪ੍ਰੀਤ ਸਿੰਘ ਤੂਫਾਨ ਵਲੋਂ ਜਾਰੀ ਇਕ ਪ੍ਰੈਸ ਰਲੀਜ਼ ਰਾਹੀਂ ਜਾਣਕਾਰੀ ਦਿੰਦਿਆਂ ਦਸਿਆ ਗਿਆ ਕਿ ਇਸ ਮੌਕੇ ਹਿੱਸਾ ਲੈਣ ਵਾਲੀਆਂ ਕਵਿਤਰੀਆਂ ਅਤੇ ਮਹਿਲਾ ਕਲਾਕਾਰਾਂ ਨੂੰ ਪੰਜਾਬੀ ਸਭਿਆਚਾਰ ਦੀਆਂ ਪ੍ਰਤੀਕ ਫੁਲਕਾਰੀਆਂ ਭੇਂਟ ਕਰ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ।