ਨੈਸ਼ਨਲ

ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਦਿੱਲੀ ਤੋਂ 253 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਵਾਸਤੇ ਹੋਇਆ ਰਵਾਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 09, 2025 08:40 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ’ਤੇ ਦਿੱਲੀ ਤੋਂ 253 ਸ਼ਰਧਾਲੂਆਂ ਦਾ ਜੱਥਾ ਰਵਾਨਾ ਕੀਤਾ ਗਿਆ ਜੋ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਰਤੇਗਾ। ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਜਥਾ ਰਵਾਨਾ ਕੀਤਾ ਗਿਆ। ਦਿੱਲੀ ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਵਲੋ ਸਾਰੇ ਸ਼ਰਧਾਲੂਆਂ ਦਾ ਸਨਮਾਨ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਵੀ ਜਥੇ ਵਿਚ ਜਾਣ ਵਾਲੀਆਂ ਸੰਗਤਾਂ ਨੂੰ ਵਧਾਈ ਦਿੱਤੀ। ਸਰਦਾਰ ਚੰਢੋਕ ਨੇ ਦੱਸਿਆ ਕਿ ਇਸ ਵਾਰ ਦੇਸ਼ ਭਰ ਤੋਂ 6751 ਸ਼ਰਧਾਲੂਆਂ ਦੇ ਖਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰਾਂ ਦੇ ਦਰਸ਼ਨ ਵਾਸਤੇ ਵੀਜ਼ੇ ਲੱਗੇ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ 253 ਵੀਜ਼ੇ ਅਪਲਾਈ ਕੀਤੇ ਸਨ ਤੇ ਸਾਰੇ ਹੀ ਵੀਜ਼ੇ ਲੱਗ ਗਏ ਹਨ।

ਉਹਨਾਂ ਦੱਸਿਆ ਕਿ ਇਹ ਜੱਥਾ 10 ਅਪ੍ਰੈਲ ਨੂੰ ਸਵੇਰੇ 6.00 ਵਜੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਵੇਗਾ। ਉਹਨਾਂ ਦੱਸਿਆ ਕਿ ਅੱਧਾ ਗਰੁੱਪ ਗੁਰਦੁਆਰਾ ਪੰਜਾ ਸਾਹਿਬ ਤੇ ਅੱਧਾ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਵੇਗਾ।
ਉਹਨਾਂ ਦੱਸਿਆ ਕਿ 12 ਅਪ੍ਰੈਲ ਨੂੰ ਇਹ ਦੋਵੇਂ ਜੱਥੇ ਨਨਕਾਣਾ ਸਾਹਿਬ ਵਿਖੇ ਇਕੱਠੇ ਹੋ ਜਾਣਗੇ ਅਤੇ 12, 13 ਤੇ 14 ਨੂੰ ਵਿਸਾਖੀ ਮਨਾਉਣਗੇ। ਉਹਨਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਪਹਿਲਾਂ ਪੰਜਾ ਸਾਹਿਬ ਗਏ ਹਨ, ਉਹ ਕਰਤਾਰਪੁਰ ਸਾਹਿਬ ਜਾਣਗੇ ਤੇ ਜਿਹੜੇ ਕਰਤਾਰਪੁਰ ਸਾਹਿਬ ਗਏ ਹਨ, ਉਹ ਪੰਜਾ ਸਾਹਿਬ ਜਾਣਗੇ।
ਉਹਨਾਂ ਕਿਹਾ ਕਿ 16 ਨੂੰ ਇਹ ਜੱਥਾ ਲਾਹੌਰ ਪੁੱਜਣਗੇ ਤੇ ਦੋ ਦਿਨ ਉਥੇ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਉਪਰੰਤ 19 ਅਪ੍ਰੈਲ ਨੂੰ ਵਾਪਿਸ ਭਾਰਤ ਪਰਤਣਗੇ। ਕਮੇਟੀ ਵੱਲੋਂ ਸਰਦਾਰ ਦਲਜੀਤ ਸਿੰਘ ਸਰਨਾ ਨੂੰ ਇੰਚਾਰਜ ਬਣਾ ਕੇ ਉਹਨਾਂ ਦੀ ਅਗਵਾਈ ਹੇਠ ਜਥਾ ਭੇਜਿਆ ਗਿਆ ਹੈ। ਸਰਦਾਰ ਪਰਮਜੀਤ ਸਿੰਘ ਚਢੋਕ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜਿੰਨੇ ਵੀਜ਼ੇ ਅਪਲਾਈ ਕੀਤੇ ਸਨ, ਸਾਰੇ ਪ੍ਰਵਾਨ ਹੋਏ ਹਨ। ਉਹਨਾਂ ਕਿਹਾ ਕਿ ਇਹ ਸਾਰੇ ਦਿੱਲੀ ਦੇ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਦੇ ਮੰਤਰਾਲੇ ਨਾਲ ਸੰਪਰਕ ਕਰਨ ਕਾਰਨ ਸੰਭਵ ਹੋਇਆ ਹੈ ਜਿਸ ਕਰ ਕੇ ਵੀਜ਼ੇ ਪ੍ਰਵਾਨ ਹੋਏ ਹਨ ਤੇ ਕੋਈ ਵੀਜ਼ਾ ਨਹੀਂ ਕੱਟਿਆ। ਉਹਨਾਂ ਨੇ ਇਸ ਵਾਸਤੇ ਭਾਰਤ ਤੇ ਪਾਕਿਸਤਾਨ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ।

Have something to say? Post your comment

 

ਨੈਸ਼ਨਲ

ਰਾਹੁਲ ਗਾਂਧੀ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ: ਮਨਜਿੰਦਰ ਸਿੰਘ ਸਿਰਸਾ

ਸ਼੍ਰੋਮਣੀ ਅਕਾਲੀ ਦਲ ਸਿਰਫ਼ ਇਕ ਰਾਜਨੀਤਿਕ ਧਾਰਾ ਨਹੀਂ, ਸਿੱਖ ਕੌਮ ਦੀ ਲਹੂ ਨਾਲ ਲਿਖੀ ਇਤਿਹਾਸਕ ਵਿਰਾਸਤ ਹੈ: ਜਸਜੀਤ ਸਿੰਘ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮੋਤੀ ਨਗਰ ਵਿਖ਼ੇ ਸੰਗਤਾਂ ਦੀ ਸਹੁਲੀਅਤ ਲਈ ਬਣੇਗੀ ਡਿਸਪੈਂਸਰੀ: ਗੁਰਮੀਤ ਸਿੰਘ ਸ਼ੰਟੀ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜਨਾ ਸ਼ਲਾਘਾਯੋਗ - ਕੁਲਵਿੰਦਰ ਸਿੰਘ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਫਤਹਿ ਨਗਰ ਵਿਖ਼ੇ ਵਿਸਾਖੀ ਪੁਰਬ ਮਨਾਇਆ ਗਿਆ

ਤਨ ਅਤੇ ਮਨ ਨੂੰ ਇਸ ਵਾਰ ਖੂਬ ਠੰਡਾ ਕਰੇਗਾ' ਮਾਨਸੂਨ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ -ਭਾਰਤ ਮੌਸਮ ਵਿਭਾਗ

ਟਰਾਂਸਪੋਰਟ ਬਿਜ਼ਨਸ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਮਹਾਰਾਸ਼ਟਰ ਨਾਲ ਕੀਤੀ ਵਿਚਾਰ ਚਰਚਾ ਬਲ ਮਲਕੀਤ ਸਿੰਘ ਨੇ

ਗੁਰੁਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਕ੍ਰਿਸ਼ਨਾ ਨਗਰ ਵਿਖੇ ਸਿੱਖ ਇਤਿਹਾਸ ਨਾਲ ਜੁੜਨ ਲਈ "ਗੁਰੂ ਕੇ ਮੀਤ" ਹਾਲ ਦਾ ਹੋਇਆ ਉਦਘਾਟਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਹਿਜ ਪਾਠਾਂ ਦੀ ਹੋਈ ਸ਼ੁਰੂਆਤ

ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਨਵੀਆਂ ਉਚਾਈਆਂ 'ਤੇ ਲੈਕੇ ਜਾਣਗੇ: ਭੋਗਲ